ਗੁਰਦਾਸਪੁਰ(ਰੰਜਨਦੀਪ ਸੰਧੂ) :-ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾਂ ਟਕਰਾਈ । ਹਾਦਸਾ ਇੰਨਾ ਜ਼ਬਰਦਸਤ ਸੀ ਇਸ ਵਿੱਚ ਕਾਰ ਚਾਲਕ ਮਾਰਿਆ ਗਿਆ ਜਦਕਿ ਕਾਰ ਵਿੱਚ ਸਵਾਰ ਉਸ ਦਾ ਦੋਸਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ । ਇਹ ਹਾਦਸਾ ਡਾਲਾ ਫਾਰਮ ਨੇੜੇ ਸਵੇਰੇ 6 ਵਜੇ ਵਾਪਰਿਆ।
ਹਾਦਸੇ ਦੀ ਸੂਚਨਾ ਮਿਲਣ ‘ਤੇ ਥਾਣਾ ਸਦਰ ਦੀ ਪੁਲਿਸ ਮੌਕੇ’ ਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਜ਼ਖਮੀ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਚਸ਼ਮਦੀਦਾਂ ਦੇ ਅਨੁਸਾਰ ਵਾਹਨ ਦੀਨਾਨਗਰ ਅਬੁਲਖੜ ਤੋਂ ਕਰ ਬਹੁਤ ਤੇਜ਼ ਰਫਤਾਰ ਨਾਲ ਆ ਰਹੀ ਸੀ।ਕਾਰ ਡਾਲਾ ਫਾਰਮ ਨੇੜੇ ਬੇਕਾਬੂ ਹੋ ਗਈ। ਅਜਿਹਾ ਲੱਗ ਰਿਹਾ ਸੀ ਜਿਵੇਂ ਗੱਡੀ ਵਿਚ ਸਵਾਰ ਦੋਵੇਂ ਨੌਜਵਾਨ ਖਤਮ ਹੋ ਗਏ ਹੋਣ, ਕਿਉਂਕਿ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਸੀ. ਮ੍ਰਿਤਕ ਦੀ ਪਛਾਣ ਰੋਬਿਨ ਪੁੱਤਰ ਪ੍ਰਦੀਪ ਕੁਮਾਰ ਨਿਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਵਜੋਂ ਹੋਈ ਹੈ।