ਸਰਕਾਰੀ ਸਕੂਲ ਕਰਮਗੜ੍ਹ ‘ਚ ਅੰਤਰਰਾਸ਼ਟਰੀ ਅੌਰਤ ਦਿਵਸ ਨੂੰ ਸਮਰਪਿਤ ਸਾਹਿਤਕ ਮਿਲਣੀ

ਸਰਕਾਰੀ ਸਕੂਲ ਕਰਮਗੜ੍ਹ ‘ਚ ਅੰਤਰਰਾਸ਼ਟਰੀ ਅੌਰਤ ਦਿਵਸ ਨੂੰ ਸਮਰਪਿਤ ਸਾਹਿਤਕ ਮਿਲਣੀ

ਗਗਨਦੀਪ ਧਾਲੀਵਾਲ -(ਬਰਨਾਲਾ )ਸ.ਸ.ਸ.ਸਕੂਲ ਕਰਮਗੜ੍ਹ (ਬਰਨਾਲਾ)ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਾਹਿਤਕ ਮਿਲਣੀ ਅਤੇ ਸੈਮੀਨਰ ਪਿ੍ੰਸੀਪਲ ਸ੍ਰੀ ਰਾਜੇਸ਼ ਕੁਮਾਰ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ।ਇਸ ਵਿੱਚ ਗਗਨਦੀਪ ਧਾਲੀਵਾਲ (ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ) ,ਡਾ.ਵੀਰਪਾਲ ਕੌਰ ਕਮਲ ਮਹਿਲਾ ਕਾਵਿ ਮੰਚ ਪ੍ਰਧਾਨ ਜਿਲਾ ਮਾਨਸਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਤੋਂ ਇਲਾਵਾ ਮਮਤਾ ਸੇਤੀਆ ਸੇਖਾ,ਦਵਿੰਦਰ ਦੀਪ ‘ਕਹਾਣੀਕਾਰਾ’,ਹਰਪ੍ਰੀਤ ਕੌਰ ਸਕੱਤਰ ਮਹਿਲਾ ਕਾਵਿ ਮੰਚ ਬਰਨਾਲਾ, ਕਵਿਤਰੀ ਹਰਦੀਪ ਬਾਵਾ ਆਦਿ ਨੇ ਸ਼ਮੂਲੀਅਤ ਕੀਤੀ ।
ਸਭ ਸਾਹਿਤਕ ਹਸਤੀਆਂ ਨੇ ਆਪਣੇ ਜੀਵਨ ਸੰਘਰਸ਼ ਬਾਰੇ ਬਿਆਨ ਕੀਤਾ, ਮੁਸ਼ਕਿਲ ਸਮੇਂ ਦੇ ਨਾਲ ਲੜਨ ਦੀ ਜਾਂਚ ਦਿੱਤੀ, ਨਵੀਆਂ ਪੁੰਗਰਦੀਆਂ ਕਲਮਾਂ ਨੂੰ ਵਧਾਈ ਦਿੱਤੀ। ਸਭ ਨੇ ਗੀਤ, ਕਵਿਤਾਵਾਂ ਅਤੇ ਕਹਾਣੀਆਂ ਸੁਣਾ ਕੇ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਦੇ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਸਕੂਲ ਪਿ੍ੰਸੀਪਲ ਅਤੇ ਸਮੂਹ ਸਟਾਫ ਨੇ ਸਭ ਹਸਤੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਇਹ ਯਾਦਗਾਰੀ ਪਲਾਂ ਨੂੰ” “ਕਾਮਨ ਕਰੇਟੀਵਿਟੀ”
ਫੇਸਬੁੱਕ ਪੇਜ਼ ਉੱਤੇ ਲਾਈਵ ਵੀ ਸ਼ੇਅਰ ਕੀਤੀ ਗਈ।
ਮੰਚ ਦੀ ਕਾਰਵਾਈ ਅੰਜਨਾ ਮੈਨਨ ਅਤੇ ਪ੍ਰਬੰਧਕਾ ਹਰਮਨਦੀਪ ਕੌਰ ਨੇ ਨਿਭਾਈ
ਅਖੀਰ ਵਿੱਚ ਪਿ੍ੰਸੀਪਲ ਸ੍ਰੀ ਰਾਜੇਸ਼ ਕੁਮਾਰ ਜੀ ਨੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕੀਤਾ ਅਤੇ ਵਿਦਿਆਰਥੀਆਂ ਨੂੰ ਅਜਿਹੇ ਮੌਕਿਆਂ ਤੋਂ ਵਧੀਆ ਸਿੱਖਿਆ ਹਾਸਲ ਕਰਨ ਲਈ ਪ੍ਰੇਰਨਾ ਦਿੱਤੀ।

Leave a Reply

Your email address will not be published. Required fields are marked *