ਮਾਤਾ ਭਾਸ਼ਾ ਦਿਵਸ ਨੂੰ ਸਮਰਪਿਤ ‘ਅੱਖਰਾਂ ਦੇ ਵਾਰਿਸ’ਵੱਲੋਂ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ-

ਮਾਤਾ ਭਾਸ਼ਾ ਦਿਵਸ ਨੂੰ ਸਮਰਪਿਤ ‘ਅੱਖਰਾਂ ਦੇ ਵਾਰਿਸ’ਵੱਲੋਂ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ-

ਗਗਨਦੀਪ ਧਾਲੀਵਾਲ -ਮਾਤ ਭਾਸ਼ਾ ਨੂੰ ਮੁੱਖ ਰੱਖਦੇ ਹੋਏ , ਅੱਖਰਾਂ ਦੇ ਆਸ਼ਿਕ਼ ਪਰਿਵਾਰ ਵੱਲੋ ਆਨਲਾਈਨ ਕਵੀ ਸੁਮੇਲਨ ਕਰਵਾਇਆ ਗਿਆ।ਇਸ ਸੁਮੇਲਨ ਨੂੰ ਗੁਰੀ ਆਦੀਵਾਲ ਸ਼ੇਖਪੁਰਾ ਵੱਲੋਂ ਕਰਵਾਇਆ ਗਿਆ।
ਇਸ ਸੁਮੇਲਨ ਵਿਚ ਗਗਨਦੀਪ ਧਾਲੀਵਾਲ ਬਰਨਾਲਾ ਤੇ ਜਸਵੀਰ ਸਿੱਧੂ ਬੁਰਜ਼ ਸੇਮਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ।ਉਹਨਾਂ ਨੇ ਨਵੇਂ ਲਿਖਾਰੀਆਂ ਨੂੰ ਪੰਜਾਬੀ ਸਾਹਿਤ ਨਾਲ ਜੁੜਨ ਦੀ ਸਲਾਹ ਦਿੱਤੀ ।ਨਾਲ ਹੀ ਗਗਨਦੀਪ ਨੇ ਆਪਣੀ ਨਵੀਂ ਆਈ ਪੁਸਤਕ ਨਵੀਆਂ ਕਲਮਾਂ ਦੇ ਰੰਗ ਗਗਨ ਦੇ ਸੰਗਠਨ ਵਾਰੇ ਦੋਸਤੋ ਨੂੰ ਦੱਸਿਆ ।ਇਹ ਪ੍ਰੋਗਰਾਮ ਦੀ ਹੋਸਟ ਦੇ ਭੂਮਿਕਾ ਨੂੰ ਕੰਵਰਜੀਤ ਸਿੰਘ ਵੱਲੋਂ ਨਿਭਾਇਆ ਗਿਆ।ਇਸ ਪ੍ਰੋਗਰਾਮ ਵਿਚ ਹੋਰ ਵੀ ਕਵੀ ਤੇ ਕਵੀਤਰੀਆਂ ਸ਼ਾਮਿਲ ਹੋਏ ਕੁਲਦੀਪ ਦੀਪ,ਪਿਰਤੀ ਸ਼ੇਰੋਂ , ਰੇਨੂੰ ਬਾਲਾ, ਅਮਰਦੀਪ ਲੱਕੀ , ਸੁਖਦੀਪ ਸਿੰਘ ਰਾਏਪੁਰ, ਦਿਨੇਸ਼ ਨੰਦੀ, ਮਾ ਲਖਵਿੰਦਰ ਸਿੰਘ, ਸੁਰਜੀਤ ਫੁਲੇੜਾ , ਬਲਜਿੰਦਰ ਕੌਰ ਸਿੱਧੂ, ਸੁਰਿੰਦਰ ਕੌਰ ਵਿਰਕ,ਸੁੱਖ ਚੌਰਾਵਾਲਾ, ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਾਵਿਤਾਵਾਂ ਪੇਸ਼ ਕੀਤੀਆਂ ।

Leave a Reply

Your email address will not be published. Required fields are marked *