ਬਟਾਲਾ (ਰੰਜਨਦੀਪ ਸੰਧੂ ):-ਬਟਾਲਾ ਦੇ ਤਹਿਸੀਲ ਕੰਪਲੈਕਸ ਦੇ ਬਾਹਰ ਦੀਵਾਰ ‘ਤੇ ਇਕ ਖਾਲਿਸਤਾਨੀ ਪੋਸਟਰ ਮਿਲਿਆ ਹੈ। ਪੋਸਟਰ ਉਰਦੂ ਭਾਸ਼ਾ ਵਿੱਚ ਲਿਖਿਆ ਗਿਆ ਹੈ। ਇਸ ਦੇ ਨਾਲ ਇਕ ਮੋਬਾਈਲ ਨੰਬਰ ਵੀ ਦਿੱਤਾ ਗਿਆ ਹੈ। ਬਟਾਲਾ ਪੁਲਿਸ ਨੇ ਇਹ ਪੋਸਟਰ ਲਾਉਣ ਵਾਲੇ ਇੱਕ ਵਿਅਕਤੀ ਨੂੰ ਫੜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਟਾਲਾ ਦੇ ਐਸ ਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਹਿਸੀਲ ਦਫ਼ਤਰ ਦੇ ਬਾਹਰ ਦੀਵਾਰ ’ਤੇ ਪੋਸਟਰ ਲਾਉਣ ਵਾਲਾ ਵਿਅਕਤੀ ਪਿੰਡ ਭੁੱਲਰ ਦਾ ਗੁਰਨਾਮ ਸਿੰਘ ਹੈ। ਪੁਲਿਸ ਨੇ ਇਸ ਨੂੰ ਫੜ ਲਿਆ ਹੈ ਅਤੇ ਇਸਨੂੰ ਥਾਣੇ ਲਿਆਂਦਾ ਹੈ. ਜਾਂਚ ਤੋਂ ਪਤਾ ਚੱਲਿਆ ਹੈ ਕਿ ਇਸਦੀ ਮਾਨਸਿਕ ਸਥਿਤੀ ਚੰਗੀ ਨਹੀਂ ਹੈ ।ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

