ਸਾਂਝੇ ਕਾਵਿ-ਸੰਗ੍ਰਹਿ “ਸੋ ਕਿਉਂ ਮੰਦਾ ਆਖੀਐ” ਅਤੇ “ਮਿੱਟੀ ਦੇ ਬੋਲ” ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ(ਬਟਾਲਾ) ਵਿੱਖੇ ਕੀਤੇ ਗਏ ਲੋਕ ਅਰਪਨ

ਸਾਂਝੇ ਕਾਵਿ-ਸੰਗ੍ਰਹਿ “ਸੋ ਕਿਉਂ ਮੰਦਾ ਆਖੀਐ” ਅਤੇ “ਮਿੱਟੀ ਦੇ ਬੋਲ” ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ(ਬਟਾਲਾ) ਵਿੱਖੇ ਕੀਤੇ ਗਏ ਲੋਕ ਅਰਪਨ
ਬਟਾਲਾ:-ਗਗਨਦੀਪ ਧਾਲੀਵਾਲ -ਵਿਸ਼ਵ ਪੰਜਾਬੀ ਨਾਰੀ ਸਾਹਿਤਿਕ ਮੰਚ ਵਲੋਂ ਸ਼੍ਰੀਮਤੀ ਨਿਰਮਲ ਕੌਰ ਕੋਟਲਾ(ਪ੍ਰਧਾਨ) ਜੀ ਦੀ ਯੋਗ ਅਗਵਾਈ ਹੇਠ ਦੋ ਸਾਂਝੇ ਕਾਵਿ-ਸੰਗ੍ਰਹਿ “ਸੋ ਕਿਉਂ ਮੰਦਾ ਆਖੀਐ” ਅਤੇ “ਮਿੱਟੀ ਦੇ ਬੋਲ” ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ(ਬਟਾਲਾ) ਵਿੱਖੇ ਡਾ. ਐਡਵਰਡ ਮਸੀਹ,ਡਾ ਰਮਨਦੀਪ ਸਿੰਘ,ਸ੍ਰੀ ਰਾਮ ਲਾਲ ਭਗਤ,ਪ੍ਰੋ ਸੁਖਜਿੰਦਰ ਸਿੰਘ ਵੱਲੋਂ ਲੋਕ ਅਰਪਣ ਕੀਤਾ ਗਿਆ ਅਤੇ ਨਾਲ ਦੀ ਨਾਲ ਡਾ ਜਤਿੰਦਰ ਕੌਰ(ਰੀਵਿਊ) ਵੱਲੋਂ “ਮਿੱਟੀ ਦੇ ਬੋਲ” ਪੁਸਤਕ ਦਾ ਰੀਵਿਊ ਕਰਦੇ ਹੋਏ ਕਿਹਾ ਕਿ ਇਸ ਕਿਤਾਬ ਵਿੱਚ ਦਰਜ ਹਰ ਕਵਿਤਾ ਕ੍ਰਾਂਤੀ ਤੇ ਜਜ਼ਬੇ ਨਾਲ ਭਰਪੂਰ ਹੈ।ਮੰਚ ਦਾ ਸੰਚਾਲਕ ਸ਼੍ਰੀਮਤੀ ਕੁਲਵਿੰਦਰ ਕੌਰ ਨੰਗਲ ਵੱਲੋਂ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ।
ਇਸ ਦੌਰਾਨ ਕਰਵਾਏ ਗਏ ਕਵੀ-ਦਰਬਾਰ ਵਿੱਚ ਕੁਲਵਿੰਦਰ ਕੌਰ ਨੰਗਲ,ਪ੍ਰੀਤ ਰਿਆੜ,ਸਤਿੰਦਰ ਕੌਰ ਕਾਹਲੋਂ,ਤਰਵਿੰਦਰ ਕੌਰ ਚੰਡੌਕ,ਨੀਟਾ ਭਾਟੀਆ,ਮਨਦੀਪ ਭਦੌੜ,ਨਵਜੋਤ ਕੌਰ ਬਾਜਵਾ,ਪਰਜਿੰਦਰ ਕਲੇਰ,ਅਮਨਦੀਪ ਕੌਰ ਜੋਗਾ,ਕੰਵਲਪ੍ਰੀਤ ਕੌਰ,ਰਾਜਵਿੰਦਰ ਕੌਰ ਢਿੱਲੋਂ, ਲਾਡੀ ਭੁੱਲਰ,ਸਤਿੰਦਰ ਕੌਰ ਬੁੱਟਰ,ਗੁਰਮੀਨ ਕੌਰ,ਰਾਜਿੰਦਰ ਕੌਰ,ਰਾਜਵਿੰਦਰ ਕੌਰ ਢਿੱਲੋਂ,ਸੰਦੀਪ ਚੀਮਾ,ਹਰਮੀਤ ਕੌਰ ਮੀਤ ਆਦਿ ਕਵਿਤਰੀਆਂ ਨੇ ਭਾਗ ਲਿਆ।ਅਰਜਪ੍ਰੀਤ ਸਿੰਘ ਵੱਲੋਂ ਦੋ ਕਵਿਤਾਵਾਂ ਨਾਲ ਵਿਸ਼ੇਸ਼ ਹਾਜਰੀ ਲਗਵਾਈ।
ਡਾ. ਜਸਵੰਤ ਬੇਗੋਵਾਲ ਵਲੋਂ ਸੰਪਾਦਿਤ “ਰਤਨ ਟਾਹਲਵੀ ਦੀਆਂ ਚੋਣਵੀਆਂ ਕਾਵਿ-ਰਚਨਾਵਾਂ” ਅਤੇ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਦਾ ਕਾਵਿ-ਸੰਗ੍ਰਹਿ “ਅੰਮ੍ਰਿਤਸਰ ਵੱਲ ਜਾਂਦੇ ਰਾਹੀਓ” ਪੁਸਤਕਾਂ ਮੰਚ ਨੂੰ ਭੇਂਟ ਕੀਤੀਆਂ ਗਈਆਂ।ਅੰਤ ਵਿੱਚ ਸ਼੍ਰੀਮਤੀ ਨਿਰਮਲ ਕੌਰ ਕੋਟਲਾ(ਪ੍ਰਧਾਨ) ਜੀ ਵੱਲੋਂ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸਨਮਾਨ-ਪੱਤਰ ਵੰਡੇ ਗਏ।ਸਮਾਗਮ ਦਾ ਅੰਤ ਦੁਪਹਿਰ ਦੇ ਖਾਣੇ ਨਾਲ ਕੀਤਾ ਗਿਆ।

Leave a Reply

Your email address will not be published. Required fields are marked *