ਨਿਊਜ਼ੀਲੈਂਡ ਵਿਚ ਕਰੋੜਾਂ ਦੀ ਲਾਗਤ ਨਾਲ international ਪੱਧਰ ਦਾ SPORTS COMPLEX ਤਿਆਰ ਕਰ ਦਿੱਤਾ।
ਉਹ ਸ਼ਖਸ ਹੈ ਦਲਜੀਤ ਸਿੰਘ ।
ਪੰਜਾਬ ਤੋਂ ਤਕਰੀਬਨ ਬਾਰਾਂ ਹਜ਼ਾਰ ਕਿਲੋਮੀਟਰ ਦੂਰ ਦੁਨੀਆਂ ਦੇ ਸੋਹਣੇ ਦੇਸ਼ਾਂ ਵਿਚੋਂ ਇਕ ਹੈ ਨਿਊਜ਼ੀਲੈਂਡ ਨਾਮ ਦਾ ਖੂਬਸੂਰਤ ਦੇਸ਼।
ਸਿੱਖ ਕੌਮ ਨੇ ਬਾਕੀ ਦੇਸ਼ਾਂ ਵਾਂਗ ਇੱਥੇ ਆ ਕੇ ਵੀ ਮੱਲਾਂ ਮਾਰੀਆਂ, ਨਾਮ ਰੌਸ਼ਨ ਕੀਤਾ ਅਤੇ ਆਪਣੀ ਮਿੱਟੀ ਨਾਲ ਜੁੜੇ ਰਹੇ।
ਸਭ ਕੁਝ ਵਧੀਆ ਸੀ, ਪਡ਼੍ਹਾਈ, ਵਾਤਾਵਰਨ, ਭਵਿੱਖ, ਵਧੀਆ ਕਨੂਨ।
ਪਰ ਫਿਰ ਵੀ ੧੯੮੯ ਵਿਚ ਪੰਜਾਬ ਤੋਂ ਆਇਆ ਇੱਕ ਨੌਜਵਾਨ ਜਿਸ ਨੂੰ ਦੋ ਗੱਲਾਂ ਬਹੁਤ ਬੇਚੈਨ ਕਰਦੀਆਂ ਸਨ (ਇੱਥੋਂ ਦੇ ਸਕੂਲਾਂ ਵਿਚ ਅਤੇ ਖੇਡ ਦੇ ਮੈਦਾਨਾਂ ਵਿੱਚ ਸਿੱਖ ਬੱਚਿਆਂ ਨਾਲ ਹੁੰਦਾ ਵਿਤਕਰਾ)।
ਮਨ ਵਿਚ ਪੱਕੀ ਠਾਣ ਲਈ ਅਤੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ
ਕਰੋੜਾਂ ਦੀ ਲਾਗਤ ਨਾਲ international ਪੱਧਰ ਦਾ SPORTS COMPLEX ਤਿਆਰ ਕਰ ਦਿੱਤਾ।
ਉਹ ਸ਼ਖਸ ਹੈ ਦਲਜੀਤ ਸਿੰਘ ।
ਸਲਾਮ ਹੈ ਇਨਾਂ ਦੇ ਜਜਬੇ ਅਤੇ ਅਣਥੱਕ ਮਿਹਨਤ ਨੂੰ, ਸਾਡੇ ਬੱਚੇ ਗੋਰਿਆਂ ਕੋਲੋਂ ਸਮਾਂ ਮੰਗਦੇ ਸੀ ਖੇਡਣ ਲਈ ਅੱਜ ਇਹਨਾਂ ਕੋਲ ਆਪਣਾ ਮੈਦਾਨ ਹੈ।
sports complex ਦੇ ਚਾਰ ਚੁਫੇਰੇ ਦੇਸ਼ ਦੇ ਝੰਡੇ ਅਤੇ ਨਿਸ਼ਾਨ ਸਾਹਿਬ ਬਰਾਬਰ ਝੂਲ ਰਹੇ ਨੇ।
ਉੁਦਘਾਟਨ 21 March ਨੂੰ ਨਿਊਜ਼ੀਲੈਂਡ ਦੇਸ਼ ਦੀ ਪ੍ਰਧਾਨ ਮੰਤਰੀ ਕਰੇਗੀ।