ਨਿਉ ਦਿੱਲੀ (ਰੰਜਨਦੀਪ ਸੰਧੂ):- ਦੀ ਸਭ ਤੋਂ ਵੱਡੀ ਮੈਡੀਕਲ ਬਾਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ WHO ਦੇ ਹਵਾਲੇ ਨਾਲ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਦੀ ਹਾਜ਼ਰੀ ਵਿਚ ਕੀਤੇ ਗਏ ਇਸ ਦਾਅਵੇ ਉੱਤੇ ਸਿਹਤ ਮੰਤਰੀ ਤੋਂ ਜਵਾਬ ਮੰਗਿਆ ਹੈ। ਬੀਤੇ ਦਿਨਾਂ ਵਿੱਚ ਕੀਤੇ ਗਏ ਕੋਰੋਨਿਲ ਵੈਕਸੀਨ ਦੇ ਸਮਾਗਮ ਵਿਚ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਅਤੇ ਕੇਂਦਰੀ ਮੰਤਰੀ ਨਿਤਨ ਗਡਕਰੀ ਵਿਸ਼ੇਸ਼ ਤੌਰ ਪਹੁੰਚੇ ਹੋਏ ਸਨ। ਬਾਬਾ ਰਾਮਦੇਵ ਅਤੇ ਦੋਵਾਂ ਮੰਤਰੀਆਂ ਦਾਅਵਾ ਕੀਤਾ ਗਿਆ ਸੀ ਕਿ ਏਹ ਮੈਡੀਸਨ ਸਰਟੀਫਿਰੇਟ CoPP ਅਤੇ WHO GMP ਸਰਟੀਫਾਇਡ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ WHO ਦਾ ਸਰਟੀਫਿਕੇਟ ਮਿਲਣ ਦਾ ਦਾਅਵਾ ਕਰਨ ਤੇ ਹੈਰਾਨੀ ਪ੍ਰਗਟਾਈ ਹੈ।
ਬਾਬਾ ਰਾਮਦੇਵ ਨੇ ਇਹ ਵੀ ਕਿਹਾ ਕਿ ਕੋਰੋਨਿਲ ਦੀ ਵਰਤੋਂ ਕੋਵਿਡ-19 ਤੋਂ ਬਚਣ ਅਤੇ ਕੋਵਿਡ-19 ਤੋਂ ਬਾਅਦ ਕੀਤੀ ਜਾਵੇ।”
ਇਹ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੀ ਹਾਜਰੀ ਵਿੱਚ ਲਾਂਚ ਕੀਤੀ ਗਈ ਸੀ। ਬਾਬਾ ਰਾਮਦੇਵ ਨੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੀ ਹਾਜ਼ਰੀ ਵਿੱਚ ਦਾਅਵਾ ਕੀਤਾ ਕਿ ਕੋਰੋਨਿਲ ਆਯੁਰਵੈਦਿਕ ਦਵਾਈ ਨੂੰ DCGI ਦੀ ਪ੍ਰਵਾਨਗੀ ਅਤੇ ਵਿਸ਼ਵ ਸਿਹਤ ਸੰਗਠਨ ਦਾ ਸਰਟੀਫਿਕੇਟ ਮਿਲ ਗਿਆ ਹੈ। ਡਾ. ਹਰਸ਼ ਵਰਧਨ ਜੋ ਮਾਡਰਨ ਮੈਡੀਕਲ ਡਾਕਟਰ ਹਨ, ਉਨ੍ਹਾਂ ਦੀ ਹਾਜਰੀ ਵਿੱਚ ਹੋਈ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਈ ਸਵਾਲ ਖੜ੍ਹੇ ਕੀਤੇ ਹਨ।
ਬਿਆਨ ਵਿੱਚ ਉਨ੍ਹਾਂ ਨੂ ਪੁੱਛਿਆ, ਦੇਸ ਦੇ ਸਿਹਤ ਮੰਤਰੀ ਹੋਣ ਦੇ ਨਾਤੇ ਦੇਸ ਦੇ ਸਾਹਮਣੇ ਅਜਿਹੇ ਗਲਤ ਮੈਡੀਸਨ ਪੇਸ਼ ਕਰਨਾ ਕਿੰਨਾ ਵਾਜਬ ਹੈ। ਅਜਿਹੇ ਝੂਠੇ ਗੈਰ-ਵਿਗਿਆਨੀ ਪ੍ਰੋਡਕਟ ਨੂੰ ਦੇਸ ਦੇ ਲੋਕਾਂ ਲਈ ਜਾਰੀ ਕਰਨਾ ਕਿੰਨਾ ਖਟਰਨਖ ਹੈ? ਮਾਡਰਨ ਦਵਾਈ ਦੇ ਡਾਕਟਰ ਹੋਣ ਦੇ ਨਾਤੇ ਗੈਰ-ਵਿਗਿਆਨੀ ਪ੍ਰੋਡਕਟ ਨੂੰ ਦੇਸ ਦੇ ਨਾਗਰਿਕਾਂ ਸਾਹਮਣੇ ਪ੍ਰਮੋਟ ਕਰਨਾ ਕਿੰਨਾ ਸਹੀ?
ਦੇਸ ਦੇ ਸਿਹਤ ਮੰਤਰੀ ਅਤੇ ਇੱਕ ਡਾਕਟਰ ਹੋਣ ਦੇ ਨਾਤੇ ਕੀ ਤੁਸੀਂ ਇਹ ਸਪੱਸ਼ਟ ਕਰ ਸਕਦੇ ਹੋ ਕਿ ਕਲੀਨੀਕਲ ਟਰਾਇਲਜ਼ ਕਿਵੇਂ ਕੀਤੇ ਜੇ ਕੋਈ ਕੀਤੇ ਗਏ?
ਇੱਕ ਗੈਰ-ਵਿਗਿਆਨੀ ਦਵਾਈ ਦੀ ਪੂਰੇ ਦੇਸ ਸਾਹਮਣੇ ਪ੍ਰਮੋਸ਼ਨ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਨੂੰ ਰੱਦ ਕਰਨਾ ਦੇਸ ਦੇ ਮੂੰਹ ਤੇ ਚਪੇੜ ਅਤੇ ਬੇਇੱਜ਼ਤੀ ਹੈ।
ਇਹ ਦੇਸ ਦੇ ਲੋਕਾਂ ਨਾਲ ਧੋਖਾ ਹੈ ਜੇ ਕੋਰੋਨਿਲ ਬਚਾਅ ਦੇ ਕਾਰਗਰ ਹੈ ਤਾਂ ਫਿਰ ਸਰਕਾਰ ਵੈਕਸੀਨ ਤੇ 35ਹਜਾਰ ਕਰੋੜ ਰੁਪਏ ਕਿਉਂ ਖਰਚ ਕਰ ਰਹੀ ਹੈ।
ਵਿਸ਼ਵ ਸਿਹਤ ਸੰਗਠਨ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਕੋਰੋਨਾ ਦੀ ਕਿਸੇ ਵੀ ਦਵਾਈ ਨੂੰ ਮਨਜ਼ੂਰੀ ਨਹੀਂ ਦਿੱਤੀ।
ਵਿਸ਼ਵ ਸਿਹਤ ਸੰਗਠਨ ਨੇ ਇਲਾਜ ਲਈ ਕਿਸੇ ਵੀ ਰਵਾਇਤੀ ਦਵਾਈ ਨੂੰ ਨਾ ਤਾਂ ਰੀਵਿਊ ਕੀਤਾ ਅਤੇ ਨਾਲ ਹੀ ਸਰਟੀਫਿਕੇਟ ਦਿੱਤਾ ਹੈ।

