ਮੈਨੂੰ ਪਸੰਦ ਨਹੀਂ
ਆਪਣਿਆ ਨਾਲ਼ ਬੇਕਦਰੀ
ਤੇ ਪਰਾਇਆ ਨਾਲ ਹਮਦਰਦੀ ਜਤਾਉਣਾ,
ਮੈਨੂੰ ਪਸੰਦ ਨਹੀਂ ਬੁੱਲ੍ਹਾ ਤੇ ਖਾਮੋਸ਼ੀ
ਤੇ ਢਿੱਡੋਂ ਖੋਟੀ ਹੋਣਾ,
ਮੈਨੂੰ ਪਸੰਦ ਨਹੀਂ
ਮੂੰਹ ਤੇ ਚੰਗਿਆਈ
ਤੇ ਪਿੱਠ ਪਿੱਛੇ ਬੁਰਾਈ ਕਰਨਾ,
ਮੈਨੂੰ ਪਸੰਦ ਨਹੀਂ
ਝੂਠ ਨੂੰ ਪਨਾਹ
ਤੇ ਸੱਚ ਨੂੰ ਗੁਨਾਹ ਕਹਿਣਾ,
ਮੈਨੂੰ ਪਸੰਦ ਨਹੀਂ
ਅਮੀਰਾਂ ਲਈ ਆਦਰ
ਤੇ ਗਰੀਬਾਂ ਲਈ ਨਿਰਾਦਰ ਹੋਣਾ,
ਮੈਨੂੰ ਪਸੰਦ ਨਹੀਂ
ਦੂਜਿਆਂ ਦੇ ਅਰਮਾਨਾਂ ਦੇ ਦੀਪ ਨਿਚੋੜ
ਆਪਣੇ ਲਈ ਅਰਮਾਨਾਂ ਦੇ ਦੀਪ ਜਗਾਉਣਾ,
ਮੈਨੂੰ ਪਸੰਦ ਨਹੀਂ
ਜਿਉਂਦੇ ਬੰਦੇ ਦੀ ਨਿੰਦਾ
ਤੇ ਮਰਨ ਤੋ ਬਾਅਦ ਤਾਰੀਫ਼ ਕਰਨਾ,
ਮੈਨੂੰ ਪਸੰਦ ਨਹੀਂ
ਕੁਦਰਤ ਨਾਲ ਖਿਲਵਾੜ ਕਰ
ਆਪਣਾ ਹੁਨਰ ਜਗਾਉਣਾ,
ਤੇ ਨਾ ਹੀ ਮੈਨੂੰ ਪਸੰਦ ਹੈ
ਬਣਾਉਟੀਪਨ ਵਿੱਚ ਜ਼ਿੰਦਗੀ ਜਿਊਣਾ।
ਲਿਖਤ✍️
ਮੋਨਿਕਾ ਲਿਖਾਰੀ।
ਜਲਾਲਾਬਾਦ ਪੱਛਮੀ।

