ਚੇਅਰਮੈਨ ਚੀਮਾ ਵੱਲੋਂ ਬਟਾਲਾ ਤੋਂ `ਸਿਹਤ ਸਹੂਲਤ, ਤੁਹਾਡੇ ਦਵਾਰ` ਪ੍ਰੋਗਰਾਮ ਦੀ ਸ਼ੁਰੂਆਤ ਸਿਵਲ ਹਸਪਤਾਲ ਬਟਾਲਾ ਤੋਂ ਮੈਡੀਕਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਚੇਅਰਮੈਨ ਚੀਮਾ ਵੱਲੋਂ ਬਟਾਲਾ ਤੋਂ `ਸਿਹਤ ਸਹੂਲਤ, ਤੁਹਾਡੇ ਦਵਾਰ` ਪ੍ਰੋਗਰਾਮ ਦੀ ਸ਼ੁਰੂਆਤ

ਸਿਵਲ ਹਸਪਤਾਲ ਬਟਾਲਾ ਤੋਂ ਮੈਡੀਕਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਬਟਾਲਾ, 5 ਅਪ੍ਰੈਲ (ਅਮਰੀਕ ਮਠਾਰੂ ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਦੇ ਵਿਸ਼ੇਸ਼ ਉਪਰਾਲੇ ਸਦਕਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਕਾਰ ਵੱਲੋਂ ਅੱਜ 5 ਅਪ੍ਰੈਲ 2021 ਨੂੰ ਬਟਾਲਾ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਉਹਨਾਂ ਦੇ ਘਰਾਂ ਦੇ ਨੇੜੇ ਦੇਣ ਲਈ ਸ਼ੁਰੂ ਕੀਤੇ ਗਏ ਉਪਰਾਲੇ ਹੇਠ ਅੱਜ ਇੱਕ ਮੋਬਾਇਲ ਮੈਡੀਕਲ ਯੂਨਿਟ  ਵੈਨ ਸਿਵਲ ਹਸਪਤਾਲ ਬਟਾਲਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ।

ਸ. ਚੀਮਾ ਨੇ ਅੱਜ ਬਟਾਲਾ ਸ਼ਹਿਰ ਨਿਵਾਸੀਆਂ ਜੋ ਕਿਸੇ ਕਾਰਨ ਕਰਕੇ ਸਿਵਲ ਹਸਪਤਾਲ ਨਹੀਂ ਪਹੁੰਚ ਸਕਦੇ ਭਾਵੇਂ ਉਹ ਜ਼ਿੰਦਗੀ ਦੇ ਰੁਝੇਵੇਂ ਕਰਕੇ ਯਾਂ ਆਰਥਿਕ ਮਜ਼ਬੂਰੀ ਯਾਂ ਹੋਰ ਕਾਰਨ ਕਰਕੇ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਲਈ ਐਕਸ ਰੇ, ਮੋਬਾਇਲ ਲੈਬੋਰਟਰੀ ਅਤੇ ਚੈਕਅੱਪ ਸਹੂਲਤਾਂ ਨਾਲ ਲੈਸ ਇਸ ਵੈਨ ਵਿੱਚ ਮੈਡੀਕਲ ਅਫਸਰ ਦੀ ਨਿਗਰਾਨੀ ਹੇਠ ਸਟਾਫ਼ ਨਰਸ, ਫਾਰਮੇਸੀ ਅਫ਼ਸਰ, ਲੈਬ ਟੈੱਕਨੀਸ਼ਨ ਅਤੇ ਸਹਾਇਕ ਦੀ ਮੌਜੂਦਗੀ ਵਿਚ ਆਮ ਲੋਕਾਂ ਦਾ ਇਲਾਜ਼ ਕਰਨਗੇ ਅਤੇ ਮੌਕੇ ’ਤੇ ਹੀ ਦਵਾਈ ਵੀ ਦਿੱਤੀ ਜਾਵੇਗੀ। ਕਿਸੇ ਗੰਭੀਰ ਬਿਮਾਰੀ ਦਾ ਸਮੇ ਸਿਰ ਪਤਾ ਲਗਾਉਣ ਵਿਚ ਇਹ ਵੈਨ ਬੜੀ ਸਹਾਈ ਸਿੱਧ ਹੋਵੇਗੀ।

ਇਸ ਮੌਕੇ ਐੱਸ.ਐਮ.ਓ ਬਟਾਲਾ ਡਾ ਸੰਜੀਵ ਭੱਲਾ, ਬੀ ਟੀ ਓ ਡਾ. ਪਰੀਆਗੀਤ  ਕੌਰ, ਡਾ. ਹਰਪਾਲ ਸਿੰਘ, ਡਾ. ਰਵਿੰਦਰ ਸਿੰਘ, ਨਰਸਿੰਗ ਅਸਿਸਟੈਂਟ ਪਰਮਜੀਤ ਕੌਰ, ਐਮ ਪੀ ਐਚ ਡਬਲਯੂ ਅਮਨ ਕੁਮਾਰ ਆਦਿ ਹਾਜ਼ਰ ਸਨ।  

Leave a Reply

Your email address will not be published. Required fields are marked *