19 ਮਾਰਚ ਦੀ ਰਾਤ ਤੋਂ ਹੁਕਮ ਲਾਗੂ- ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਗੂ ਰਹੇਗਾ
ਮਾਸਕ ਨਾ ਪਹਿਨਣ ਵਾਲੇ ਵਿਰੁੱਧ ਪੁਲਿਸ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨ ਦੀਆਂ ਸਖਤ ਹਦਾਇਤਾਂ
ਗੁਰਦਾਸਪੁਰ, 19 ਮਾਰਚ (ਅਮਰੀਕ ਮਠਾਰੂ) ਜਨਾਬ ਮੁਹੰਮਦ ਇਸ਼ਫਾਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਜ਼ਿਲੇ ਅੰਦਰ ਕੋਵਿਡ-19 ਮਹਾਂਮਾਰੀ ਦੇ ਕੇਸ ਲਗਾਤਾਰ ਵੱਧਣ ਦੇ ਮੱਦੇਨਜ਼ਰ ਅਤੇ ਲੋਕਹਿੱਤ ਨੂੰ ਵੱਖਦਿਆਂ ਜ਼ਿਲਾ ਗੁਰਦਾਸਪੁਰ ਅੰਦਰ ਡਿਜਾਸਟਰ ਮੈਨਜੇਮੈਂਟ ਐਕਟ 2005 ਅਤੇ 1973 ਦੀ ਧਾਰਾ 144 ਸੀ.ਆਰ.ਪੀ.ਸੀ ਤਹਿਤ ਹੁਕਮ ਜਾਰੀ ਕਰਦਿਆਂ 19 ਮਾਰਚ ਦੀ ਰਾਤ ਤੋਂ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਰਾਤ ਦਾ ਕਰਫਿਊ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਲਾਗੂ ਰਹੇਗਾ। ਪਰ ਕਰਫਿਊ ਦੌਰਾਨ ਜਰੂਰੀ ਵਸਤਾਂ ਦੀ ਸਪਲਾਈ ਜਾਰੀ ਰਹੇਗੀ, ਜਿਵੇਂ ਦੁੱਧ ਦੀ ਸਪਲਾਈ, ਦਵਾਈਆਂ, ਸਬਜ਼ੀਆਂ ਅਤੇ ਫਲ, ਪੈਟੋਰਲ ਪੰਪ, ਐਲਪੀਜੀ ਗੈਸ ਸਟੇਸ਼ਨ, ਮੈਡੀਕਲ ਅਤੇ ਪਸ਼ੂ ਹਸਪਤਾਲ ਦੀਆਂ ਸੇਵਾਵਾਂ ਅਤੇ ਚਾਰਾ, ਨੈਸਨਲ ਹਾਈਵੈ, ਸਟੇਟ ਹਾਈਵੈ, ਬੱਸਰੇਲਗੱਡੀਆਂ/ਹਵਾਈ ਸੇਵਾ, ਇਨਾਂ ਨਾਲ ਸਬੰਧਤ ਸਵਾਰੀਆਂ ਅਤੇ ਵਹੀਕਲ, ਫੈਕਟਰੀਜ਼ ਅਤੇ ਕੌਸ਼ਟਰੱਕਸ਼ਨ ਦਾ ਕੰਮ ਆਮ ਸਮੇਂ ਵਾਂਗ ਕੀਤਾ ਜਾ ਸਕਦਾ ਹੈ। ਇਹ ਹੁਕਮ ਅਗਲੇ ਹੁਕਮਾਂ ਤਕ ਲਾਗੂ ਰਹੇਗਾ।

