ਡਾਕਟਰ ਰਵਿੰਦਰ ਮਠਾਰੁ ਜੀ  ਅਤੇ ਪ੍ਰੋਫ਼ ਜਸਬੀਰ ਸਿੰਘ ਜੀ ਦਾ ਨੇਕ  ਉਪਰਾਲਾ ਬੱਚਿਆ ਲਈ ।

ਬਟਾਲਾ  (ਰੰਜਨਦੀਪ ਸੰਧੂ) :-ਡਾਕਟਰ ਰਵਿੰਦਰ ਮਠਾਰੁ  ਅਤੇ ਪ੍ਰੋਫੈਸਰ ਜਸਬੀਰ ਸਿੰਘ ਜੀ ਬੱਚਿਆਂ ਲਈ ਇਕ ਮਿਸਾਲ ਬਣ ਰਹੇ ਹਨ।  ਉਹਨਾਂ ਦੀ ਇਹ ਸੋਚ ਹੈ ਕੀ ਸਾਰੇ ਬੱਚੇ ਤੰਦਰੁਸਤ ਅਤੇ ਸਿਹਤਮੰਦ ਹੋਣ ਇਸ ਲਈ  ਓਹ ਹਰ  ਇੱਕ ਸਕੂਲ ਵਿਚ ਜਾ ਕੇ ਬੱਚਿਆਂ ਨੂੰ ਸਿਹਤਮੰਦ ਰਹਿਣਾ, ਸ਼ਰੀਰ ਦੀ ਸਫਾਈ, ਦੰਦਾਂ ਦੀ ਸਫਾਈ ਬਾਰੇ ਜਾਣਕਾਰੀ ਦਿੰਦੇ ਹਨ।  ਅਤੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ  ਤੰਦਰੁਸਤ ਰਹਿਣ ਉਹਨਾਂ ਨੇ ਅੱਜ ਗੌਰਮਿੰਟ ਪ੍ਰਾਇਮਰੀ ਸਰਕਾਰੀ ਸਕੂਲ ਬਲੋਕ ਨੰਬਰ 2  ਪ੍ਰੇਮ-ਨਗਰ ਦਾਰਾ ਸਲਾਮ ਬਟਾਲਾ ਵਿਖੇ ਬੱਚਿਆਂ ਨੂੰ  ਟੁਥ ਪੇਸਟ ਅਤੇ ਟੁਥ ਬ੍ਰਸ਼  ਦੇ ਕੇ ਦੰਦਾਂ ਨੂੰ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ।

ਇਸ ਸਮੇਂ ਸਕੂਲ ਦੇ ਇੰਚਾਰਜ ਗਰੀਸ ਕੋਸ਼ਲ  ਅਤੇ ਮੈਡਮ  ਕ੍ਰਿਤੀ ਮਿਗਲਾਨੀ ਜੀ ਮੌਜੂਦ ਸਨ  ਅਤੇ ਡਾਕਟਰ ਸਾਹਿਬ  ਨੇ ਇਹ ਜਾਣਕਾਰੀ ਵੀ ਦਿੱਤੀ ਕੇ ਓਹ ਅਤੈ ਪ੍ਰੋਫੈਸਰ ਸਾਹਿਬ  ਜੀ ਇਸ ਉਪਰਾਲੇ ਨੂੰ ਹੋਰ ਅਗ਼  ਤੱਕ ਲੈ ਕੇ ਜਾਣਗੇ। ਇਸ ਸਮੇ  Chief Editor Ideal Prime times   ਰੰਜਨਦੀਪ  ਸੰਧੂ ਜੀ ਨੇ ਵੀ ਸ਼ਿਰਕਤ ਕੀਤੀ

Leave a Reply

Your email address will not be published. Required fields are marked *