ਨਿਊ ਐੱਸ. ਡੀ ਮਾਡਲ ਸੀਨੀ. ਸੈਕੰ. ਸਕੂਲ ਬਰਨਾਲਾ ਵਿੱਚ ਧੂਮਧਾਮ ਨਾਲ ਮਨਾਈ ਗਈ ਬਸੰਤ ਪੰਚਮੀ

ਨਿਊ ਐੱਸ. ਡੀ ਮਾਡਲ ਸੀਨੀ. ਸੈਕੰ. ਸਕੂਲ ਵਿੱਚ ਧੂਮਧਾਮ ਨਾਲ ਮਨਾਈ ਗਈ ਬਸੰਤ ਪੰਚਮੀ

 

ਗਗਨਦੀਪ ਧਾਲੀਵਾਲ (ਬਰਨਾਲਾ)ਨਿਊ ਐੱਸ. ਡੀ ਮਾਡਲ ਸੀਨੀ. ਸੈਕੰ. ਸਕੂਲ ਵਿੱਚ ਧੂਮਧਾਮ ਨਾਲ ਮਨਾਈ ਗਈ ਬਸੰਤ ਪੰਚਮੀ…….
ਬਸੰਤ ਪੰਚਮੀ ਦੇ ਸ਼ੁੱਭ ਮੌਕੇ ਤੇ ਨਿਊ ਅਜ਼ਾਦ ਨਗਰ ਵਿੱਚ ਸਥਾਪਿਤ ਨਿਓੂ ਐੱਸ ਡੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਵਿੱਚ ਇਹ ਤਿਉਹਾਰ ਬੜੇ ਹੀ ਜੋਸ਼ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸਾਹਿਬ ਸ੍ਰੀ ਰਾਜੇਸ਼ ਸ਼ਰਮਾ ਜੀ ,ਵਾਈਸ ਪ੍ਰਿੰਸੀਪਲ ਸ੍ਰੀਮਤੀ ਸ਼ੋਭਾ ਸ਼ਰਮਾ ਜੀ ਅਤੇ ਸਾਹਿਤਿਕ ਦੀਪ( ਐਨ.ਜੀ.ਓ )ਦੀ ਪ੍ਰਧਾਨ ਅਤੇ ਪੰਜਾਬ ਦੀ ਕਵਿਤਰੀ ਦੇ ਰੂਪ ਵਿੱਚ ਫੁੱਟਦੀ ਕਰੂੰਬਲ ਜੋਂ ਕੀ ਬਤੌਰ ਅਧਿਆਪਿਕਾ ਆਪਣੀ ਸੇਵਾ ਇਸ ਵਿਦਿਆਲਿਆ ਵਿੱਚ ਉਪਲੱਬਦ ਕਰਵਾ ਰਹੀ ਹੈ ਕੁਮਾਰੀ ਰਮਨਦੀਪ ਕੌਰ (ਹਰਸਰ ਜਾਈ)ਜੀ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਨਾਲ ਮਿਲ ਕੇ ਮਾਂ ਸਰਸਵਤੀ ਜੀ ਦੀ ਪੂਜਾ ਕੀਤੀ ਗਈ ਅਤੇ ਬੱਚਿਆਂ ਦੀ ਚੰਗੀ ਪਰੀਖਿਆ ਲਈ ਅਰਦਾਸ ਕਰਦੇ ਹੋਏ ਮਾਂ ਸਰਸਵਤੀ ਜੀ ਦੇ ਚਰਨਾਂ ਵਿੱਚ ਕਾਪੀਆਂ ਤੇ ਪੈਨ ਭੇਂਟ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਸਾਰੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਰਹੇ।

adv਼

Leave a Reply

Your email address will not be published. Required fields are marked *