ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸੱਤ ਮੁਲਜ਼ਮ ਕਾਬੂ ਵਿੱਚ
ਬਟਾਲਾ(ਰੰਜਨਦੀਪ ਸੰਧੂ):- ਪੁਲਿਸ ਨੇ ਲੁੱਟ,ਖੋਹ,ਚੋਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਇਨ੍ਹਾਂ ਲੋਕਾਂ ਦੀ ਗ੍ਰਿਫਤਾਰੀ ਕਰ ਲਈ ਹੈ ਜੋ ਪਿਛਲੇ ਸਮੇਂ ਵਿੱਚ ਬਟਾਲਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਸਨ। ਪੁਲਿਸ ਨੇ ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਚੋਰੀ ਦੇ 19 ਚੋਰੀ ਕੀਤੇ ਮੋਟਰਸਾਈਕਲ,21 ਮੋਬਾਈਲ,ਦੋ ਪਿਸਤੌਲ,ਇੱਕ ਰਿਵਾਲਵਰ,ਅੱਠ ਕਾਰਤੂਸ,ਇੱਕ ਲੈਪਟਾਪ ਅਤੇ ਇੱਕ ਮਾਸਟਰ ਕੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ।

