
ਅਮ੍ਰਿਤਸਰ (ਅਮਰੀਕ ਮਠਾਰੂ) ਨੋਜਵਾਨ ਸੇਵਾ ਦਲ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਅਤੇ ਕਿਸਨੀ ਸੰਘਰਸ਼ ਦੇ ਲਈ ਪੰਜਾਬ ਦੀ ਚੜ੍ਹਦੀ ਕਲਾ ਨੂੰ ਸਮਰਪਤ ਇਕ ਅਲੌਕਿਕ ਨਗਰ ਕੀਰਤਨ ਮਿੱਤੀ 21/03/2021 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਮ੍ਰਿਤਸਰ ਤੋਂ ਅਰਦਾਸ ਕਰਨ ਉਪਰੰਤ ਆਰੰਭ ਕੀਤਾ ਗਿਆ।
ਜੋ ਕਿ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਅਨੰਦਪੁਰ ਸਾਹਿਬ ਤੋਂ ਹੋ ਕੇ ਅੰਬਾਲਾ , ਯਮੁਨਾ ਨਗਰ, ਹੁੰਦਾ ਹੋਇਆ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਸਮਾਪਤ ਹੋਏਗਾ