ਚੰਡੀਗੜ੍ਹ (ਰੰਜਨਦੀਪ ਸੰਧੂ):- ਪੰਜਾਬ ਕੈਬਨਿਟ ਵਲੋਂ ਅੱਜ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਹੋਈ ਕੈਬਨਿਟ ਦੀ ਬੈਠਕ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਮਰਹੂਮ ਗਾਇਕ ਦੇ ਹਸਪਤਾਲ ਦੇ 10 ਲੱਖ ਰੁਪਏ ਦਾ ਬਕਾਏ ਦਾ ਭੁਗਤਾਨ ਕਰੇਗੀ। ਪੰਜਾਬ ਦੇ ਮਸ਼ਹੂਰ ਸ਼ਹਿਰ ਖੰਨਾ ਦੇ ਵਸਨੀਕ ਅਤੇ ਪਿੰਡ ਖੇੜੀ ਨੌਧ ਸਿੰਘ ਦੇ ਜੰਮਪਲ ਸਰਦੂਲ ਸਿਕੰਦਰ ਦੀ ਮੌਤ ਤੇ ਸਮੁੱਚੇ ਪੰਜਾਬੀ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਚਲੇ ਜਾਣ ਦਾ ਨਾ ਪੂਰਾ ਹੋਣ ਵਾਲਾ ਘਾਟਾ ਸਮੁੱਚੇ ਪੰਜਾਬੀਆਂ ਨੂੰ ਪਿਆ ਹੈ।ਸਰਦੂਲ ਸਿਕੰਦਰ ਆਪਣੇ ਗਾਏ ਗੀਤਾਂ ਰਾਹੀਂ ਆਪਣੀਆਂ ਯਾਦਾਂ ਨੂੰ ਲੋਕਾਂ ਵਿੱਚ ਬਖੇਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਇਸ ਮੌਕੇ ਉਨ੍ਹਾਂ ਦੀ ਮੌਤ ਤੇ ਪੰਜਾਬੀ ਗਾਇਕ ਡਾ ਨਰਿੰਦਰ ਸਿੰਘ ਕੈਨੇਡਾ,ਗੁਰਚੇਤ ਚਿੱਤਰਕਾਰ, ਮਾਸਟਰ ਮਲਕੀਤ ਸਿੰਘ ਕੈਨੇਡਾ,ਸੁਖਪਾਲ ਸਿੰਘ ਖੰਨਾ,ਕੁਲਵੰਤ ਸਿੰਘ ਚੰਡੀਗੜ੍ਹ, ਪ੍ਰਿੰਸੀਪਲ ਡਾ,ਰਣਜੀਤ ਸਿੰਘ ਧਨੋਆ,ਜਸਵੀਰ ਸਿੰਘ ਲੌਂਗੋਵਾਲ ,ਪ੍ਰਦੀਪ ਕੁਮਾਰ ਚੀਮਾ ਸ਼ੇਰੋਂ,ਰਾਮ ਸਿੰਘ ਸਰਪੰਚ ਦਿਆਲਗੜ੍ਹ,ਮਾਸਟਰ ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਡਾ ਹਰਵਿੰਦਰ ਸਿੰਘ ਸਰਾਓ,ਮਲਕੀਤ ਸਿੰਘ ਪ੍ਰੇਮੀ, ਪਿਆਰਾ ਸਿੰਘ ਪ੍ਰੇਮੀ,ਸੁਲੇਖ ਦਰਦੀ,ਗੁਰੂ ਵਿਰਕ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।