ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵੱਖ-ਵੱਖ ਪੁਲੀਸ ਅਫਸਰਾਂ ਨੇ covid-19 ਦੇ ਬਚਾਓ ਲਈ ਵੈਕਸੀਨ ਲਗਵਾਈ।
ਬਟਾਲਾ 03/04/21(ਅਮਰੀਕ ਮਠਾਰੂ)ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵੱਖ-ਵੱਖ ਪੁਲੀਸ ਅਫਸਰਾਂ ਨੇ covid-19 ਦੇ ਬਚਾਓ ਲਈ ਵੈਕਸੀਨ ਲਗਵਾਈ। ਜਿਨ੍ਹਾਂ ਵਿਚ ਇੰਟੈਲੀਜੈਂਸੀ ਦੇ ਅਫ਼ਸਰ ਸਰਦਾਰ ਹਰਜਿੰਦਰ ਸਿੰਘ ਨੇ ਉਚੇਚੇ ਤੌਰ ਤੇ ਵੈਕਸੀਨ ਲਗਵਾ ਕੇ ਸ਼ੁਰੂਆਤ ਕੀਤੀ ।
ਸਰਦਾਰ ਹਰਜਿੰਦਰ ਸਿੰਘ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਤਾਂ ਜੋ ਇਸ ਬਿਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਜਰੂਰ ਲਗਾਇਆ ਜਾਵੇ, ਘੱਟੋ-ਘੱਟ ਛੇ ਫੁੱਟ ਦੀ ਸਮਾਜਿਕ ਦੂਰੀ ਰੱਖੀ ਜਾਵੇ ਅਤੇ ਆਪਣੇ ਹੱਥਾਂ ਨੂੰ ਬਾਰ-ਬਾਰ ਸਾਬਣ ਨਾਲ ਧੋਤਾ ਜਾਵੇ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਦੀ ਪਾਲਣਾ ਕਰਕੇ ਇਸ ਮਹਾਂਮਾਰੀ ਤੋਂ ਅਸਾਨੀ ਨਾਲ ਬਚਿਆ ਜਾ ਸਕਦਾ ਹੈ।



