ਲੈਂਡ ਮੋਰਟਗੇਜ ਬੈਂਕ, ਬਟਾਲਾ ਦੇ ਚੇਅਰਮੈਨ ਤੇ ਉੱਘੇ ਕਾਂਗਰਸੀ ਆਗੂ ਸੁਖਦੇਵ ਸਿੰਘ ਰੰਧਾਵਾ ਸਿਵਲ ਹਸਪਤਾਲ ਬਟਾਲਾ ਵਿੱਚ ਕੋਰੋਨਾ ਟੈਸਟ ਚ ਪੋਜ਼ਿਟਿਵ ਪਾਏ ਗਏ।

 

ਬਟਾਲਾ 7 ਸਤੰਬਰ (ਅਮਰੀਕ ਮਠਾਰੂ, ਰੰਜਨਦੀਪ) ਸਿਆਸਤ ਵਿੱਚ ਲੋਕਾਂ ਦੇ ਕੰਮਾਂ ਲਈ ਨੱਠੇ ਭੱਜੇ ਫਿਰਨਾ ਵੀ ਅੱਜਕਲ੍ਹ ਮੁਸੀਬਤ ਦਾ ਕਾਰਨ ਬਣ ਗਿਆ ਹੈ। ਸਥਾਨਕ ਲੈਂਡ ਮੋਰਟਗੇਜ ਬੈਂਕ, ਬਟਾਲਾ ਦੇ ਚੇਅਰਮੈਨ ਤੇ ਉੱਘੇ ਕਾਂਗਰਸੀ ਆਗੂ ਸੁਖਦੇਵ ਸਿੰਘ ਰੰਧਾਵਾ ਅੱਜ ਸਿਵਲ ਹਸਪਤਾਲ ਵਿੱਚੋਂ ਕੋਰੋਨਾ ਟੈਸਟ ਕਰਨ ਮਗਰੋਂ ਪੋਜ਼ਿਟਿਵ ਪਾਏ ਗਏ। ਕਾਫੀ ਦਿਨਾਂ ਤੋਂ ਆਪਣੀਆਂ ਸਰਗਰਮੀਆਂ ਘਟਾਉਣ ਲਈ ਕਹਿ ਰਿਹਾ ਸੀ ਪਰ ਹੱਸ ਕੇ ਟਾਲ ਦਿੰਦਾ ਸੀ। ਕੋਰੋਨਾ ਪੋਜ਼ਿਟਿਵ ਪਾਏ ਜਾਣ ਤੇ ਹੁਣ 15 ਦਿਨ ਲਈ ਇਕਾਂਤਵਾਸ ਵਿੱਚ ਰਹਿਣਾ ਮਜਬੂਰੀ ਬਣ ਗਿਆ ਹੈ। ਜਿਹੜੇ ਵੀ ਸੱਜਣ ਪਿਛਲੇ ਦਿਨੀਂ ਸੰਪਰਕ ਵਿੱਚ ਆਏ ਹਨ, ਉਨ੍ਹਾਂ ਨੂੰ ਵੀ ਆਪਣਾ ਟੈਸਟ ਕਰਵਾ ਲੈਣਾ ਚਾਹੀਦਾ ਹੈ !!

Leave a Reply

Your email address will not be published. Required fields are marked *