ਬਟਾਲੇ ਦੇ ਏ ਐਸ ਆਈ ਸਰਬਜੀਤ ਸਿੰਘ ਕਰੋਨਾ ਵਾਇਰਸ ਦੀ ਇਸ ਜੰਗ ਵਿਚ ਹੋਏ ਸ਼ਹੀਦ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੁੱਖ ਸਾਂਝਾ ਕੀਤਾ

ਕਰੋਨਾ ਵਾਇਰਸ ਨੇ ਬਟਾਲੇ ਦੇ ਇਕ ਹੋਰ ਪੁਲਿਸ ਅਧਿਕਾਰੀ ਦੀ ਲਈ ਜਾਨ

ਬਟਾਲੇ ਦੇ ਏ ਐਸ ਆਈ ਸਰਬਜੀਤ ਸਿੰਘ ਕਰੋਨਾ ਵਾਇਰਸ ਦੀ ਇਸ ਜੰਗ ਵਿਚ ਹੋਏ ਸ਼ਹੀਦ

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੁੱਖ ਸਾਂਝਾ ਕੀਤਾ

ਬਟਾਲਾ , 7 ਮਾਰਚ (Amrik Matharoo )

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋ ਏ ਐਸ ਆਈ ਸਰਬਜੀਤ ਸਿੰਘ (50) 3306/ਬਟਾਲਾ ਦੀ ਕੋਵਿਡ-19 ਕਾਰਨ ਹੋਈ ਮੌਤ ਤੇ ਪਰਿਵਾਰ ਨਾਲ ਦੁੱਖ ਸਾਝਾਂ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ ਤੇ ਮਗਰ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਦੇਣ।

ਇਸ ਮੌਕੇ ਨਾਲ ਹੀ ਉਨ੍ਹਾ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਜਿਲੇ ਅੰਦਰ ਕੋਵਿਡ19 ਮਹਾਮਾਰੀ ਦੇ ਕੇਸ ਲਗਾਤਾਰ ਵੱਧ ਰਹੇ ਹਨ, ਜਿਸ ਲਈ ਸਾਰਿਆਂ ਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ।

ਕੋਵਿਡ 19 ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ, ਇਸ ਲਈ ਮਾਸਕ ਲਾਜਮੀ ਤੌਰ ਤੇ ਪਹਿਨੋ ਅਤੇ ਸ਼ੋਸਲ ਡਿਸਟੈਸਿੰਗ ਬਣਾ ਕੇ ਰੱਖੋ।

Leave a Reply

Your email address will not be published. Required fields are marked *