ਸੰਘਣੀ ਜਹੀ ਹੁੰਦੀ ਜਾ ਰਹੀ , ਸਿਆਹੀ ਹੁਣ ਕਲਮ ਦੀ।

 

ਸੰਘਣੀ ਜਹੀ ਹੁੰਦੀ ਜਾ ਰਹੀ ,
ਸਿਆਹੀ ਹੁਣ ਕਲਮ ਦੀ।

ਸੰਘਣੀ ਜਹੀ ਹੁੰਦੀ ਜਾ ਰਹੀ ,

ਸਿਆਹੀ ਹੁਣ ਕਲਮ ਦੀ।
ਕਦੀ ਲੀਕ ਤਿੱਖੀ ਤੀਰ ਸੀ,
ਦੱਸ ਦਿੰਦੀ ਜੋ ਵੀ ਅਖੀਰ ਸੀ।
ਹੁਣ ਮੋਟਾ ਮੋਟਾ ਜੋੜਦੀ ,
ਗੱਲ ਵਿਚੇ ਵਿਚ ਮੋੜਦੀ।
ਵੇਲਾਂ ਬੂਟੀਆਂਂ ਬਣਾਈ ਜਾਵੇ,
ਸਿਦਾ ਸਿਦਾ ਗਾਈ ਜਾਵੇ।
ਹਨੇਰ ਕਿੰਨਾ ਹੋਗਿਆ,
ਹੁਣ ਫਿਰ ਕਿੰਨਾ ਹੋਗਿਆ।
ਸਾਥੀ ਜੁਗਨੂੰਆਂ ਨੂੰ ਲੱਭਣਾ ਏ,
ਵਰਦੇ ਬੱਦਲਾਂ ਨੂੰ ਸੱਦਣਾ ਏ ।
ਰੋਸ਼ਨੀ ਦਿਖੋਣਗੇ,
ਸਿਆਹੀ ਨੂੰ ਘੋਲ,
ਧਾਰ ਕਲਮ ਦੀ ਬਨਾਉਣਗੇ।

( ਸੁਰਿੰਦਰ ਸਿੰਘ ਚੀਮਾ)

Adv.

One thought on “ਸੰਘਣੀ ਜਹੀ ਹੁੰਦੀ ਜਾ ਰਹੀ , ਸਿਆਹੀ ਹੁਣ ਕਲਮ ਦੀ।

  1. ਵਾਹ
    ਅਤੇ
    ਆਹ !!👍👌👍

    ਬਹੁਤ ਹੀ ਸੁੰਦਰ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।
    ਰੱਬ ਚੜ੍ਹਦੀ ਕਲਾ ਚ ਰੱਖੇ।

Leave a Reply

Your email address will not be published. Required fields are marked *