
ਗਰੀਬ ਵਿਚਾਰੇ ਸੜਕਾਂ ਤੇ ਰੁਲਦੇ
ਕੋਈ ਨਾਂ ਦੁੱਖ ਦਰਦੀ
ਪਿਆ ਜੱਗ ਘੁੱਪ ਹਨੇਰਾ
ਨਾ ਆਸ ਕਿਰਨ ਦੀ ਚੜ੍ਹਦੀ
ਹੁਣ ਤਾਂ ਕਰਦਾ ਹਰ ਕੋਈ ਮੇਰੀ ਮੇਰੀ
ਮੁੜ ਆਜਾ ਭਗਤ ਸਿਆ
ਲੋੜ ਪੈ ਗਈ ਵਤਨ ਨੂੰ ਤੇਰੀ ।
ਉਹ ਗੰਧਲ਼ਾ ਹੋ ਚੁੱਕਿਆ
ਜਿਸਨੂੰ ਪੰਜ ਆਬ ਸੀ ਕਹਿੰਦੇ
ਨਸ਼ਿਆ ਦੇ ਵਿੱਚ ਰੁੜ੍ਹ ਚੱਲਿਆ
ਜਿਸਨੂੰ ਸ਼ੇਰ ਪੰਜਾਬ ਸੀ ਕਹਿੰਦੇ
ਇੰਝ ਡੰਗਿਆ ਪੰਜਾਬ ਮੇਰਾ
ਜਿਵੇਂ ਸੱਪ ਡੰਗਦਾ ਏ ਜਹਿਰੀ
ਮੁੜ ਆਜਾ …………।
ਬਦਲੋਟਿਆ ਦਾ ਸ਼ਿਕਾਰ ਨੇ ਹੋਈਆ
ਨਿੱਕੀਆਂ ਮਸੂਮ ਜ਼ਿੰਦਾਂ
ਹੋ ਬਰੀ ਜੇਲ ਚੋ ‘ ਸਰੇਆਮ
ਘੁੰਮਦਾ ਫਿਰੇ ਦਰਿੰਦਾ
ਪਤਝੜ ਮੌਸਮ ਖ਼ਾਮੋਸ਼ ਹੋ ਗਿਆ
ਝੁੱਲ਼ੀ ਬੜੀ ਹਨੇਰੀ
ਮੁੜ ਆਜਾ …………. ।
ਤੰਗ ਹੋਇਆ ਹਰ ਮਜ਼ਦੂਰ
ਫਾਹਾ ਲੈ ਮਰਦਾ ਏ
ਕਰ ਕਰ ਮਿਹਨਤਾਂ ਕੀਤੀ ਬੜੀ ਕਮਾਈ
ਨਾਂ ਕਰਜਾ ਭੌਰਾ ਘੱਟਦਾ ਏ
ਸ਼ਾਹੂਕਾਰ ਵੀ ਮੁੱਲ ਕੋਈ ਨਾਂ ਪਾਉਂਦੇ
ਮੰਡੀਆਂ ਵਿੱਚ ਰੁਲ਼ਦੀ ਪਈ ਢੇਰੀ
ਮੁੜ ਆਜਾ ……………।
ਮਿਹਨਤ ਦਾ ਮੁੱਲ ਨਾ ਪੈਦਾ
ਥਾਂ -ਥਾਂ ਲੱਗਦੇ ਧਰਨੇ
ਹੱਥਾਂ ਵਿੱਚ ਲੈ ਡਿਗਰੀਆਂ ਦੁੱਖ
ਪੈਂਦੇ ਨੇ ਜਰਨੇ
ਵਿੱਚ ਵਿਚਾਲੇ ਡੁੱਬ ਗਈ ਏ ਬੇੜੀ
ਮੁੜ ਆਜਾ ………… ।
ਲੈ ਡਿਗਰੀਆਂ ਵਿਦੇਸ਼ਾਂ ਤੁਰ ਗਈ
ਅੱਜ ਦੀ ਨਵੀਂ ਪਨੀਰੀ
ਪੱਛਮ ਨੇ ਹੀ ਲੁੱਟ ਲਿਆ ਸਭ ਕੁੱਝ
ਪੱਲੇ ਰਹਿ ਗਈ ਫੋਕੀ ਅਮੀਰੀ
ਅੱਜ ਫਿਰ ਪੱਛਮ ਤੋਂ ਛੁਡਾਉਣ ਲਈ ਪਾ ਜਾ ਇੱਕ ਫੇਰੀ
ਮੁੜ ਆਜਾ ………………।
ਪੰਜਾਬ ਮੇਰੀ ਦੀ ਹਰ ਰੁੱਤ ਦਾ
ਰੰਗ ਪੈ ਗਿਆ ਏ ਫਿੱਕਾ
ਸਮੇਂ ਦੀ ਰਗ ਰਗ ਵਿੱਚ
ਜੰਮ ਗਿਆ ਏ ਚਿੱਟਾ
ਗੁਲਾਬ ਦੇ ਫੁੱਲ ਨਾਲੋ ਹੁਣ
ਟੁੱਟ ਚੱਲੀਏ ਟਹਿਣੀ
ਮੁੜ ਆਜਾ ………….।
ਕਿੰਝ ਸਮਝਾਵਾਂ ਦਿਲ ਦਾ ਦਰਦ ਬੜਾ ਏ ਡੂੰਘਾ
ਦਰਦੀਆ ਦਾ ਕੋਈ ਹਮਦਰਦੀ ਹੈਨੀ
ਬਣ ਗਿਆ ਏ ਹਰ ਕੋਈ ਗੂੰਗਾ
ਗਗਨ ਜ਼ਿੰਦਗੀ ਵਿੱਚ ਝੂਠ ਨੂੰ ਵਾਰੋ – ਵਾਰੀ
ਜਾਂਦੇ ਨੇ ਰੇੜੀ
ਮੁੜ ਆਜਾ ……………… ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।
9988933161