ਬਾਦਸ਼ਾਹ ਅਕਬਰ ਦਰਸ਼ਨ ਕਰਕੇ ਹੋਇਆ ਨਿਹਾਲਮ
ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਦਾ ਮਹਾਨ ਕਾਰਜ ਕਰ ਰਹੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ ਭਗਤਾਂ, ਸੂਫੀ ਸੰਤਾਂ ਦੀ ਬਾਣੀ ਦਰਜ ਕੀਤੀ ਜਾ ਰਹੀ ਸੀ। ਇਸੇ ਦੌਰਾਨ ਕਾਨ੍ਹਾ ਦੀ ਅਗਵਾਈ ਹੇਠ ਕਈ ਭਗਤ ਆਪਣੀ ਬਾਣੀ ਲੈ ਕੇ ਗੁਰੂ ਜੀ ਪਾਸ ਆਏ ਅਤੇ ਗੁਰੂ ਜੀ ਨੇ ਉਨ੍ਹਾਂ ਦੀ ਰਚਨਾ ਨੂੰ ਅਨਕੂਲ ਨਾ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ। ਬਾਕੀ ਤਾਂ ਸਾਰੇ ਚੁੱਪ ਕਰ ਗਏ ਪਰ ਕਾਨ੍ਹਾ ਬਹੁਤ ਤੜਫਿਆ। ਕਾਨ੍ਹਾ ਕਲਾਨੌਰ ਦਾ ਰਹਿਣ ਵਾਲਾ ਸੀ ਅਤੇ ਚੰਦੂ ਦੇ ਚਾਚੇ ਦਾ ਪੁੱਤ ਭਰਾ ਸੀ। ਇਸ ਆਸ਼ੇ ਨਾਲ ਲਾਹੌਰ ਗਿਆ ਕਿ ਓਥੋਂ ਹੋਰ ਭਗਤਾਂ ਤੇ ਫ਼ਕੀਰਾਂ ਨੂੰ ਨਾਲ ਲੈ ਕੇ ਦਿੱਲੀ ਚੰਦੂ ਕੋਲ ਜਾਏਗਾ ਅਤੇ ਬਾਦਸ਼ਾਹ ਅਕਬਰ ਪਾਸ ਸ਼ਿਕਾਇਤ ਪਹੁੰਚਾਏਗਾ। ਕਾਨ੍ਹਾ ਅਜੇ ਇਹ ਮਨਸੂਬੇ ਹੀ ਬਣਾ ਰਿਹਾ ਸੀ ਕਿ ਉਸ ਦੀ ਮੌਤ ਹੋ ਗਈ।
ਪ੍ਰੋਹਿਤਾਂ ਨੇ ਇਹ ਉਡਾ ਦਿੱਤਾ ਕਿ ਕਾਨ੍ਹਾ ਨੂੰ ਗੁਰੂ ਜੀ ਨੇ ਹੀ ਮਰਵਾਇਆ ਹੈ ਅਤੇ ਇਕ ਸ਼ਿਕਾਇਤਨਾਮਾ ਬਣਵਾ ਕੇ ਅਕਬਰ ਪਾਸ ਲੈ ਗਏ। ਉਸ ਵਿੱਚ ਮੁੱਖ ਬਾਤ ਇਹ ਹੀ ਲਿਖੀ ਸੀ ਕਿ ਗੁਰੂ ਅਰਜਨ ਦੇਵ ਜੀ ਇੱਕ ਗ੍ਰੰਥ ਤਿਆਰ ਕਰ ਰਹੇ ਹਨ ਜਿਸ ਵਿੱਚ ਮੁਸਲਮਾਨ ਪੀਰਾਂ, ਪੈਗੰਬਰਾਂ, ਆਗੂਆਂ ਤੇ ਹਿੰਦੂ ਅਵਤਾਰਾਂ ਤੇ ਦੇਵੀ-ਦੇਵਤਿਆਂ ਦੀ ਨਿੰਦਾ ਕੀਤੀ ਹੈ। ਅਕਬਰ ਨੇ ਸ਼ਿਕਾਇਤਨਾਮੇ ਵੱਲ ਕੋਈ ਧਿਆਨ ਦਾ ਦਿੱਤਾ ਕਿਉਂਕਿ ਉਹ ਆਪ ਅਜੇ ਕੁਝ ਸਾਲ ਪਹਿਲਾਂ ਗੋਇੰਦਵਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਮੁੱਖੋਂ ਬਾਣੀ ਸੁਣ ਕੇ ਗਿਆ ਸੀ ਅਤੇ ਉਨ੍ਹਾਂ ਦਾ ਪ੍ਰਭਾਵ ਕਬੂਲਿਆ ਸੀ। ਪਰ ਫਿਰ ਵੀ ਤਸੱਲੀ ਕਰਵਾਉਣ ਲਈ ਬਾਦਸ਼ਾਹ ਨੇ ਕਿਹਾ ਕਿ ਉਹ ਛੇਤੀ ਹੀ ਪੰਜਾਬ ਦੇ ਦੌਰੇ ’ਤੇ ਜਾ ਰਿਹਾ ਹੈ, ਪੜਤਾਲ ਆਪ ਕਰੇਗਾ।
1604 ਈਸਵੀ ਦੇ ਅਰੰਭ ਵਿੱਚ ਬਾਦਸ਼ਾਹ ਅਕਬਰ ਬਟਾਲੇ ਆਇਆ। ਉਸ ਨੂੰ ਫਿਰ ਕਿਹਾ ਗਿਆ ਕਿ ਅਰਜਨ ਦੇਵ ਜੀ ਨੂੰ ਹਾਜ਼ਰ ਹੋਣ ਲਈ ਆਖਿਆ ਜਾਵੇ। ਅਕਬਰ ਗੁਰੂ ਜੀ ਪ੍ਰਤੀ ਅਕੀਦਤ ਦਾ ਭਾਵ ਰੱਖਦਾ ਸੀ। ਇਸ ਲਈ ਉਸ ਨੇ ਗੁਰੂ ਜੀ ਨੂੰ ਬੜੀ ਨਿਮਰਤਾ ਵਾਲਾ ਸੁਨੇਗਾ ਭੇਜਿਆ ਅਤੇ ਸਾਜੀ ਬੀੜ ਦੇ ਦਰਸ਼ਨ ਕਰਨ ਲਈ ਲਿਖਿਆ।
ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਕਬਰ ਦਾ ਇਹ ਸੁਨੇਹਾ ਮਿਲਿਆ ਤਾਂ ਗੁਰੂ ਸਾਹਿਬ ਸਾਹਿਬ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਟਾਲੇ ਲੈ ਜਾਵੋ, ਬਾਦਸ਼ਾਹ ਅਤੇ ਸੰਗਤ ਦਰਸ਼ਨ ਕਰਨ ਦੀ ਲੋਚਾ ਰੱਖਦੇ ਹਨ। ਗੁਰੂ ਸਾਹਿਬ ਦੇ ਹੁਕਮ ਤੋਂ ਬਾਅਦ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਆਦਰ ਤੇ ਸਤਿਕਾਰ ਨਾਲ ਸੰਗਤਾਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਅੰਮ੍ਰਿਤਸਰ ਤੋਂ ਬਟਾਲਾ ਸ਼ਹਿਰ ਲਈ ਰਵਾਨਾ ਹੋ ਗਏ। ਲਗਦਾ ਹੈ ਕਿ ਉਸ ਸਮੇਂ ਸ੍ਰੀ ਆਦਿ ਗ੍ਰੰਥ ਦੇ ਕਈ ਉਤਾਰੇ ਹੋ ਚੁੱਕੇ ਸਨ।
ਬਟਾਲਾ ਪਹੁੰਚ ਕੇ ਬਾਬਾ ਬੁੱਢਾ ਜੀ ਨੇ ਪੂਰੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਮੰਨਿਆ ਜਾਂਦਾ ਹੈ ਕਿ ਇਹ ਪ੍ਰਕਾਸ਼ ਕਿਲ੍ਹਾ ਮੰਡੀ ਵਾਲੇ ਸਥਾਨ ਜਿਥੇ ਪਹਿਲਾਂ ਬਟਾਲੇ ਦੇ ਹੁਕਮਰਾਨ ਦਾ ਕਿਲ੍ਹਾ ਹੋਇਆ ਕਰਦਾ ਸੀ ਉਥੇ ਕੀਤਾ ਗਿਆ। ਬਾਦਸ਼ਾਹ ਅਕਬਰ, ਉਸਦੇ ਦਰਬਾਰੀ ਅਤੇ ਸ਼ਿਕਾਇਕ ਕਰਨ ਵਾਲੇ ਦੋਖੀ ਵੀ ਬੈਠ ਗਏ। ਬਾਦਸ਼ਾਹ ਨੇ ਜਦੋਂ ਭਰੇ ਦਰਬਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸ਼ਬਦ ਸੁਣਾਉਣ ਲਈ ਕਿਹਾ ਤਾਂ ਬਾਬਾ ਬੁੱਢਾ ਜੀ ਨੇ ਜੋ ਸ਼ਬਦ ਪੜ੍ਹਿਆ ਉਹ ਤਿਲੰਗ ਰਾਗ ਦਾ ਆਇਆ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਸੀ। ਸ਼ਬਦ ਸੀ:
ਖਾਕ ਨੂਰ ਕਰਦੰ ਆਲਮ ਦੁਨੀਆਇ॥
ਅਸਮਾਨ ਜਿਮੀਂ ਦਰਖਤ ਆਬ ਪੈਦਾਇਸ ਖੁਦਾਇ॥1॥
ਬੰਦੇ ਚਸਮ ਦੀਦੇ ਫ਼ਨਾਇ॥
ਦੁਨੀਆਂ ਮੁਰਦਾਰ ਖੁਰਦਾਨੀ ਗਾਫ਼ਲ ਹਵਾਇ॥ਰਹਾਉ॥
ਇਹ ਸ਼ਬਦ ਸੁਣਦੇ ਸਾਰ ਹੀ ਬਾਦਸ਼ਾਹ ਅਕਬਰ ਨੇ ਕਿਹਾ ਕਿ ਇਹ ਤਾਂ ਰੂਹ ਨੂੰ ਠੰਡ ਪਾਉਣ ਵਾਲੀ ਬਾਣੀ ਹੈ।
ਸ਼ਿਕਾਇਤੀਆਂ ਨੇ ਜਦ ਹੋਰ ਥਾਂ ਤੋਂ ਬਾਣੀ ਪੜ੍ਹਨ ਲਈ ਕਿਹਾ ਤਾਂ ਵਾਕ ਆਇਆ :
ਅਲਹ ਅਗਮ ਖੁਦਾਈ ਬੰਦੇ॥
ਛੋਡਿ ਖਿਆਲ ਦੁਨੀਆਂ ਕੇ ਧੰਧੇ॥
ਹੋਇ ਪੈ ਖਾਕ ਫ਼ਕੀਰ ਮੁਸਾਫਰ॥
ਇਹ ਦਰਵੇਸ ਕਬੂਲ ਦਰਾ॥
ਅਕਬਰ ਤਾਂ ਸੁਣ ਕੇ ਖੁਸ਼ ਹੋਇਆ ਪਰ ਸ਼ਿਕਾਇਤੀ ਛਿੱਥੇ ਪੈ ਗਏ ਅਤੇ ਆਪਣੇ ਸਾਹਮਣੇ ਦੱਸੀ ਥਾਂ ਤੋਂ ਵਾਕ ਸੁਣਾਉਣ ਲਈ ਕਿਹਾ। ਪਰ ਉਹ ਮੂਰਖ ਕੀ ਜਾਣਦੇ ਸਨ ਕਿ ਗੁੜ ਨੂੰ ਜਿਸ ਪਾਸਿਓਂ ਮਰਜ਼ੀ ਚੱਕ ਮਾਰੋ ਉਹ ਤਾਂ ਮਿੱਠਾ ਹੀ ਹੈ। ਫਿਰ ਵਾਕ ਕਬੀਰ ਜੀ ਦਾ ਆਇਆ :
ਅਵਲ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ’ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ॥
ਬਾਦਸ਼ਾਹ ਅਕਬਰ ਇਹ ਵਾਕ ਸੁਣਦੇ ਸਾਰ ਆਪਣੇ ਤਖਤ ਤੋਂ ਉੱਤਰਿਆ ਤੇ ਕਿਹਾ ‘ਯਿਹ ਗ੍ਰੰਥ ਤੋਂ ਤਾਜ਼ੀਮ ਕੇ ਲਾਇਕ ਹੈ’। ਇਸ ਵਿੱਚ ਅੱਲਾ ਦੀ ਪ੍ਰੀਤੀ ਤੇ ਬੰਦਗੀ ਤੋਂ ਇਲਾਵਾ ਮੈਨੂੰ ਤਾਂ ਹੋਰ ਕੁਝ ਨਜ਼ਰੀਂ ਨਹੀਂ ਆਇਆ। ਇਸ ਵਿੱਚ ਤਾਂ ਕਿਸੇ ਦੀ ਨਾ ਨਿੰਦਾ ਹੈ ਤੇ ਨਾ ਉਸਤਤਿ।
ਬਾਦਸ਼ਾਹ ਅਕਬਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪੰਜ ਸੌ ਸੋਨੇ ਦੀਆਂ ਅਸ਼ਰਫ਼ੀਆਂ ਰੱਖ ਕੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਦੁਸ਼ਾਲੇ ਭੇਟ ਕੀਤੇ। ਬਾਦਸ਼ਾਹ ਅਕਬਰ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਇਹ ਵੀ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੂੰ ਮੇਰਾ ਸਤਿਕਾਰ ਦੇਣਾ ਅਤੇ ਕਹਿਣਾ ਕਿ ਲਾਹੌਰ ਤੋਂ ਮੁੜਦੇ ਉਹ ਅੰਮ੍ਰਿਤਸਰ ਆਵੇਗਾ। ਬਾਦਸ਼ਾਹ ਅਕਬਰ ਫਿਰ ਗੁਰੂ ਜੀ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਵੀ ਗਿਆ।
ਇਸ ਤਰਾਂ ਬਟਾਲਾ ਸ਼ਹਿਰ ਦੀ ਪਾਵਨ ਧਰਤੀ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ, ਜਿਸ ਗੁਰੂ ਘਰ ਦੇ ਦੋਖੀਆਂ ਦੀ ਸ਼ੰਕਾ ਨਿਵਰਤੀ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਕੁੱਲ ਮਾਨਵਤਾ ਦੇ ਰਹਿਬਰ ਹਨ ਅਤੇ ਇਹ ਹਮੇਸ਼ਾਂ ਮਨੁੱਖਤਾ ਨੂੰ ਸੱਚ ਦਾ ਰਸਤਾ ਦਿਖਾਉਂਦੇ ਰਹਿਣਗੇ।
– ਇੰਦਰਜੀਤ ਸਿੰਘ ਹਰਪੁਰਾ,
ਬਟਾਲਾ (ਗੁਰਦਾਸਪੁਰ)
ਪੰਜਾਬ।
98155-77574
جدوں بٹالا شہر وچّ سری گورو گرنتھ صاحب دا پہلا پرکاش ہویا
بادشاہ اکبر درشن کرکے ہوئے نہال
پنچم پتاشاہ صاحب سری گورو ارجن دیوَ جی امرتسر وکھے سری گورو گرنتھ صاحب دے سمپادن دا مہان کارج کر رہے سن۔ سری گورو گرنتھ صاحب وچّ گورو صاحبان دی بانی توں علاوہ بھگتاں، صوفی سنتاں دی بانی درج کیتی جا رہی سی۔ اسے دوران کانھا دی اگوائی ہیٹھ کئی بھگت اپنی بانی لے کے گورو جی پاس آئے اتے گورو جی نے اوہناں دی رچنا نوں انکول نہ جان کے سری گورو گرنتھ صاحب وچّ شامل کرن توں انکار کر دتا۔ باقی تاں سارے چپّ کر گئے پر کانھا بہت تڑپھیا۔ کانھا کلانور دا رہن والا سی اتے چندو دے چاچے دا پتّ بھرا سی۔ اس عاشِ نال لاہور گیا کہ اوتھوں ہور بھگتاں تے فقیراں نوں نال لے کے دلی چندو کول جائیگا اتے بادشاہ اکبر پاس شکایت پہنچائیگا۔ کانھا اجے ایہہ منصوبے ہی بنا رہا سی کہ اس دی موت ہو گئی۔
پروہتاں نے ایہہ اڈا دتا کہ کانھا نوں گورو جی نے ہی مروایا ہے اتے اک شکائتناما بنوا کے اکبر پاس لے گئے۔ اس وچّ مکھ بات ایہہ ہی لکھی سی کہ گورو ارجن دیوَ جی اک گرنتھ تیار کر رہے ہن جس وچّ مسلمان پیراں، پیغمبراں، آگوآں تے ہندو اوتاراں تے دیوی-دیوتیاں دی نندا کیتی ہے۔ اکبر نے شکائتنامے ولّ کوئی دھیان دا دتا کیونکہ اوہ آپ اجے کجھ سال پہلاں گوئندوال وکھے گورو ارجن دیوَ جی دے مکھوں بانی سن کے گیا سی اتے اوہناں دا پربھاو قبولیا سی۔ پر پھر وی تسلی کرواؤن لئی بادشاہ نے کیہا کہ اوہ چھیتی ہی پنجاب دے دورے ’تے جا رہا ہے، پڑتال آپ کریگا۔
1604 عیسوی دے ارمبھ وچّ بادشاہ اکبر بٹالے آیا۔ اس نوں پھر کیہا گیا کہ ارجن دیوَ جی نوں حاضر ہون لئی آکھیا جاوے۔ اکبر گورو جی پرتی عقیدت دا بھاوَ رکھدا سی۔ اس لئی اس نے گورو جی نوں بڑی نمرتا والا سنیگا بھیجیا اتے ساجی بیڑ دے درشن کرن لئی لکھیا۔
جدوں سری گورو ارجن دیوَ جی نوں اکبر دا ایہہ سنیہا ملیا تاں گورو صاحب صاحب نے بابا بڈھا جی اتے بھائی گرداس جی نوں حکم کیتا کہ سری گورو گرنتھ صاحب دا سروپ بٹالے لے جاوو، بادشاہ اتے سنگت درشن کرن دی لوچا رکھدے ہن۔ گورو صاحب دے حکم توں بعد بابا بڈھا جی اتے بھائی گرداس جی آدر تے ستکار نال سنگتاں سمیت سری گورو گرنتھ صاحب دی بیڑ لے کے امرتسر توں بٹالا شہر لئی روانہ ہو گئے۔ لگدا ہے کہ اس سمیں سری آدی گرنتھ دے کئی اتارے ہو چکے سن۔
بٹالا پہنچ کے بابا بڈھا جی نے پورے ستکار نال سری گورو گرنتھ صاحب دا پرکاش کیتا۔ منیا جاندا ہے کہ ایہہ پرکاش قلعہ منڈی والے ستھان جتھے پہلاں بٹالے دے حکمران دا قلعہ ہویا کردا سی اتھے کیتا گیا۔ بادشاہ اکبر، اسدے درباری اتے شکائک کرن والے دوکھی وی بیٹھ گئے۔ بادشاہ نے جدوں بھرے دربار وچّ سری گورو گرنتھ صاحب وچوں شبد سناؤن لئی کیہا تاں بابا بڈھا جی نے جو شبد پڑھیا اوہ تلنگ راگ دا آیا جو سری گورو ارجن دیوَ جی دی رچنا سی۔ شبد سی:
خاک نور کردں عالم دنیائ۔۔
اسمان زمیں درخت آب پیدائس خدائِ۔۔1॥
بندے چسم دیدے فنائ۔۔
دنیاں مردار کھردانی غافل ہوائ۔۔رہاؤ۔۔
ایہہ شبد سندے سار ہی بادشاہ اکبر نے کیہا کہ ایہہ تاں روح نوں ٹھنڈ پاؤن والی بانی ہے۔
شکایتیاں نے جد ہور تھاں توں بانی پڑھن لئی کیہا تاں واک آیا :
اﷲ اگم خدائی بندے۔۔
چھوڈِ خیال دنیاں کے دھندھے۔۔
ہوئِ پے خاک فقیر مسافر۔۔
ایہہ درویس قبول درا۔۔
اکبر تاں سن کے خوش ہویا پر شکایتی چھتھے پے گئے اتے اپنے ساہمنے دسی تھاں توں واک سناؤن لئی کیہا۔ پر اوہ مورکھ کی جاندے سن کہ گڑ نوں جس پاسیوں مرضی چکّ مارو اوہ تاں مٹھا ہی ہے۔ پھر واک کبیر جی دا آیا :
اول اﷲ نور اپایا قدرتِ کے سبھ بندے۔۔
ایک نور ’تے سبھ جگ اپجیا کؤن بھلے کو مندے۔۔
بادشاہ اکبر ایہہ واک سندے سار اپنے تخت توں اتریا تے کیہا ‘یہ گرنتھ توں تعظیم کے لایق ہے’۔ اس وچّ اﷲ دی پریتی تے بندگی توں علاوہ مینوں تاں ہور کجھ نظریں نہیں آیا۔ اس وچّ تاں کسے دی نہ نندا ہے تے نہ استتِ۔
بادشاہ اکبر نے سری گورو گرنتھ صاحب دے اگے پنج سو سونے دیاں اشرفیاں رکھ کے متھا ٹیکیا اتے بابا بڈھا جی اتے بھائی گرداس جی نوں دشالے بھیٹ کیتے۔ بادشاہ اکبر نے بابا بڈھا جی اتے بھائی گرداس جی نوں ایہہ وی کیہا کہ گورو ارجن دیوَ جی نوں میرا ستکار دینا اتے کہنا کہ لاہور توں مڑدے اوہ امرتسر آویگا۔ بادشاہ اکبر پھر گورو جی دے درشناں نوں امرتسر وی گیا۔
اس طرحاں بٹالا شہر دی پاون دھرتی اپر سری گورو گرنتھ صاحب دا پہلا پرکاش کیتا گیا، جس گورو گھر دے دوکھیاں دی شنکا نورتی کیتی گئی۔ سری گورو گرنتھ صاحب کلّ مانوتا دے رہبر ہن اتے ایہہ ہمیشاں منکھتا نوں سچ دا رستہ دکھاؤندے رہنگے۔
– اندرجیت سنگھ ہرپرا،
بٹالا (گورداس پور)
پنجاب۔
98155-77574