ਬਟਾਲਾ (ਰੰਜਨਦੀਪ ਸੰਧੂ):- ਸਥਾਨਕ ਡੇਰਾ ਰੋਡ ‘ਤੇ ਓਵਰ ਬਰਿੱਜ ਦੇ ਅੱਗੇ ਲਾਈਨਾਂ ਨੂੰ ਰੋਕ ਕੇ ਰੇਲਵੇ ਨੇ ਸੜਕ ਨੂੰ ਬੰਦ ਕਰ ਦਿੱਤਾ ਤਾਂ ਨਿਵਾਸੀ ਅਤੇ ਦੁਕਾਨਦਾਰ ਅਤੇ ਗਲੀ ਚਾਲਕ ਭੜਕ ਗਏ। ਗੁੱਸੇ ਵਿਚ ਆਏ ਲੋਕਾਂ ਨੇ ਰੇਲਵੇ ਵਿਭਾਗ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਇਸ ਨਾਲ ਲੋਕਾਂ ਦਾ ਗੁੱਸਾ ਇੰਨਾ ਵਧਿਆ ਕੀ ਬਲੌਕਰਾਂ ਨੂੰ ਵੀ ਤੋੜ ਦਿੱਤਾ। ਅਤੈ ਕਲ ਨੂ ਡੇਰਾ ਰੋਡ ਬਜਾਰ ਬੰਦ ਰੱਖਣ ਦਾ ਆਲਣ ਕੀਤਾ । ਇਸ ਦੇ ਸੰਬੰਧ ਵਿਚ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸਵਰਨ ਮੁੱਢ, ਧੀਰਜ ਵਰਮਾ (ਏ ਏ ਪੀ) ਅਤੇ ਸੰਘਰਸ਼ ਕਮੇਟੀ ਦੇ ਚੇਅਰਮੈਨ ਮਦਨ ਲਾਲ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਰੇਲਵੇ ਵਿਭਾਗ ਨੇ ਸੜਕ ਜਾਮ ਕਰ ਦਿੱਤੀ ਸੀ ਅਤੇ ਡੇਰਾ ਰੋਡ ਅਤੇ ਅਲੀਵਾਲ ਰੋਡ ਨੂੰ ਜਾਂਦੀ ਸੜਕ ਬੰਦ ਕਰ ਦਿੱਤੀ ਸੀ। ਉਸ ਸਮੇਂ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਦੀ ਸੰਘਰਸ਼ ਕਮੇਟੀ ਬਣਾ ਕੇ ਇਸ ਰਸਤੇ ਨੂੰ ਖੋਲ੍ਹਣ ਲਈ 27 ਦਿਨਾਂ ਤੱਕ ਭੁੱਖ ਹੜਤਾਲ ਕੀਤੀ ਗਈ ਸੀ।ਜੇ ਸਾਨੂੰ ਇਸ ਮਾਰਗ ਨੂੰ ਖੋਲ੍ਹਣ/ਖੋਲਾਣ ਲਈ ਮਰਨ ਵਰਤ ਵੀ ਰੱਖਣਾ ਪਵੇ ਤਾਂ ਰੱਖਾ ਗੇ ਤੇ ਅਸੀਂ ਪਿੱਛੇ ਨਹੀਂ ਹਟਾਂਗੇ. ਉਨ੍ਹਾਂ ਕਿਹਾ ਕਿ ਰੇਲਵੇ ਜਾਂ ਤਾਂ ਇਸ ਰਸਤੇ ਨੂੰ ਖੋਲ੍ਹਦਾ ਹੈ ਜਾਂ ਅੰਡਰ ਬ੍ਰਿਜ ਦਾ ਨਿਰਮਾਣ ਕਰਦਾ ਹੈ। ਰਸਤਾ ਖੁੱਲ੍ਹਣ ਤੱਕ ਹਰ ਰੋਜ਼ ਦੋ ਘੰਟੇ ਰੇਲਵੇ ਲਾਈਨਾਂ ਤੇ ਬੈਠਾ ਗੇ ਤੇ ਧਾਰਨ ਵੀ ਲਾਵਾਂ ਗੇ । ਇਸ ਸਮੇ ਓਥੇ ਹਾਜਰ ਸਨ ਮਦਨ ਲਾਲ, ਸਰਦੂਲ ਸਿੰਘ (ਐਮ ਸੀ), ਨਰੇਸ਼ ਸ਼ਰਮਾ(ਸ਼ਿਵ ਸੈਨਾ ਬਟਾਲਾ), ਧੀਰਜ ਵਰਮਾ, ਗੁਰਪ੍ਰੀਤ ਸਿੰਘ (ਐਮ ਸੀ), ਪਲਵੀਨਡੇਰ ਸਿੰਘ(ਐਮ ਸੀ), ਰਮਨ ਭਲਾ

VIEDO UPDATE

2525

sandhu
Post Views: 328