
ਧਾਰੀਵਾਲ:-(ਅਮਰੀਕ ਮਠਾਰੂ)ਬੀਤੇ ਦਿਨੀਂ ਜਿਲ੍ਹਾ ਮੋਗਾ ਦੇ ਪਿੰਡ ਸੇਖਾ ਖੁਰਦ ਵਿਖੇ ਦਲਿਤ ਪਰਿਵਾਰ ਨਾਲ ਸਬੰਧਤ ਦੋ ਭੈਣਾਂ ਦੇ ਹੋਏ ਕਤਲ ਦੇ ਸਬੰਧ ਵਿੱਚ ।ਐਸ, ਸੀ, ਬੀ, ਸੀ, ਵੈੱਲਫੇਅਰ ਫਰੰਟ ਪੰਜਾਬ ਦੇ ਪ੍ਰਧਾਨ ਜਗਦੀਸ਼ ਧਾਰੀਵਾਲ ਨੇ ਕਿਹਾ ਕਿ ਇਹ ਇੱਕ ਬੇਹੱਦ ਸ਼ਰਮਨਾਕ ਹਰਕਤ ਤੇ ਗੰਭੀਰ ਵੀ ਕੇ ਸਿਆਸੀ ਰਸੂਖ ਰੱਖਣ ਵਾਲੇ ਲੋਕਾਂ ਲਈ ਕਨੂੰਨ ਦਾ ਕੋਈ ਡਰ ਨਹੀਂ ਹੈ ਇਸ ਮੌਕੇ ਧਾਰੀਵਾਲ ਨੇ ਕਿਹਾ ਕਿ ਭਾਵੇਂ ਦੋਸ਼ੀ ਪੁਲਿਸ ਹਿਰਾਸਤ ਨੇਂ ਪਰ ਐਸ, ਸੀ, ਬੀ, ਸੀ, ਵੈੱਲਫੇਅਰ ਫਰੰਟ ਪੰਜਾਬ ਵੱਲੋ ਇਸ ਕਤਲ ਲਈ ਜਿੰਮੇਵਾਰ ਦੋਸ਼ੀਆ ਲਈ ਫਾਂਸੀ ਦੀ ਸਜ਼ਾ ਤੇ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਤੇ ਇੱਕ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਜਾਂਦੀ ਹੈ ਤੇ ਉਹਨਾਂ ਕਿਹਾ ਕਿ ਪੰਜਾਬ ਅੰਦਰ ਵੱਡੀ ਗਿਣਤੀ ਵਿੱਚ ਦਲਿਤ ਹੋਣ ਦੇ ਬਾਵਜੂਦ ਇਸ ਤਰ੍ਹਾਂ ਹਮਲੇ ਹੋਣੇ ਤੇ ਧੀਆਂ ਦੇ ਕਤਲ ਹੋਣੇ ਚਿੰਤਾਜਨਕ ਹੈ ਪੰਜਾਬ ਸਰਕਾਰ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਇਸ ਮੌਕੇ ਜਗਦੀਸ਼ ਧਾਰੀਵਾਲ ਨੇ ਕਿਹਾ ਕਿ ਪੀੜਤ ਪਰਿਵਾਰ ਨਾਲ ਮੁਲਾਕਤ ਕਰ ਫਰੰਟ ਵੱਲੋਂ ਇਹਨਾਂ ਧੀਆਂ ਨੂੰ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦਾ ਸਾਥ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਐਸ,ਸੀ ਕਮਿਸ਼ਨ ਪੰਜਾਬ ਤੇ ਪੰਜਾਬ ਸਰਕਾਰ ਵਿੱਚ 3 ਦਲਿਤ ਮੰਤਰੀ ਹੋਣ ਤੇ ਵੀ ਪੀੜਤ ਪਰਿਵਾਰ ਨੂੰ ਨਾਂ ਮਿਲਣਾ ਦੁੱਖ ਵਾਲੀ ਗੱਲ ਹੈ