ਮੇਰੀ ਮਿੱਠੀ ਪੰਜਾਬੀ ਮਾਂ ਬੋਲੀ,
ਤੇਰੀ ਸਦਾ ਹੀ ਵਡਿਆਈ ਹੋਵੇ।
ਤੇਰੇ ਬਗੀਚੇ ਰਹਿਣ ਫੁੱਲ ਖਿੜੇ,
ਮਹਿਕ ਤੇਰੀ ਦੂਣ ਸਵਾਈ ਹੋਵੇ।
ਤੈਨੂੰ ਬੋਲ ਮਾਣ ਮਹਿਸੂਸ ਹੁੰਦਾ,
ਤੇਰੀ ਚੰਨ ਵਾਂਗ ਰੁਸ਼ਨਾਈ ਹੋਵੇ।
ਚਾਰ ਚੁਫੇਰੇ ਤੇਰਾ ਹੀ ਨਾਮ ਗੂੰਜੇ,
ਸਾਰੇ ਸੰਸਾਰ ਤੇਰੀ ਚੜਾਈ ਹੋਵੇ।
ਪਿਆਰ ਨਾਲ ਜਦੋ ਕੋਈ ਬੋਲਦਾ,
ਲੱਗਦਾ ਮਿਸ਼ਰੀ ਮੂੰਹ ਪਾਈ ਹੋਵੇ।
ਮਿਲਦਾ ਪੰਜਾਬੀ ਨੂੰ ਜਦ ਪੰਜਾਬੀ ,
ਚਿਹਰੇ ਬਹੁਤੀ ਖੁਸ਼ੀ ਆਈ ਹੋਵੇ।
ਸੋਹਣੀ ਲੱਗੇ ਨਾਰ ਗਿੱਧਾ ਪਾਉੰਦੀ,
ਵਿਰਸੇ ਸਾਂਝ ਜਿੰਨਾ ਬਣਾਈ ਹੋਵੇ।
“ਜੱਸੀ”ਪ੍ਰੀਤ ਕਰੋ ਇਸ ਗੁਰਮੁਖੀ ਨੂੰ,
ਜਿਸ ਵਿੱਚ ਹਰ ਗੱਲ ਸਮਾਈ ਹੋਵੇ।
ਜਸਵਿੰਦਰ ਕੌਰ ਜੱਸੀ
Adv.

