ਬੋਲੀ ਪੰਜਾਬੀ ਸੁਣਾਈਏ ਜੀ। ਮਾਂ ਬੋਲੀ ਏ ਪੰਜਾਬੀ ਸਾਡੀ,

ਪੰਜਾਬੀ ਬੋਲੀ ਨੂੰ ਸਮਰਪਿਤ ਕਵਿਤਾ
ਮਾਂ ਬੋਲੀ
—- — ——-
ਮਾਂ ਬੋਲੀ ਦੇ ਅੱਖਰ ਸੋਹਣੇ,
ਮੋਤੀਆਂ ਵਾਂਗ ਸਜਾਈਏ ਜੀ।
ਆਓ ਇਸ ਦਾ ਸਤਿਕਾਰ ਕਰੀਏ,
ਕਦੇ ਦਿਲੋਂ ਨਾ ਭੁਲਾਈਏ ਜੀ ।
ਉੱਚੇ ਤਖਤ ਬਿਠਾਈਏ ਇਸਨੂੰ,
ਮਾਂ ਬੋਲੀ ਏ ਪਟਰਾਣੀ ਜੀ।
ਦੁੱਖ -ਸੁੱਖ ਇਹ ਵੰਡਾਵੇ ਸਾਡਾ,
ਇਸ ਤੋਂ ਜਾਈਏ ਬਲਿਹਾਰੇ ਜੀ।
ਭਿੰਨੀ-ਭਿੰਨੀ ਖੁਸ਼ਬੂ ਆਉਂਦੀ,
ਆਓ ਖੁਸ਼ੀ ਮਨਾਈਏ ਜੀ।
ਸਾਹਿਤ ਦੇ ਨੇ ਰੂਪ ਅਨੇਕਾਂ,
ਰਲ ਕੇ ਹੱਸੀਏ-ਗਾਈਏ ਜੀ।
ਗੁਰੂਆਂ ਸਾਡੇ ਲਿਖੀ ਗੁਰਮੁਖੀ,
ਭੇਤ ਇਲਾਹੀ ਪਾਈਏ ਜੀ।
ਫਰੀਦ,ਸ਼ਾਹ ਹੁਸੈਨ ਤੇ ਬੁੱਲੇ ਜੋ ਲਿਖਿਆ ,
ਉਹ ਪੜ੍ਹੀਏ ਤੇ ਪੜ੍ਹਾਈਏ ਜੀ।
ਲੱਖ ਪ੍ਰਦੇਸੀ ਵਸਣ ਦੁਰਾਡੇ,
ਬੋਲੀ ਪੰਜਾਬੀ ਸੁਣਾਈਏ ਜੀ।
ਮਾਂ ਬੋਲੀ ਏ ਪੰਜਾਬੀ ਸਾਡੀ,
ਵਾਰੇ -ਵਾਰੇ ਇਸ ਤੋਂ ਜਾਈਏ ਜੀ।

ਮਨਦੀਪ ਕੌਰ ਰਤਨ
ਅੰਮ੍ਰਿਤਸਰ ।

Adv.

Leave a Reply

Your email address will not be published. Required fields are marked *