ਰਮਿੰਦਰ ਰਮੀ ਕਨੇੇਡਾ:-ਪੱਬਪਾ ਤੇ ਜਗਤ ਪੰਜਾਬੀ ਸਭਾ ਵੱਲੋਂ ਕਿਸਾਨੀ ਸੰਗਰਸ਼ ਨੂੰ ਲੈ ਕੇ ਐਤਵਾਰ 14 ਫ਼ਰਵਰੀ 9.30 ਵਜੇ ਸਵੇਰੇ ਕੈਨੇਡਾ ਸਮਾਂ ਤੇ ਭਾਰਤ 8 ਵਜੇ ਸ਼ਾਮ ਸ਼ਨੀਵਾਰ , ਵੈਬ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਸ: ਅਜੈਬ ਸਿੰਘ ਚੱਠਾ ਚੇਅਰਮੈਨ ਨੇ ਵੈਬੀਨਾਰ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਜੀ ਆਇਆ ਕਿਹਾ । ਸ : ਸਰਦੂਲ ਸਿੰਘ ਥਿਆੜਾ ਜੀ ਨੇ ਹੋਸਟ ਦੀ ਜ਼ੁੰਮੇਵਾਰੀ ਬਾਖੂਬੀ ਨਿਭਾਈ । ਇਸ ਵੈਬੀਨਾਰ ਵਿੱਚ ਡਾਕਟਰ ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ , ਹੈਰੀ ( ਹਰਜੀਤ )ਧਾਲੀਵਾਲ ਸਾਬਕਾ ਇਮੀਗਰੇਸ਼ਨ ਜੱਜ ਕੈਨੇਡਾ , ਡਾਕਟਰ ਗੁਰਕੰਵਲ ਸਿੰਘ ਸਾਬਕਾ ਡਾਇਰੈਕਟਰ ਸਟੇਟ ਡੀਪਾਰਟਮੈਂਟ ਆਫ਼ ਹੋਰਟੀਕਲਚਰ ਪੰਜਾਬ , ਡਾਕਟਰ ਜਗਰੂਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ , ਡਾਕਟਰ ਆਸਾ ਸਿੰਘ ਘੁੰਮਣ ਅੰਮ੍ਰਿਤਸਰ ਤੇ ਮਸ਼ਹੂਰ ਪੰਜਾਬੀ ਫ਼ਿਲਮ ਐਕਟਰ , ਡਾਇਰੈਕਟਰ , ਪ੍ਰੋਡਿਊਸਰ ਤੇ ਲੇਖਕ ਮੰਗਲ ਢਿੱਲੋਂ ਜੀ ਇਸ ਵੈਬੀਨਾਰ ਵਿੱਚ ਇਹਨਾਂ ਸੱਭਨਾਂ ਨੇ ਗੈਸਟ ਸਪੀਕਰਜ਼ ਵਿਜੋਂ ਸ਼ਿਰਕਤ ਕੀਤੀ । ਹਰ ਇਕ ਨੇ ਕਿਸਾਨੀ ਸੰਗਰਸ਼ ਸੰਬੰਧੀ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਲਹਿਜੇ ਵਿੱਚ ਆਪਣੇ ਵਿਚਾਰ ਪੇਸ਼ ਕੀਤੇ । ਮੰਗਲ ਢਿੱਲੋਂ ਦੇ ਵਿਚਾਰ ਤੇ ਬੋਲਣ ਦਾ ਅੰਦਾਜ਼ ਕਾਬਿਲੇ ਤਾਰੀਫ਼ ਸੀ । ਹਰ ਇਕ ਬੁਲਾਰੇ ਨੇ ਇਹਨਾਂ 3 ਬਿੱਲਾਂ ਦਾ ਤੇ ਕਾਲੇ ਕਾਨੂੰਨ ਦਾ ਵਿਰੋਧ ਵੀ ਕੀਤਾ । ਕਿਸਾਨਾਂ ਦੇ ਹੱਕਾਂ ਦੀ ਤੇ ਉਹਨਾਂ ਤੇ ਹੋ ਰਹੇ ਅਤਿਆਚਾਰਾਂ ਦਾ ਵਿਰੋਧ ਵੀ ਕੀਤਾ । ਰੋਸ਼ਨ ਪਾਠਕ ਜੀ ਨੇ ਵੀ ਕਿਸਾਨੀ ਸੰਗਰਸ਼ ਸੰਬੰਧੀ ਆਪਣੇ ਵਿਚਾਰ ਪੇਸ਼ ਸ਼ਰੀਕੇ । ਹਰ ਇਕ ਨੇ ਸ: ਅਜੈਬ ਸਿੰਘ ਚੱਠਾ ਚੇਅਰਮੈਨ ਤੇ ਪੱਬਪਾ ਤੇ ਜਗਤ ਪੰਜਾਬੀ ਸਭਾ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ । ਹਰ ਵੈਬੀਨਾਰ ਬਹੁਤ ਹੀ ਸੁਯੋਜਿਤ ਤਰੀਕੇ ਨਾਲ ਉਲੀਕਿਆ ਜਾਂਦਾ ਹੈ । ਸਮੇਂ ਦਾ ਵੀ ਖ਼ਾਸ ਧਿਆਨ ਰੱਖਿਆ ਜਾਂਦਾ ਹੈ । ਓ.ਐਫ਼ .ਸੀ ਪ੍ਰਧਾਨ ਸ: ਰਵਿੰਦਰ ਸਿੰਘ ਕੰਗ ਜੀ ਨੇ ਵੈਬੀਨਾਰ ਵਿੱਚ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ । ਇਸ ਵੈਬੀਨਾਰ ਦੀ ਸਫ਼ਲ ਪੇਸ਼ਕਾਰੀ ਲਈ ਪ੍ਰਬੰਧਕ ਤੇ ਸਮੂਹ ਮੈਂਬਰਜ਼ ਵਧਾਈ ਦੇ ਪਾਤਰ ਹਨ ।
( ਰਮਿੰਦਰ ਵਾਲੀਆ )
Adv.

