ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਗੂੰਗਾ ਬੋਲਣ ਲੱਗ ਪਿਆ

ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਗੂੰਗਾ ਬੋਲਣ ਲੱਗ ਪਿਆ

 

ਬਟਾਲਾ (ਅਮਰੀਕ ਮਠਾਰੂ) ਜੈਪੁਰ (ਰਾਜਸਥਾਨ) ਦੇ ਜ਼ਿਲ੍ਹਾ ਡੋਸਾ ਦੀ ਸਭਾਸ਼ ਕਲੋਨੀ ਵਿੱਚ ਰਹਿ ਰਹੇ ਰਕੇਸ਼ ਸ਼ਰਮਾ ਪੁੱਤਰ ਪ੍ਰਹਿਲਾਦ ਸ਼ਰਮਾ ਜੋ ਤਿੰਨ ਭਰਾਵਾਂ ‘ਚ ਸਭ ਤੋਂ ਵੱਡਾ ਹੈ ਤੇ ਪਿਤਾ ਜੈਪੁਰ ਵਿਖੇ ਹੋਟਲ ਚਲਾ ਰਿਹਾ ਹੈ। ਉਸਦੇ ਦੱਸਣ ਮੁਤਾਬਿਕ 24ਦਸਬੰਰ 1986 ਨੂੰ ਉਸਦਾ ਜਨਮ ਹੋਇਆ ਤੇ ਬਚਪਨ ਤੋਂ ਹੀ ਗੂੰਗਾ-ਬੋਲਾ ਸੀ। ਉਸ ਵੱਲੋਂ ਆਪਣੇ ਮਾਤਾ-ਪਿਤਾ ਨਾਲ ਚਾਂਦ ਨਗਰ ਜੰਮੂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਬੇਨਤੀ ਕਰਨ ਤੇ ਪਰਮਾਤਮਾ ਨੇ ਉਸਦੀ ਪੰਜ ਦਿਨ ਬਾਅਦ ਹੀ ਬੋਲਣ ਤੇ ਸੁਣਨ ਲੱਗ ਗਿਆ। ਉਸ ਵੱਲੋਂ ਆਪਣੀ ਸੁੱਖਣਾ ਪੂਰੀ ਤੇ ਆਪਣੇ ਘਰ ਡੋਸਾ (ਰਾਜਸਥਾਨ) ਤੋਂ ਇੱਕ ਜਨਵਰੀ ਤੋਂ ਨੰਗੇ ਪੈਰੀਂ ਪੈਦਲ ਯਾਤਰਾ ਲਈ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ, ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ, ਆਲਮਗੀਰ , ਦੁੱਖ ਨਿਵਾਰਨ ਸਾਹਿਬ ਲੁਧਿਆਣਾ,ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬਾਬਾ ਬ, ਦਰਬਾਰ ਸਾਹਿਬ ਤਰਨਤਾਰਨ, ਗੋਇੰਦਵਾਲ ਸਾਹਿਬ,ਖਡੂਰ ਸਾਹਿਬ, ਬਾਬਾ ਬਕਾਲਾ ਸਾਹਿਬ, ਦੇ ਦਰਸ਼ਨ ਕਰਨ ਤੋਂ ਬਾਅਦ ਅੱਜ ਬਟਾਲਾ ਵਿੱਚ ਪਹੁੰਚਣ ਤੇ  ਨਿੱਘਾ ਸੁਆਗਤ ਕੀਤਾ ਗਿਆ ਤੇ  ਉਸਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਵਾਇਆ ਬਟਾਲਾ, ਗੁਰਦਾਸਪੁਰ, ਪਠਾਨਕੋਟ ਤੋਂ ਹੁੰਦਾ ਹੋਇਆ ਚਾਂਦ ਨਗਰ ਜੰਮੂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ

ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸੁੱਖਣਾ ਪੂਰੀ ਕਰੇਗਾ। ਉਸਤੋਂ ਬਾਅਦ ਆਪਣੇ ਪੈਰੀਂ ਜੋੜਾਂ ਪਾਵੇਗਾ ਤੇ ਟ੍ਰੇਨ ਰਾਹੀਂ ਆਪਣੇ ਘਰ ਲਈ ਰਵਾਨਾ ਹੋਵੇਗਾ।

Leave a Reply

Your email address will not be published. Required fields are marked *