ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਅਤੇ ਕਿਸਾਨੀ ਸੰਘਰਸ਼ ਲਈ ਪੰਜਾਬ ਦੀ ਚੜ੍ਹਦੀ ਕਲਾ ਨੂੰ ਸਮਰਿਪਤ ਅਲੌਕਿਕ ਨਗਰ ਕੀਰਤਨ ਅੱਜ ਰੋਪੜ ਵਿਖੇ ਗੁਰੂਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ ਵਿਖੇ ਵਿਸ਼ਰਾਮ ਕਰੇਗਾ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਅਤੇ ਕਿਸਾਨੀ ਸੰਘਰਸ਼ ਲਈ ਪੰਜਾਬ ਦੀ ਚੜ੍ਹਦੀ ਕਲਾ ਨੂੰ ਸਮਰਿਪਤ ਅਲੌਕਿਕ ਨਗਰ ਕੀਰਤਨ ਅੱਜ ਰੋਪੜ ਵਿਖੇ ਗੁਰੂਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ ਵਿਖੇ ਵਿਸ਼ਰਾਮ ਕਰੋਗਾ।

 

 

ਰੂਪਨਗਰ : (ਅਮਰੀਕ ਮਠਾਰੂ)ਨੌਜਵਾਨ ਸੇਵਾ ਦਲ ਅਤੇ ਸ਼੍ਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਅਤੇ ਕਿਸਾਨੀ ਸੰਘਰਸ਼ ਲਈ ਪੰਜਾਬ ਦੀ ਚੜ੍ਹਦੀ ਕਲਾ ਨੂੰ ਸਮਰਿਪਤ ਅਲੌਕਿਕ ਨਗਰ ਕੀਰਤਨ 21 ਮਾਰਚ ਤੋਂ ਸੁ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਅਰੰਭ ਕੀਤਾ ਗਿਆ ਹੈ ਜੋ ਕਿ 23 ਮਾਰਚ ਨੂੰ ਰੋਪੜ ਵਿਖੇ ਗੁਰੂਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ ਵਿਖੇ ਵਿਸ਼ਰਾਮ ਕਰੋਗਾ। ਇਸ ਬਾਰੇ ਹਰਪ੍ਰੀਤ ਸਿੰਘ ਸ਼ੇਰ ਗਿੱਲ ਨੇ ਦੱਸਿਆ ਕਿ ਉਕਤ ਨਗਰ ਕੀਰਤਨ 23 ਮਾਰਚਨੂੰ ਖਮਨਾ, ਗੋਬਿੰਦਗੜ੍ਹ, ਸਰਹਿੰਦ, ਸ੍ਰੀ ਫਤਹਿਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਮੋਰਿੰਡਾ ਮਾਰਗ ਰਾਹੀਂ ਰਾਤ ਨੂੰ ਰੋਪੜ ਵਿਖੇ ਵਿਸ਼ਰਾਮ ਕਰੇਗਾ ਜਿਸ ਤੋਂ ਬਾਅਦ 24 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਜਾਵੇਗਾ ਅਤੇ ਇਸ ਉਪੰਰਤ ਫਿਰ ਰੋਪੜ ਵਿਖੇ ਵਿਸ਼ਰਾਮ ਕਰੇਗਾ। 25 ਮਾਰਚ ਨੂੰ ਕੁਰਾਲੀ, ਖਰੜ, ਮੋਹਾਲੀ, ਜੀਰਕਪੁਰ ਤੋਂ ਬਾਅਦ ਬਨੂੜ ਵਿਖੇ ਵਿਸ਼ਰਾਮ ਕਰੇਗਾ। 26 ਮਾਰਚ ਨੂੰ ਰਾਜਪੁਰਾ ਸ਼ਹਿਰ, ਅੰਬਾਲਾ, ਕਰਨਾਲ ਵਿਸ਼ਰਾਮ ਕਰੇਗਾ। 27 ਮਾਰਚ ਨੂੰ ਕਰਨਾਲ ਤੋਂ ਪਾਣੀਪਤ ਹੁੰਦਾ ਹੋਇਆ ਦਿੱਲੀ ਵਿਖੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇਗਾ।

Leave a Reply

Your email address will not be published. Required fields are marked *