ਦਿੱਲੀ (ਰੰਜਨਦੀਪ ਸੰਧੂ):- ਪੰਜਾਬ ਵਿੱਚ ਕੋਵਿਡ-19 ਮਰੀਜ਼ਾਂ ਅਤੇ ਮੌਤਾਂ ਦਾ ਅੰਕੜਾ ਵਧ ਰਿਹਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ 16 ਮਾਰਚ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਅੰਦਰ ਦੇਸ਼ ਵਿੱਚ ਕੋਵਿਡ ਕਾਰਨ ਹੋਈਆਂ ਕੁੱਲ ਮੌਤਾਂ ਵਿੱਚੋਂ ਤਕਰੀਬਨ 83 ਪ੍ਰਤੀਸ਼ਤ ਮੌਤਾਂ ਸੱਤ ਸੂਬਿਆਂ ਵਿੱਚ ਹੋਈਆਂ ਹਨ।
ਪੰਜਾਬ ਦੇ 16 ਮਾਰਚ ਦੀ ਸ਼ਾਮ ਜਾਰੀ ਹੋਏ ਅੰਕੜਿਆਂ ਮੁਤਾਬਕ, ਹੁਣ ਤੱਕ ਤਕਰੀਬਨ 200000 (2 ਲੱਖ) ਕੋਵਿਡ ਮਰੀਜ਼ ਆਏ ਹਨ ਜਿਨ੍ਹਾਂ ਵਿੱਚੋਂ 1 ਲੱਖ 80 ਹਾਜਰ ਰਿਕਵਰ ਹੋ ਚੁੱਕੇ ਹਨ ਅਤੇ 6,000 ਤੱਕ ਮੌਤਾਂ ਹੋਈਆਂ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 17 ਮਾਰਚ ਨੂੰ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਪੰਜਾਬ ਵਿਚ ਪਹਿਲਾਂ ਕੋਰੋਨਾਵਾਇਰਸ ਦੇ ਔਸਤਨ ਕੇਸਾਂ ਕਰੀਬ 500 ਅਉਂਦੇ ਸਨ ਪਰ ਪਿਛਲੇ ਪੰਦਰਵਾੜੇ ਦੌਰਾਨ ਇਹ ਗਿਣਤੀ ਵਧ ਕੇ 1350 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਮਲੇ ਵਿਚ ਸਭ ਤੋਂ ਵੱਧ ਚਿੰਤਾਜਨਕ ਗੱਲ ਇਹ ਕਿ ਸੂਬੇ ਵਿਚ ਪੌਜਟੀਵਿਟੀ ਮਰੀਜ਼ਾਂ ਦੀ ਗਿਣਤੀ ਵਧ ਕੇ ਡਬਲ ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਪੌਜੀਟਿਵੀਟੀ 3 ਫ਼ੀਸਦ ਤੋਂ ਵਧ ਕੇ 6.8 ਫ਼ੀਸਦ ਹੋ ਗਈ ਹੈ। ਕੇਂਦਰੀ ਸਿਹਤ ਟੀਮ ਨੇ ਕਿਹਾ ਕਿ ਪੌਜੀਟਿਵੀ ਦਰ ਵਧਣ ਦਾ ਅਰਥ ਇਹ ਹੈ ਕਿ ਕੋਵਿਡ ਪ੍ਰੋਟੋਕਾਲ ਦਾ ਪਾਲਣ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਮਾਸਕ ਪਾਉਣ, ਸੋਸ਼ਲ ਡਿਸਟੈਂਸਿੰਗ ,ਟੇਰਸਿੰਗ ਅਤੇ ਸੈਣਨੇਟਈਜ਼ਿੰਗ ਵਰਗੇ ਕਦਮਾਂ ਨੂੰ ਗੰਭੀਰਤਾ ਨਾਲ ਲਾਗੂ ਕਰਨ ਪਵੇਗਾ

