ਜਗਤ ਪੰਜਾਬੀ ਸਭਾ ਵੱਲੋਂ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ

ਜਗਤ ਪੰਜਾਬੀ ਸਭਾ ਵੱਲੋਂ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ

ਜਗਤ ਪੰਜਾਬੀ ਸਭਾ ਵੱਲੋਂ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦੇ ਸਹਿਯੋਗ ਨਾਲ 28 ਫ਼ਰਵਰੀ 2021 ਦਿਨ ਐਤਵਾਰ ਨੂੰ ( ਨਿਰਮਲ ਕੁਟੀਆ ) ਸੁਲਤਾਨਪੁਰ ਲੋਧੀ ਵਿੱਚ 10 ਵਜੇ ਸਵੇਰੇ ਹੋ ਰਹੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ।ਇਸ ਸਮਾਗਮ ਦੀ ਦੇਖ ਰੇਖ ਸੁਰਜੀਤ ਸਿੰਘ ਸੀਚੇਵਾਲ 9463060363 ਕਰ ਰਹੇ ਹਨ।

ਅਜੈਬ ਸਿੰਘ ਚੱਠਾ ਚੇਅਰਮੈਨ ਨੇ ਦੱਸਿਆ ਕਿ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਨਾਲ ਸੰਪਰਕ ਕੀਤਾ ਜਾ ਚੁੱਕਾ ਹੈ । ਜਿਹਨਾਂ ਵਿੱਚ ਸ : ਵਰਿੰਦਰ ਸਿੰਘ ਵਾਲੀਆ ਚੀਫ਼ ਐਡੀਟਰ ਪੰਜਾਬੀ ਜਾਗਰਣ , ਸ੍ਰੀ ਦੀਪਕ ਬਾਲੀ ਜੀ ਸੈਕਟਰੀ ਜਾਗ੍ਰਿਤੀ ਮੰਚ ਜਲੰਧਰ , ਸ : ਕੁਲਵੰਤ ਸਿੰਘ ਆਈ . ਏ , ਐਸ ਅਫ਼ਸਰ ਤਰਨਤਾਰਨ , ਹਰਜਿੰਦਰ ਸਿੰਘ ਰੰਧਾਵਾ ਅੰਮ੍ਰਿਤਸਰ ਟੀ ਵੀ ਚੈਨਲ ਦਾ ਮਾਲਕ , ਬਲਵਿੰਦਰ ਸਿੰਘ ਚੱਠਾ ਧਨਾਢ ਵਪਾਰੀ ਅਮਰੀਕਾ , ਸ : ਰਜਿੰਦਰ ਸਿੰਘ ਉਲੰਪੀਅਨ ਹਾਕੀ , ਪਰਮਜੀਤ ਕੌਰ ਅਧਿਆਪਕ ਸਟੇਟ ਅਵਾਰਡੀ , ਸ : ਸਮਰਜੀਤ ਸਿੰਘ ਤਲਵਾੜਾ ਮਾਲਕ ਰੇਡੀਓ ਚੈਨਲ , ਸ੍ਰੀ ਮਨੋਹਰ ਲਾਲ ਸ਼ਰਮਾ ਸਕੂਲ ਮਾਲਕ ਕਾਦੀਆਂ , ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ , ਡਾਕਟਰ ਅਨਿਲ ਚੋਪੜਾ ਮਾਲਕ ਸੇਂਟ ਸੋਲਜ਼ਰ ਇੰਸਟੀਚਿਊਟ , ਡਾਕਟਰ ਆਸਾ ਸਿੰਘ ਘੁੰਮਣ ਸਾਬਕਾ ਪ੍ਰਿੰਸੀਪਲ ਤੇ ਮਾਲਕ ਪਬਲਿਕ ਸਕੂਲ , ਸ: ਅੰਮ੍ਰਿਤਪਾਲ ਸਿੰਘ ਲੁੱਧੜ ਰੀਅਲਟਰ , ਸ: ਸਤਿੰਦਰ ਸਿੰਘ ਕੋਹਲੀ ਮਾਲਕ ਸਪੀਡ ਰਿਕਾਰਡਜ਼ ਤੇ ਅਮਰਜੀਤ ਸਿੰਘ ਚਾਹਲ ਜੀ ਪਹੁੰਚਣਗੇ । ਜਗਤ ਪੰਜਾਬੀ ਸਭਾ ਵੱਲੋਂ ਛਪਵਾਈ ਗਈ ਕਿਤਾਬ ਨੈਤਿਕਤਾ ਤੇ ਅਧਿਆਪਕ ਬਾਰੇ ਵਿਚਾਰ ਚਰਚਾ ਹੋਏਗੀ । ਸ : ਸੰਤੋਖ ਸਿੰਘ ਪਨੂੰ 9041872172 ਨੇ ਦਸਿਆ ਕਿ ਲੋਕਾਂ ਵਿੱਚ ਸਮਾਗਮ ਵਿੱਚ ਹਿੱਸਾ ਲੈਣ ਲਈ ਭਾਰੀ ਉਤਸ਼ਾਹ ਹੈ । ਡਾਕਟਰ ਸ . ਸ. ਗਿੱਲ ਜੀ ਨੇ ਜਾਣਕਾਰੀ ਦਿੱਤੀ ਕਿ ਜਗਤ ਪੰਜਾਬੀ ਸਭਾ ਦੀਆਂ ਸਰਗਰਮੀਆਂ ਬਾਰੇ ਡਾਕੂਮੇਂਟਰੀ ਵੀ ਦਿਖਾਈ ਜਾਏਗੀ । ਸ : ਅਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੀ ਜੀਵਨੀ ਬਾਰੇ ਵੀ ਦੱਸਿਆ ਜਾਏਗਾ ।ਇਸ ਸਮਾਗਮ ਨੂੰ ਜਗਤ ਪੰਜਾਬੀ ਟੀ ਵੀ ਵੱਲੋਂ ਕਵਰ ਕੀਤਾ ਜਾਏਗਾ । ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਇਸ ਸਮਾਗਮ ਵਿੱਚ ਅਮਰੀਕਾ , ਇੰਗਲੈਂਡ ਅਤੇ ਕੈਨੇਡਾ ਤੋਂ ਜਗਤ ਪੰਜਾਬੀ ਸਭਾ ਦੇ ਮੈਂਬਰ ਸ਼ਿਰਕਤ ਕਰ ਰਹੇ ਹਨ । ਧੰਨਵਾਦ ਸਹਿਤ ।
ਸ: ਅਜੈਬ ਸਿੰਘ ਚੱਠਾ ਚੇਅਰਮੈਨ
+1 (647) 403-1299

Adv.

Leave a Reply

Your email address will not be published. Required fields are marked *