ਭਾਰਤ ਵਿੱਚ ਬਹੁਤ ਸਾਰੇ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ।
ਹੋਲੀ ਨੂੰ ਰੰਗਾਂ ਦਾ ਤਿਉਹਾਰ ਮੰਨਿਆ ਜਾਂਦਾ ਹੈ। ਇਹ ਤਿਉਹਾਰ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।ਹੋਲੀ ਬਸੰਤ ਰੁੱਤ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਭਾਰਤੀ ਤਿਉਹਾਰ ਹੈ। ਹੋਲੀ ਇੱਕ ਸਰਬ ਸਾਂਝਾ ਤਿਉਹਾਰ ਹੈ ਕੇਵਲ ਦੱਖਣ ਭਾਰਤ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਉੱਪਰ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ।ਹੋਲੀ ਦਾ ਇਕ ਪਰੰਪਾਗਤ ਆਰੰਭ ਜਾਂ ਪਿਛੋਕੜ ਹੈ। ਇਸ ਤਿਉਹਾਰ ਨੂੰ ਬੁਰਾਈ ਉੱਪਰ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ। ਇਹ ਸਾਂਝੀਵਾਲਤਾ, ਆਪਸੀ ਸਨੇਹ-ਮੁਹੱਬਤ ਅਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ।ਇਸ ਦਿਨ ਲੋਕ ਇਕ ਦੂਜੇ ਨੂੰ ਬੜੇ ਹੀ ਖ਼ੁਸ਼ੀ ਤੇ ਉਤਸ਼ਾਹ ਦੇ ਨਾਲ ਮਿਲਦੇ ਹਨ ਅਤੇ ਖੁਸ਼ੀ-ਖੁਸ਼ੀ ਲੋਕ ਇੱਕ ਦੂਜੇ ਉੱਪਰ ਰੰਗ ਅਤੇ ਗੁਲਾਲ ਸੁੱਟਦੇ ਹਨ ਤੇ ਮਾਨਸਿਕ ਆਨੰਦ ਪ੍ਰਾਪਤ ਕਰਦੇ ਹਨ। ਹੋਲੀ ਨੂੰ ਭੋਜਪੁਰੀ ਭਾਸ਼ਾ ਵਿੱਚ ਫੱਗਵਾ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਹੈ। ਇਸ ਦਾ ਕਾਰਨ ਇਸ ਤਿਉਹਾਰ ਫੱਗਣ ਦੇ ਮਹੀਨੇ ਵਿੱਚ ਮਨਾਇਆ ਜਾਣਾ ਹੋ ਸਕਦਾ ਹੈ।
ਇਸ ਤਿਉਹਾਰ ਨੂੰ ਵੱਖ-ਵੱਖ ਨਾਵਾਂ ਨਾਲ ਵੀ ਜਾਣਿਆਂ ਜਾਂਦਾ ਹੈ ਜਿਵੇਂ ਉੱਤਰ ਪ੍ਰਦੇਸ਼ ਵਿੱਚ ਇਸਨੂੰ ਫਾਗੂ ਪੂਰਨਿਮਾ ਦੇ ਨਾਂ ਨਾਵ ਜਾਣਿਆ ਜਾਂਦਾ ਹੈ।ਜਿਵੇਂ ਕ੍ਰਿਸ਼ਨ ਮਹਾਰਾਜ ਜੀ ਦੇ ਜਨਮ ਸਥਾਨ ’ਤੇ ਹੋਲੀ ਨੂੰ ਲੱਠਮਾਰ ਹੋਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸੇ ਤਰਾਂ ਦੁਲੰਦੀ ਹੋਲੀ ਹਰਿਆਣਾ ਵਿੱਚ ਹੈ। ਮਹਾਰਾਸ਼ਟਰ ਦੇ ਲੋਕ ਹੋਲੀ ਤਿਉਹਾਰ ਨੂੰ ਰੰਗ-ਪੰਚਵੀਂ,ਕੋਂਕਣ ਵਿੱਚ ਸ਼ਮੀਗੋ ਦੇ ਨਾਂ ਨਾਲ,
ਤਾਮਿਲਨਾਡੂ ਵਿੱਚ ਪੋਂਡੀਗਈ ਦੇ ਨਾਂ ਨਾਲ,ਬੰਗਾਲ ਵਿੱਚ ਇਸ ਤਿਉਹਾਰ ਨੂੰ ਬਸੰਤ ਉਤਸਵ ਤੇ ਪੰਜਾਬ ਵਿੱਚ ਹੋਲਾ ਮੁਹੱਲਾ ਕਹਿ ਕੇ ਬੁਲਾਇਆ ਜਾਂਦਾ ਹੈ। ਹੋਲਾ ਮੁਹੱਲਾ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾਂਦਾ ਹੈ।ਕਿਹਾ ਜਾਂਦਾ ਹੈ ਕਿ ਕ੍ਰਿਸ਼ਨ ਭਗਵਾਨ ਆਪਣੀਆਂ ਗੋਪੀਆਂ ਨਾਲ ਮਿਲ ਕੇ ਹੋਲੀ ਖੇਡਦੇ ਸਨ। ਰਾਧਾ-ਕ੍ਰਿਸ਼ਨ ਦੇ ਜੀ ਦੇ ਕਾਲ ਸਮੇਂ ਹੀ ਬ੍ਰਿਜ ਦੇ ਲੋਕਾਂ ਦੇ ਘਰਾਂ ਵਿੱਚ ਹੋਲੀ ਮਨਾਉਣ ਦਾ ਰਿਵਾਜ ਪ੍ਰਚਿਲਤ ਹੋ ਗਿਆ ਸੀ।ਆਧੁਨਿਕ ਸਮੇਂ ਵਿੱਚ ਵੀ ਬ੍ਰਿਜ ਵਿੱਚ ਹੋਲੀ ਪਰੰਪਰਾਗਤ ਰੂਪ ਵਿੱਚ ਬੜੇ ਰਾਸ ਹੁਲਾਸ ਨਾਲ ਮਨਾਈ ਜਾਂਦੀ ਹੈ।
ਇਹ ਤਿਉਹਾਰ ਇੱਕ ਬਹੁਤ ਹੀ ਪੁਰਾਣਾ ਤਿਉਹਾਰ ਹੈ। ਇਸ ਤਿਉਹਾਰ ਨੂੰ ‘ਹੋਲਿਕਾ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨਾਲ ਇੱਕ ਇਤਿਹਾਸਕ ਪਿਛੋਕੜ ਵੀ ਜੁੜਿਆ ਹੋਇਆ ਹੈ। ਇਤਿਹਾਸਕਾਰਾਂ ਦਾ ਇਹ ਵਿਸ਼ਵਾਸ ਹੈ ਕਿ ਇਹ ਤਿਉਹਾਰ ਆਰੀਅਨ ਅਤੇ ਪੂਰਬੀ ਲੋਕਾਂ ਦੁਆਰਾ ਮਨਾਇਆ ਜਾਂਦਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਹੋਲੀ ਮਨਾਉਣ ਦੀ ਪਰੰਪਰਾ ਜ਼ੀਜਸ ਕਰਾਈਸਟ ਦੇ ਸਮੇਂ ਤੋਂ ਵੀ ਪਹਿਲਾਂ ਦੀ ਚੱਲੀ ਆ ਰਹੀ ਹੈ। ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਤਿਉਹਾਰ ਸ਼ਾਦੀ-ਸ਼ੁਦਾ ਔਰਤਾਂ ਦੀ ਖ਼ਸ਼ੀ ਦਾ ਇਜ਼ਹਾਰ ਕਰਨ ਦੀ ਇੱਕ ਰੀਤ ਹੈ। ਇਸ ਦਿਨ ਉਹ ਆਪਣੇ ਪਰਿਵਾਰ ਨਾਲ ਚੰਦਰਮਾ ਦੀ ਪੂਜਾ ਵੀ ਕਰਦੀਆਂ ਹਨ।ਇਤਿਹਾਸਕਾਰਾਂ ਅਨੁਸਾਰ ਇਹ ਤਿਉਹਾਰ ਪੁਰਤਾਨ ਕਾਲ ਤੋਂ ਮਨਾਇਆ ਜਾ ਰਿਹਾ ਹੈ। ਮਹਾਂ ਕਵੀ ਕਾਲੀਦਾਸ ਨੇ ਆਪਣੀ ਰਚਨਾ ਰਘੂ ਬੰਸ਼ ਵਿੱਚ ਇਰ ਉਤਸਵ ਨੂੰ ਰਿਤੂ-ਉਤਸਵ ਵਜੋਂ ਪੇਸ਼ ਕੀਤਾ ਹੈ। ਜੈਮਿਨੀ ਰਚਿਤ ਗ੍ਰੰਥਾਂ ਸੀਮਾਂਸਾ ਸੂਤਰ ਅਤੇ ਕਥਾ ਗਾਹਰਿਆਂ ਸੂਤਰ ਵਿੱਚ ਹੋਲੀ ਮਨਾਏ ਜਾਣ ਦਾ ਵਰਣਨ ਆਉਂਦਾ ਹੈ। ਇਸ ਤੋਂ ਇਲਾਵਾ ਨਾਰਦ ਪੁਰਾਣ ਅਤੇ ਭਵਿਸ਼ਯ ਪੁਰਾਣ ਪੁਰਾਣਾਂ ਦੀਆਂ ਪੁਰਾਤਨ ਹਸਤ ਲਿਪੀਆਂ ਅਤੇ ਗ੍ਰੰਥਾਂ ਵਿੱਚ ਵੀ ਇਸਦਾ ਜ਼ਿਕਰ ਹੈ। ਸਤਵੀਂ ਸਦੀ ਵਿੱਚ ਦਾਨੇਸ਼ਵਰ ਹਰਿਆਣਾ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਪੁਰਾਣੀ ਕੜਵਾਹਟ ਨੂੰ ਭੁੱਲ ਕੇ ਗਲੇ ਮਿਲਦੇ ਹਨ ਅਤੇ ਫਿਰ ਤੋਂ ਦੋਸਤ ਬੰਨ ਜਾਂਦੇ ਹਨ। ਇੱਕ ਦੂੱਜੇ ਨੂੰ ਰੰਗਣੇ ਅਤੇ ਗਾਨੇ-ਵਜਾਉਣੇ ਦਾ ਦੌਰ ਦੁਪਹਿਰ ਤੱਕ ਚੱਲਦਾ ਹੈ। ਇਸਦੇ ਬਾਅਦ ਇਸਨਾਨ ਕਰਕੇ ਅਰਾਮ ਕਰਨ ਦੇ ਬਾਅਦ ਨਵੇਂ ਕੱਪੜੇ ਪੱਥਰ ਕੇ ਸ਼ਾਮ ਨੂੰ ਲੋਕ ਇੱਕ ਦੂਜੇ ਦੇ ਘਰ ਮਿਲਣ ਜਾਂਦੇ ਹਨ, ਗਲੇ ਮਿਲਦੇ ਹਨ ਅਤੇ ਮਿਠਾਈਆਂ ਭੇਂਟ ਕਰਦੇ ਹਨ।ਆਮ ਤੌਰ ਤੇ ਲੋਕ ਹੋਲ਼ੀ ਨੂੰ ਹਿੰਦੂਆਂ ਦੇ ਤਿਉਹਾਰ ਦੇ ਤੌਰ ਤੇ ਜਾਣਦੇ ਹਨ ਪਰ ਅਸਲ ਵਿਚ ਇਸ ਤਿਉਹਾਰ ਨੂੰ ਕੇਵਲ ਹਿੰਦੂ ਹੀ ਨਹੀਂ ਬਲਕਿ ਮੁਸਲਿਮ ਅਤੇ ਸਿੱਖ ਲੋਕ ਵੀ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ।ਹੋਲੀ ਦਾ ਤਿਓਹਾਰ ਬਸੰਤ ਰੱੁਤ ਦਾ ਚਲੀਹਾ ਕਿਹਾ ਜਾਂਦਾ ਹੈ।ਪੰਜਾਬ ਵਿੱਚ ਇਹ ਤਿਉਹਾਰ ਬਸੰਤ ਤੋਂ ਬਾਅਦ ਚਾਲੀਵੇ ਦਿਨ ਆਉਂਦਾ ਹੈ।ਖਾਲਸਾ ਪੰਥ ਵਿੱਚ ਵੀ ਹੋਲੀ ਦੇ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੈ। ਸਿੱਖਾਂ ਵਿੱਚ ਇਹ ਤਿਉਹਾਰ ਹੋਲਾ-ਮਹੱਲਾ ਦੇ ਨਾਂ ਨਾਲ ਪ੍ਰਚੱਲਿਤ ਹੈ। ਹੋਲਾ-ਮਹੱਲਾ ਮਨਾਉਣ ਦੀ ਰਵਾਇਤ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਇਸ ਮੌਕੇ ਮੁੱਖ ਸਮਾਗਮ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤੇ ਜਾਂਦੇ ਹਨ। ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ‘ਹੋਲਾ-ਮਹੱਲਾ’ ਦਾ ਤਿਉਹਾਰ ਮਨਾਉਂਦੀਆਂ ਹਨ। ਖਾਲਸਾ ਪੰਥ ਵਿੱਚ ਇਸ ਤਿਉਹਾਰ ਦਾ ਸੰਬੰਧ ਸੂਰਮਤਾਈ ਨਾਲ ਵੀ ਜੁੜਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਜ਼ੁਲਮ ਦਾ ਟਾਕਰਾ ਕਰਨ ਲਈ ਖਾਲਸੇ ਨੂੰ ਯੁੱਧ-ਕਲਾ ਵਿੱਚ ਨਿਪੁੰਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਹੋਲੀ ਦੇ ਪਰੰਪਰਾਈ ਪੱਖ ਤੋਂ ਹਟ ਕੇ ਇਸ ਤਿਉਹਾਰ ਦਾ ਸੰਬੰਧ ਸੂਰਮਤਾਈ ਨਾਲ ਜੋੜਿਆ। ਹੋਲਾ-ਮਹੱਲਾ ਵਿੱਚ ਸ਼ਾਮਿਲ ਸ਼ਸਤਰਧਾਰੀ ਨਿਹੰਗ ਸਿੰਘ ਦੋ ਦਲ ਬਣਾ ਕੇ ਇੱਕ-ਦੂਜੇ ਉੱਤੇ ਹਮਲਾ ਕਰਦੇ ਹਨ ਅਤੇ ਕਈ ਪ੍ਰਕਾਰ ਦੇ ਕਰਤਬ ਦਿਖਾਉਂਦੇ ਹਨ। ਇਸ ਮੌਕੇ ਦੀਵਾਨ ਸਜਦੇ ਹਨ, ਕਥਾ-ਕੀਰਤਨ ਅਤੇ ਬੀਰ ਰਸੀ ਵਾਰਾਂ ਗਾਈਆਂ ਜਾਂਦੀਆਂ ਹਨ। ਸਮੁੱਚੇ ਭਾਰਤ ਸਮੇਤ ਦੇਸ਼ਾਂ-ਵਿਦੇਸ਼ਾਂ ਤੋਂ ਸਿੱਖ ਸੰਗਤਾਂ ਹੋਲਾ-ਮਹੱਲਾ ਮਨਾਉਣ ਲਈ ਸ਼੍ਰੀ ਆਨੰਦਪੁਰ ਸਾਹਿਬ ਪੁੱਜਦੀਆਂ ਹਨ। ਇਸ ਪਵਿੱਤਰ ਤਿਉਹਾਰ ਵਿੱਚ ਨਿਹੰਗ ਸਿੰਘਾਂ ਦੁਆਰਾ ਕੀਤੀ ਜਾਂਦੀ ਘੋੜਸਵਾਰੀ ਅਤੇ ਗਤਕੇਬਾਜ਼ੀ ਦੇ ਜੌਹਰ ਦੇਖਣਯੋਗ ਹੁੰਦੇ ਹਨ। ਇਸ ਤਰ੍ਹਾਂ ਦੇ ਅਲੌਕਿਕ ਨਜ਼ਾਰੇ ਨੂੰ ਦੇਖ ਕੇ ਹਰ ਕੋਈ ਨਿਹਾਲ ਹੋ ਜਾਂਦਾ ਹੈ।
ਇਸ ਤਿਉਹਾਰ ਨੂੰ ਬੜਾ ਹੀ ਪੁਰਾਣਾ ਤਿਉਹਾਰ ਮੰਨਿਆ ਜਾਂਦਾ ਹੈ। ਪੁਰਾਣੇ ਮੰਦਰਾਂ ਦੀਆਂ ਕੰਧਾਂ ’ਤੇ ਕੀਤੀ ਗਈ ਮੂਰਤੀਕਾਰੀ ਇਸ ਤਿਉਹਾਰ ਦੇ ਪੁਰਾਣਾ ਤਿਉਹਾਰ ਹੋਣ ਦਾ ਸਬੂਤ ਹੈ। 16 ਵੀਂ ਸਦੀ ਸਦੀ ’ਚ ਵਿਜੇ ਨਗਰ ਦੀ ਰਾਜਧਾਨੀ ’ ਹੈਮਪੀ ’ ਦੇ ਮੰਦਰ ਦੀ ਕੰਧ ਉੱਪਰ ਲੱਗੀ ਹੋਈ ਤਖ਼ਤੀ ਉੱਤੇ ਖ਼ਸ਼ੀ ਦਾ ਇਜ਼ਹਾਰ ਕਰਦਾ ਹੋਇਆ ਹੋਲੀ ਦਾ ਇਕ ਦ੍ਰਿਸ਼ ਵੀ ਇਸ ਦੇ ਪੁਰਾਣਾ ਹੋਣ ਦਾ ਹੀ ਇੱਕ ਸਬੂਤ ਹੈ। ਇਸੇ ਤਰਾਂ ਭਾਰਤ ਵਿੱਚ ਮੰਦਰਾਂ ਦੀਆਂ ਕੰਧਾਂ ਉਪਰ ਕੀਤੀ ਗਈ ਹੋਲ਼ੀ ਦੀ ਪੇਂਟਿੰਗ ਵੀ ਇਸ ਤਿਉਹਾਰ ਦੇ ਪ੍ਰੰਪਰਾਗਤ ਮਹੱਤਵ ਨੂੰ ਦਰਸਾਉਂਦੀ ਹੈ।ਦੇਸ਼ ਦਾ ਅੰਨਦਾਤਾ ਕਿਸਾਨ ਆਪਣੇ ਹਰੇ ਭਰੇ ਖੇਤਾਂ ਨੂੰ ਵੇਖ ਕੇ ਖੁਸ਼ੀ ਨਾਲ ਨੱਚ ਉਠਦਾ ਹੈ। ਹਾੜੀ ਦੀ ਇਸ ਫਸਲ ਦਾ ਸਵਾਗਤ ਹੋਲੀ ਦੇ ਰੂਪ ਵਿਚ ਹੁੰਦਾ ਹੈ। ਲੋਕ ਨਵੇਂ ਅਨਾਜ ਨੂੰ ਹੋਲੀ ਵਿਚ ਜਲਾ ਕੇ ਖਾਂਦੇ ਹਨ। ਪੰਜਾਬ ਵਿਚ ਹੁਣ ਵੀ ਛੋਲੀਏ ਨੂੰ ਅੱਗ ਵਿਚ ਜਲਾ ਕੇ ਖਾਧਾ ਜਾਂਦਾ ਹੈ, ਜਿਸ ਨੂੰ ਪੰਜਾਬੀ ਵਿਚ ਹੋਲਾ’ ਆਖਦੇ ਹਨ।
ਇਸ ਤਿਉਹਾਰ ਨਾਲ ਬਹੁਤ ਸਾਰੀਆਂ ਪੌਰਾਣਕ ਕਥਾਵਾਂ ਤੇ ਕਹਾਵਤਾਂ ਵੀ ਜੁੜੀਆਂ ਹੋਈਆਂ ਹਨ। ਜਿਵੇਂ ਕਿ ਖ਼ਾਸ ਕਰਕੇ ਬੰਗਾਲ ਤੇ ਉੜੀਸਾ ਵਿੱਚ ਹੋਲੀ ਦਾ ਉਤਸਵ ਚੈਤਨਿਯਾ ਮਹਾਪ੍ਰਭੂ ਦੇ ਜਨਮ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਸਧਾਰਨ ਸ਼ਬਦਾਂ ਵਿੱਚ ’ ਹੋਲ਼ੀ’ ਦਾ ਸ਼ਾਬਦਿਕ ਅਰਥ ’ ਜਲਣਾ ਜਾਂ ਸੜਨਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸ ਨੂੰ ’ ‘ਬਰਨਿੰਗ ’ ਕਿਹਾ ਜਾਂਦਾ ਹੈ। ਇਸ ਸ਼ਬਦ ਦੀ ਵਿਆਖਿਆ ਕਰਨ ਲਈ ਬਹੁਤ ਸਾਰੀਆਂ ਕਥਾਵਾਂ ਹਨ ਜਿਨਾਂ ਵਿੱਚੋਂ ਰਾਜਾ ’ ਹਿਰਨਾਕਸ਼ਪ’ ( ਹਰਨਾਖ਼ਸ਼ ) ਦੀ ਕਥਾ ਬਹੁਤ ਹੀ ਪ੍ਰਸਿੱਧ ਹੈ।ਇਹ ਹਰ ਉਮਰ ਦੇ ਲੋਕਾਂ ਦਾ ਤਿਉਹਾਰ ਹੈ। ਇਸ ਦਿਨ ਕਈ ਰੰਗਾਂ ਦੀਆਂ ਦੁਕਾਨਾਂ ਸਜ਼ੀਆਂ ਹੁੰਦੀਆਂ ਹਨ ਲੋਕ ਇਸ ਰੰਗ ਨੂੰ ਪਿਸਤੋਲਾਂ ਜਾਂ ਪਿਚਕਾਰੀਆਂ ਆਦਿ ਵਿੱਚ ਭਰ ਕੇ ਇੱਕ ਦੂਜੇ ਉੱਤੇ ਸੁੱਟਦੇ ਹਨ। ਕੁਝ ਲੋਕ ਆਪਣਿਆਂ ਹੱਥਾਂ ਦੀਆਂ ਮੁੱਠਾਂ ਭਰ ਭਰ ਕੇ ਇੱਕ ਦੂਜੇ ਉੱਪਰ ਸੁੱਟਦੇ ਹਨ।ਪਰ ਅੱਜਕਲ ਹੋਲੀ ਦੇ ਮਨਾਉਣ ਵਿਚ ਕੁਝ ਬੁਰਾਈ ਆ ਗਈ ਹੈ। ਕੁਝ ਲੋਕ ਗੰਦਗੀ ਜਾਂ ਤਾਰਕੋਲ ਪਾ ਕੇ, ਗਾਲਾਂ ਕੱਢ ਕੇ ਜਾਂ ਸ਼ਰਾਬ ਪੀ ਕੇ ਹੋਲੀ ਦੇ ਮਹੱਤਵ ਨੂੰ ਘੱਟ ਕਰਦੇ ਹਨ। ਕੁਝ ਮਹਿੰਗਾਈ ਕਰਕੇ ਵੀ ਲੋਕ ਕੱਪੜੇ ਖਰਾਬ ਕਰਨਾ ਪਸੰਦ ਨਹੀਂ ਕਰਦੇ, ਇਸ ਕਰਕੇ ਹੋਲੀ ਦਾ ਮਹੱਤਵ ਕੁਝ ਘਟ ਗਿਆ ਹੈ। ਇਸ ਨੂੰ ਮਨਾਉਣ ਦਾ ਅਸਲ ਉਦੇਸ਼ ਮਨੁੱਖਤਾ ਦੇ ਦਿਲਾਂ ਵਿੱਚ ਪਿਆਰ ਤੇ ਭਾਈਚਾਰੇ ਦੀ ਭਾਵਨਾ ਨੂੰ ਉਜ਼ਾਗਰ ਕਰਨਾ ਹੈ। ਇਹ ਤਿਉਹਾਰ ਸਾਡੀ ਏਕਤਾ, ਸੰਸਕ੍ਰਿਤੀ ਅਤੇ ਸਭਿਅਤਾ ਦੇ ਮਹਾਨ ਰਾਖੇ ਬਣ ਗਏ ਹਨ ਸਾਡਾ ਕਰੱਤਵ ਹੈ ਕਿ ਅਸੀਂ ਆਪਣੇ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾਈਏ ਅਤੇ ਇਹਨਾਂ ਦੀ ਮਹੱਤਤਾ ਨੂੰ ਵੀ ਬਣਾਈ ਰੱਖਈਏ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ ।
9988933161ੁ


