ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ‘ਭਾਰਤ ਬੰਦ’ ਦੇ ਸਮਰਥਨ ਚ,ਆੜ੍ਹਤੀਆ,ਕਿਸਾਨਾਂ , ਮੁਨੀਮ ਅਤੇ ਮਜਦੂਰ ਭਾਈਚਾਰੇ ਨੇ ਲਗਾਇਆ ਗਾਂਧੀ ਚੌਕ ਚ ਧਰਨਾ

ਆੜ੍ਹਤੀਆ,ਕਿਸਾਨਾਂ , ਮੁਨੀਮ ਅਤੇ ਮਜਦੂਰ ਭਾਈਚਾਰੇ ਨੇ ਲਗਾਇਆ ਗਾਂਧੀ ਚੌਕ ਚ ਧਰਨਾ
.ਬਟਾਲਾ ਪੂਰਨ ਤੌਰ ਤੇ ਰਿਹਾ ਬੰਦ
.ਮੋਦੀ ਸਰਕਾਰ ਖਿਲਾਫ ਕੀਤੀ ਜੰਮਕੇ ਨਾਅਰੇਬਾਜ਼ੀ
ਬਟਾਲਾ,26 ਮਾਰਚ( ਅਮਰੀਕ ਮਠਾਰੂ)ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ‘ਭਾਰਤ ਬੰਦ’ ਦੇ ਸਮਰਥਨ ਚ ਆਡ਼੍ਹਤੀਆਂ,ਕਿਸਾਨਾਂ, ਮੁਨੀਮਾਂ ਅਤੇ ਮਜਦੂਰ ਭਾਈਚਾਰੇ ਨੇ ਬਟਾਲਾ ਦੇ ਗਾਂਧੀ ਚੌਕ ਚ ਵਿਸ਼ਾਲ ਧਰਨਾ ਦੇ ਕੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਗੁਰਬਿੰਦਰ ਸਿੰਘ ਜੌਲੀ,ਮਾਸਟਰ ਬਲਜੀਤ ਸਿੰਘ ਕਾਲਾ ਨੰਗਲ , ਕਾਮਰੇਡ ਦਵਿੰਦਰ ਸਿੰਘ ਕਾਲਾ ਅਫਗਾਨਾ, ਹਰਜਿੰਦਰ ਸਿੰਘ ਹਰੂਵਾਲ, ਕੰਵਲਜੀਤ ਸਿੰਘ ਸ਼ਾਹ, ਪਰਮਜੀਤ ਸਿੰਘ ਵੜੈਚ, ਬਲਦੇਵ ਪਰਾਸ਼ਰ ,ਪ੍ਰੋ ਬਲਵੰਤ ਸਿੰਘ ਮੱਲ੍ਹੀ ,ਗੁਰਭਿੰਦਰ ਸਿੰਘ ਲਾਡਾ ਸ਼ਾਹ ਆਦਿ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਦੇਸ਼ ਦਾ ਹਰ ਵਰਗ ਤਬਾਹ ਹੋ ਰਿਹਾ ਹੈ ।

ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਖੇਤੀਬਾਡ਼ੀ ਤੋਂ ਹੀ ਸਾਰੇ ਕਾਰੋਬਾਰ ਚੱਲਦੇ ਹਨ। ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਤਿੰਨਾਂ ਕਾਲੇ ਕਾਨੂੰਨਾਂ ਨੂੰ ਬਿਨਾਂ ਦੇਰੀ ਰੱਦ ਕਰੇ ਅਤੇ ਨਵੀਂ ਕਣਕ ਦੀ ਫਸਲ ਦੀ ਖਰੀਦ ਲਈ ਪੁਰਾਣੇ ਸਿਸਟਮ ਰਾਹੀਂ ਕਰਵਾਉਣ ਲਈ ਪ੍ਰਬੰਧ ਕਰੇ। ਇਸ ਮੌਕੇ ਧਰਨੇ ਚ ਬੈਠੇ ਲੋਕਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੱਜ ਕੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।ਇਸ ਰੋਸ ਧਰਨੇ ਨੂੰ ਲੋਕ ਇਨਸਾਫ਼ ਪਾਰਟੀ ਦੇ ਹਲਕਾ ਬਟਾਲਾ ਦੇ ਪ੍ਰਧਾਨ ਵਿਜੇ ਤ੍ਰੇਹਨ ਨੇ ਵੀ ਸੰਬੋਧਨ ਕੀਤਾ ।ਇਸ ਮੌਕੇ ਗੁਰਵਿੰਦਰ ਸਿੰਘ ਵਿੱਕੀ, ਰੁਪਿੰਦਰ ਸਿੰਘ ਸ਼ਾਮਪੁਰਾ, ਵਸਣ ਸਿੰਘ ਸ਼ਾਹ, ਹਰਦਿਆਲ ਸਿੰਘ ਬਿਜਲੀਵਾਲ ਪ੍ਰਧਾਨ ਬਿਜਲੀ ਬੋਰਡ, ਅਵਤਾਰ ਸਿੰਘ ਗੁਰਾਇਆ ,ਗੁਰਬਖ਼ਸ਼ ਸਿੰਘ ਸੰਗਤਪੁਰਾ,
ਬਲਵੰਤ ਸਿੰਘ ਮੱਲੀ, ਜੋਗਿੰਦਰ ਸਿੰਘ ਅਚਲੀ ਗੇਟ,ਮਨਜੀਤ ਸਿੰਘ ਬਾਜਵਾ, ਨਿਰਮਲਜੀਤ ਸਿੰਘ ਮਰੜ, ਅਮਰਬੀਰ ਸਿੰਘ ਨੱਤ ,ਹਰਮਨਜੀਤ ਸਿੰਘ ਚੀਮਾ, ਮਨਪ੍ਰੀਤ ਸਿੰਘ ਬੋਪਾਰਾਏ, ਵੀਰਮ ਸਿੰਘ ਵੋਹਰਾ, ਬਲਵਿੰਦਰ ਸਿੰਘ ਬਮਰਾਹ, ਪਵਨ ਕੁਮਾਰ ਬਟਾਲਾ, ਕੰਵਲਜੀਤ ਬਮਰਾਹ, ਭੁਪਿੰਦਰ ਸਿੰਘ ਪੱਪੀ ਗਿੱਲ, ਗੁਰਜਿੰਦਰ ਸਿੰਘ ਨਵਾਂਪਿੰਡ, ਗੁਰਦਿਆਲ ਚੰਦ,ਲਵਲੀ ਕੁਮਾਰ, ਨੌਬੀ ਕਾਹਲੋਂ ,ਵਿਨੋਦ ਕੁਮਾਰ, ਆਸ਼ੂ ਅਗਰਵਾਲ,ਜਸਵੰਤ ਸਿੰਘ ਖਹਿਰਾ ,ਜੋਗਿੰਦਰ ਸਿੰਘ ਬਾਜਵਾ, ਪੁਸ਼ਪਿੰਦਰ ਬਿੱਲਾ, ਬਲਵਿੰਦਰ ਕੁਮਾਰ, ਗੁਰਮੀਤ ਗੀਤਾ, ਗੁਰਦੀਪ ਸਿੰਘ ਕੋਟ ਕਰਮ ਚੰਦ, ਰਿੰਪੀ ਬਾਜਵਾ,ਕੋਲਾ ਮਸੀਹ, ਹਰਜੀਤ ਸਿੰਘ ਬੀਕਣ ਵਾਲੇ,ਮਨਜੀਤ ਸਿੰਘ ਬਾਊ,ਜਗਦੀਸ ਰਾਜ,ਕੁਲਵੰਤ ਸੰਗਰ ਸਮੇਤ ਵੱਡੀ ਗਿਣਤੀ ਚ ਆਡ਼੍ਹਤੀ ਕਿਸਾਨ ਮਜ਼ਦੂਰ ਹਾਜ਼ਰ ਸਨ ।
ਕੈਪਸ਼ਨ 1.ਭਾਰਤ ਬੰਦ ਦੇ ਸੱਦੇ ਤੇ ਗਾਂਧੀ ਚੌਕ ਚ ਧਰਨਾ ਦਿੰਦੇ ਹੋਏ ਆਡ਼੍ਹਤੀ ਮਜ਼ਦੂਰ ਕਿਸਾਨ ਭਾਈਚਾਰਾ
2. ਬਟਾਲਾ ਬੱਸ ਸਟੈਂਡ ਤੇ ਬੰਦ ਖੜ੍ਹੀਆਂ ਹੋਈਆਂ ਬੱਸਾਂ ।
3.ਸੁੰਨਾ ਪਿਆ ਬਟਾਲਾ ਦਾ ਜਲੰਧਰ ਰੋਡ
ਬਟਾਲਾ ਵੀ ਪੂਰਨ ਤੌਰ ਤੇ ਰਿਹਾ ਬੰਦ…..
ਭਾਰਤ ਬੰਦ ਦੇ ਸੱਦੇ ਤੇ ਬਟਾਲਾ ਪੂਰਨ ਤੌਰ ਤੇ ਬੰਦ ਰਿਹਾ ।ਬਟਾਲਾ ਦੇ ਅੰਦਰੂਨੀ ਬਾਜ਼ਾਰ ਅਚਲੀ ਗੇਟ ,ਸਿਟੀ ਰੋਡ, ਜਲੰਧਰ ਰੋਡ, ਗੁਰਦਾਸਪੁਰ ਰੋਡ , ਚੱਕਰੀ ਬਾਜ਼ਾਰ, ਸਰਕੂਲਰ ਰੋਡ, ਅੰਮ੍ਰਿਤਸਰ ਰੋਡ, ਆਦਿ ਪੂਰਨ ਤੌਰ ਤੇ ਬੰਦ ਰਿਹਾ। ਦੁਕਾਨਦਾਰਾਂ ਨੇ ਵੀ ਬੰਦ ਨੂੰ ਪੂਰਨ ਹਮਾਇਤ ਦਿੰਦਿਆਂ ਆਪਣੇ ਕਾਰੋਬਾਰ ਬੰਦ ਰੱਖੇ ਅਤੇ ਆਪੋ ਆਪਣੇ ਘਰਾਂ ਚ ਹੀ ਰਹੇ। ਲੋਕਾਂ ਨੇ ਬਾਹਰ ਸਫ਼ਰ ਕਰਨਾ ਵੀ ਮੁਨਾਸਿਬ ਨਾ ਸਮਝਿਆ।ਬੰਦ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਐਂਬੂਲੈਂਸਾਂ ਨੂੰ ਸਿਰਫ਼ ਛੋਟ ਦਿਤੀ ਗਈ।

Leave a Reply

Your email address will not be published. Required fields are marked *