ਗਗਨਦੀਪ ਧਾਲੀਵਾਲ ਦੀ ਪੁਸਤਕ”ਨਵੀਆਂ ਕਲਮਾਂ ਦੇ ਰੰਗ ,ਗਗਨ ਦੇ ਸੰਗ”ਕੀਤੀ ਲੋਕ ਅਰਪਨ-

ਗਗਨਦੀਪ ਧਾਲੀਵਾਲ ਦੀ ਪੁਸਤਕ”ਨਵੀਆਂ ਕਲਮਾਂ ਦੇ ਰੰਗ ,ਗਗਨ ਦੇ ਸੰਗ”ਕੀਤੀ ਲੋਕ ਅਰਪਨ-
ਬਰਨਾਲਾ ,ਝਲੂਰ,21 ਫ਼ਰਵਰੀ 2021(ਅਮਰੀਕ ਮਠਾਰੂ ਗਗਨਦੀਪ ਧਾਲੀਵਾਲ)ਅਛਰਾ ਸਿੰਘ ਤੇ ਸ਼ਹੀਦ ਭੋਲਾ ਸਿੰਘ ਦੀ ਯਾਦ ਨੂੰ ਸਮਰਪਿਤ ਗਗਨਦੀਪ ਧਾਲੀਵਾਲ ਵੱਲੋਂ ਕੀਤੀ

ਸੰਪਾਦਿਤ ਪੁਸਤਕ “ਨਵੀਆਂ ਕਲਮਾਂ ਦੇ ਰੰਗ,ਗਗਨ ਦੇ ਸੰਗ “ਸਰਕਾਰੀ ਪ੍ਰਾਇਮਰੀ ਸਕੂਲ ਝਲੂਰ ਵਿਖੇ ਲੋਕ ਅਰਪਨ ਕਰਦਿਆਂ ਇੱਕ ਸਾਹਿਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਾਹਿਤਯ ਕਲਸ਼ ਪਬਲੀਕੇਸ਼ਨ ਦੇ ਸੰਸ਼ਥਾਪਕ ਸ੍ਰੀ ਸਾਗਰ ਸੂਦ ਸੰਜੇ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਹੋਰਨਾਂ ਤੋਂ ਇਲਾਵਾ ਸ੍ਰੀ ਸੰਜੇ ਦਰਦੀ ਅਤੇ ਸ੍ਰੀ ਬਲਜਿੰਦਰ ਸਰੋਏ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ।

ਸਮੂਹ ਐਕਸ ਆਰਮੀ ਸਰਵਿਸ਼ਮੈਨ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਸ ਪੁਸਤਕ ਵਿੱਚ ਸਾਮਿਲ ਸਾਹਿਤਕਾਰਾਂ ਵੱਲੋਂ ਅਮਨਦੀਪ ਕੌਰ ਜੋਗਾ,ਮਮਤਾ ਸੇਤੀਆ ਸੇਖਾ,ਅਮਨਦੀਪ ਕੌਰ ਸਿੱਧੂ,ਮਾਸਟਰ ਲਖਵਿੰਦਰ ਸਿੰਘ,ਅਮਰਪ੍ਰੀਤ ਕੌਰ ਦੇਹੜ,ਰਜਿੰਦਰ ਕੌਰ,ਸਿਮਰਨਜੀਤ ਕੌਰ ਸਿਮਰ ,ਮਨਦੀਪ ਰਿੰਪੀ,ਅੰਜਨਾ ਮੈਨਨ,ਪ੍ਰਿਆ ਗਰਗ ,ਹਰਜੀਤ ਸਿੰਘ ਕਾਤਿਲ ਆਦਿ ਨੇ ਆਪੋ ਆਪਣੀਆ ਰਚਨਾਵਾਂ ਪੇਸ਼ ਕੀਤੀਆਂ ।ਇਸ ਪ੍ਰੋਗਰਾਮ ਵਿੱਚ ਸ਼ਹੀਦ ਅੱਛਰਾ ਸਿੰਘ ਤੇ ਸ਼ਹੀਦ ਭੋਲਾ ਸਿੰਘ ਜੀ ਦੇ ਪਰਿਵਾਰਿਕ ਮੈਂਬਰਾਂ ਤੇ ਸਾਹਿਤਕਾਰਾਂ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।ਸੰਪਾਦਕ ਗਗਨਦੀਪ ਕੌਰ ਧਾਲੀਵਾਲ ਨੂੰ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਮੰਚ ਸ਼ੰਚਾਲਕ ਦੀ ਭੂਮਿਕਾ ਮਹਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਤੇ ਕੈਪਟਨ ਹਜੂਰਾ ਸਿੰਘ,ਸੂਬੇਦਾਰ ਗੁਰਮੇਲ ਸਿੰਘ,ਨਾਇਬ ਸੂਬੇਦਾਰ ਰਾਜ ਸਿੰਘ ,ਹੌਲਦਾਰ ਹਰਨੇਕ ਸਿੰਘ ,ਹੌਲਦਾਰ ਬਲਵਿੰਦਰ ਸਿੰਘ ,ਹੌਲਦਾਰ ਕਰਨੈਲ ਸਿੰਘ ,ਰਾਮੇਸਵਰ ਦਾਸ ,ਪ੍ਰੇਮ ਸਿੰਘ ,ਲਵਿਸ਼,ਅਜਮੇਰ ਸਿੰਘ ,ਜਿਲਾ ਪ੍ਰੀਸ਼ਦ ਦੇ ਪ੍ਰਧਾਨ ਭੁਪਿੰਦਰ ਸਿੰਘ,ਸਮਾਜ ਸੇਵੀ ਪਰਗਟ ਸਿੰਘ ਲਾਡੀ,ਕੁਲਵੰਤ ਸਿੰਘ ਬਿੱਲੂ,ਐਡਵੋਕੇਟ ਭੁਪਿੰਦਰ ਸਿੰਘ,ਹਰਜੀਤ ਸਿੱਖ ਕਾਤਿਲ,ਪਰਵੀਨ ਗਰਗ ,ਮਾਸਟਰ ਭੁਪਿੰਦਰ ਸਿੰਘ ,ਹਰਜੀਤ ਸਿੰਘ ਕਾਤਿਲ,ਮਾਸਟਰ ਕਰਮਜੀਤ ਸਿੰਘ,ਮਾਸਟਰ ਸ਼ਿਵ ਕੁਮਾਰ ,ਮਾਸਟਰ ਅਮਰਜੀਤ ਸਿੰਘ ਆਦਿ ਹਾਜ਼ਿਰ ਸਨ।ਐਕਸ ਆਰਮੀ ਸਰਵਿਸ਼ਮੈਨ ਕਮੇਟੀ ਅਤੇ ਸ਼ਹੀਦ ਅੱਛਰਾ ਸਿੰਘ ਜੀ ਦੇ ਸਪੁੱਤਰ ਪ੍ਰੇਮ ਸਿੰਘ ਜੀ ਅਤੇ ਸਾਰੇ ਝਲੂਰ ਨਗਰ ਵੱਲੋਂ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *