
ਬਦਲ ਦਾ ਵਰਤਾਰਾ ਬਹੁਤ ਜਰੂਰੀ ਹੈ
ਨਹੀਂ ਤਾਂ ਖੜ੍ਹੀ ਜ਼ਿੰਦਗੀ ਬਾਸੀ ਹੁੰਦੀ,
ਰਿਸ਼ਤਿਆਂ ਦਾ ਟੁੱਟਣਾ ਜੁੜਨਾਂ ਜਰੂਰੀ ਹੈ
ਨਹੀਂ ਤਾਂ ਰਿਸ਼ਤਿਆਂ ਦੀ ਅਹਿਮੀਅਤ ਨਾ ਹੁੰਦੀ,
ਗ਼ਮਾਂ ਦਾ ਅਹਿਸਾਸ ਵੀ ਜਰੂਰੀ ਹੈ
ਨਹੀਂ ਤਾਂ ਖੁਸ਼ੀ ਦੀ ਔਕਾਤ ਨਾ ਹੁੰਦੀ,
ਮੁਹੱਬਤ ਲਈ ਕੁਰਬਾਨੀ ਜਰੂਰੀ ਹੈ
ਨਹੀਂ ਤਾਂ ਪਵਿੱਤਰਤਾ ਦਾ ਸਬੂਤ ਨਾ ਹੁੰਦਾ,
ਰੂਹਾਂ ਦੇ ਮੇਲ਼ ਦਾ ਖਵਾਬ ਵੀ ਜਰੂਰੀ ਹੈ
ਨਹੀਂ ਤਾਂ ਮੁੜ ਮਿਲਣ ਦੀ ਆਸ ਨਾ ਹੁੰਦੀ,
ਵਖ਼ਤ ਦਾ ਬਦਲਣਾ ਵੀ ਜਰੂਰੀ ਹੈ
ਨਹੀਂ ਤਾਂ ਵਖ਼ਤ ਦੀ ਪਹਿਚਾਣ ਨਾ ਹੁੰਦੀ,
ਰੋਣਾ ਵੀ ਜਰੂਰੀ ਹੈ ਜ਼ਿੰਦਗੀ ਵਿੱਚ
ਨਹੀਂ ਤਾਂ ਹਾਸਿਆਂ ਦਾ ਮੁੱਲ ਨਾ ਪੈਂਦਾ,
ਦਿਲਾ ਦਾ ਟੁੱਟਣਾ ਵੀ ਜਰੂਰੀ ਹੈ
ਨਹੀਂ ਤਾਂ ਟੁੱਟੇ ਅਹਿਸਾਸਾਂ ਲਈ ਮੁੜ ਜੁੜਨ ਦੀ ਭਾਲ਼ ਨਾ ਹੁੰਦੀ।
ਲਿਖਤ
ਮੋਨਿਕਾ ਲਿਖਾਰੀ✍️
Adv.