ਦਮਦਾਰ ਅਵਾਜ਼ ਵਾਲੀ ਵਿਲੱਖਣ ਸ਼ਖ਼ਸੀਅਤ , ਨਾਮਵਰ ਟੀ ਵੀ ਐਂਕਰ ਤੇ ਨਿਧੜਕ ਪੱਤਰਕਾਰ ਸ : ਹਰਵਿੰਦਰ ਸਿੰਘ ਰਿਆੜ ਸਾਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ

( ਦਮਦਾਰ ਅਵਾਜ਼ ਵਾਲੀ ਵਿਲੱਖਣ ਸ਼ਖ਼ਸੀਅਤ , ਨਾਮਵਰ ਟੀ ਵੀ ਐਂਕਰ ਤੇ ਨਿਧੜਕ ਪੱਤਰਕਾਰ ਸ : ਹਰਵਿੰਦਰ ਸਿੰਘ ਰਿਆੜ ਸਾਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ )

ਅੱਜ ਸਵੇਰੇ ਹੀ ਹਰਵਿੰਦਰ ਰਿਆੜ ਜੀ ਦੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣ ਦੀ ਖ਼ਬਰ ਜੱਦ ਸੁਣੀ ਤਾਂ ਅਜੇ ਤੱਕ ਯਕੀਨ ਨਹੀਂ ਹੋ ਰਿਹਾ । ਹਰਵਿੰਦਰ ਰਿਆੜ ਜੀ ਜਿੰਨਾ ਸੋਹਣਾ ਲਿਖਦੇ ਸੀ ਉਸਤੋਂ ਵੀ ਵੱਧ ਸੋਹਣੀ , ਮਿੱਠੀ ਤੇ ਦਮਦਾਰ ਅਵਾਜ਼ ਵਿੱਚ ਬੋਲਦੇ ਵੀ ਸਨ ।ਸ਼ਬਦਾਂ ਦਾ ਅਥਾਹ ਖ਼ਜ਼ਾਨਾ ਸੀ ਉਹਨਾਂ ਕੋਲ । ਉਹਨਾਂ ਦੀ ਸ਼ਖ਼ਸੀਅਤ ਬਹੁਤ ਹੋਣਹਾਰ ਤੇ ਵਿੱਲਖਣ ਸੀ । ਸ਼ੱਖ਼ਸੀਅਤ ਸੀ । ਅਕਸਰ ਜੱਸ ਪੰਜਾਬੀ ਤੇ ਉਹਨਾਂ ਨੂੰ ਸੁਣਦੀ ਰਹਿੰਦੀ ਸੀ , ਅੱਜ ਦਾ ਮੁੱਦਾ ਤੇ ਪਿੰਡ ਦੀਆਂ ਗਲ਼ੀਆਂ ਤੋਂ ਇਕ ਸ਼ੋਅ ਵਿੱਚ ਉਹ ਕਿਸੇ ਨਾ ਕਿਸੇ ਨਾਮਵਰ ਸ਼ਖ਼ਸੀਅਤ ਨਾਲ ਮੁਲਾਕਾਤ , ਮੈਨੂੰ ਉਹਨਾਂ ਦੇ ਇਹ ਪ੍ਰੋਗ੍ਰਾਮ ਬੇਹੱਦ ਪਸੰਦ ਸੀ । ਬਾਜ਼ ਟੀ ਵੀ ਤੇ ਪੰਜਾਬੀ ਰਾਈਟਰ ਵੀਕਲੀ ਦੇ ਉਹ ਮੁੱਖ ਸੰਪਾਦਕ ਸੀ । ਉਹਨਾਂ ਦੀਆਂ ਲਿੱਖਤਾਂ ਬਹੁਤ ਵਧੀਆ ਤੇ ਪ੍ਰੇਰਣਾਦਾਇਕ ਹੁੰਦੀਆਂ ਸਨ ।

ਅੰਤਰਰਾਸ਼ਟਰੀ ਸਾਹਿਤਕ ਸਾਂਝਾ ਗਰੁੱਪ ਦੇ ਉਹ ਐਡਮਿਨ ਵੀ ਸਨ । ਰੋਜ਼ ਹੀ ਉਹਨਾਂ ਦੀਆਂ ਪੋਸਟਾਂ ਉਸ ਵਿੱਚ ਸੱਭ ਪੜ੍ਹਦੇ ਸਨ । ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਨੇ ਉਹਨਾਂ ਦਾ ਨਾਮ ਦੁਨੀਆਂ ਦੇ 101 ਸਿਰਮੌਰ ਪੰਜਾਬੀ ਦੀ ਲਿਸਟ ਵਿੱਚ ਐਡ ਕੀਤਾ ਹੈ । ਥੋੜੇ ਦਿਨ ਪਹਿਲਾਂ ਮੇਰੀ ਗੱਲ ਰਿਆੜ ਜੀ ਨਾਲ ਹੋਈ ਸੀ ਤੇ ਕਹਿੰਦੇ ਸਨ ਕਿ ਮੈਂ ਬੀਮਾਰ ਸੀ ਤੇ ਹੁਣ ਠੀਕ ਹਾਂ । ਥੋੜੇ ਦਿਨ ਪਹਿਲਾਂ ਮੈਨੂੰ ਰਿਆੜ ਜੀ ਨੇ ਆਪਣੀ 2 ਈ ਮੇਲ ਭੇਜੀ ਤੇ ਕਿਹਾ ਕਿ ਤੁਸੀਂ ਆਪਣੀਆਂ ਰਚਨਾਵਾਂ ਤੇ ਨਿਊਜ਼ ਬਿਨਾ ਝਿਜਕ ਦੇ ਭੇਜ ਦਿਆ ਕਰੋ । ਹਰਵਿੰਦਰ ਰਿਆੜ ਜੀ ਸੱਚ ਲਿਖਣ ਤੇ ਕਹਿਣ ਵਿੱਚ ਯਕੀਨ ਕਰਦੇ ਸਨ । ਇਸ ਦੁੱਖ ਦੀ ਘੜੀ ਵਿੱਚ ਅਸੀਂ ਸੱਭ ਉਹਨਾਂ ਦੇ ਪਰਿਵਾਰ ਦੇ ਨਾਲ ਹਾਂ । ਹਰਵਿੰਦਰ ਰਿਆੜ ਜੀ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਨਾਲ ਸਾਹਿਤ ਜਗਤ ਤੇ ਪੱਤਰਕਾਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਰਿਆੜ ਜੀ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ ਜੀ । ਮਿਸਿਜ਼ ਅਮਰਜੀਤ ਕੌਰ ਰਿਆੜ ਜੀ ਤੇ ਉਹਨਾਂ ਦੇ ਪਰਿਵਾਰ ਦੇ ਦੁੱਖ ਵਿੱਚ ਦੁਖੀ ।
( ਰਮਿੰਦਰ ਰਮੀ )

Leave a Reply

Your email address will not be published. Required fields are marked *