
ਵਾਤਾਵਰਣ ਕਾਰਜਕਰਤਾ 21 ਸਾਲਾ ਦਿਸ਼ਾ ਰਾਵੀ ਉਸ ਵੱਕਤ ਅੰਤਰ ਰਾਸ਼ਟਰੀ ਚਰਚਾ ਵਿੱਚ ਆਈ ਜਦੋਂ ਦਿੱਲੀ ਪੁਲਿਸ ਵੱਲੋਂ 13 ਫਰਵਰੀ ਨੂੰ ਦੇਸ਼ ਧ੍ਰੋਹ ਦੇ ਮੁਕੱਦਮੇ ਵਿੱਚ ਗ੍ਰਿਫਤਾਰ ਕਰ ਲਈ ਗਈ
ਕੱਲ ਉਸ ਨੂੰ ਅਦਾਲਤ ਵਿੱਚ ਪੇਸ਼ ਕਰ 7 ਦਿਨ ਦਾ ਜਦੋਂ ਪੁਲਿਸ ਰਿਮਾਂਡ ਮੰਗਿਆ ਗਿਆ ਤਾਂ ਉਸ ਦੀ ਪੈਰਵੀ ਕਰਨ ਲਈ ਕੋਈ ਵਕੀਲ ਨਹੀਂ ਸੀ, ਉਸ ਨੂੰ ਸਰਕਾਰੀ ਵਕੀਲ ਮੁਹਈਆ ਕਰਵਾਇਆ ਗਿਆ ਪਰ ਉਸਦੇ ਅਦਾਲਤ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਜੱਜ ਵੱਲੋਂ 5 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ। ਆਪਣਾ ਪੱਖ ਉਸਨੇ ਅਦਾਲਤ ਵਿੱਚ ਖੁੱਦ ਰੱਖਿਆ ਤੇ ਕਿਹਾ ਕਿ ਮੈਂ ਕੋਈ ਦੇਸ਼ ਧ੍ਰੋਹੀ ਨਹੀਂ ਹਾਂ, ਮੈਂ ਸਿਰਫ ਕਿਸਾਨਾਂ ਦੀ ਹਮਾਇਤ ਕੀਤੀ ਹੈ ਕਿਉਂਕਿ ਮੈਨੂੰ ਰੋਟੀ ਉਨ੍ਹਾਂ ਤੋਂ ਮਿਲਦੀ ਹੈ। ਮੈਂ ਉਨ੍ਹਾਂ ਦੀ ਹਮਾਇਤ ਜਾਰੀ ਰੱਖਾਂਗੀ। ਉਹ ਆਪਣਾ ਪੱਖ ਰੱਖਦੀ ਹੋਈ ਰੋ ਪਈ।
ਸਿਰਫ 21 ਸਾਲ ਦੀ ਨੌਜਵਾਨ ਲੜਕੀ ਨੂੰ ਦੇਸ਼ ਧ੍ਰੋਹ ਦੇ ਜੁਰਮ ਵਿੱਚ ਕੇਸ ਦਰਜ ਕਰ ਕੇਂਦਰ ਤੇ ਦਿੱਲੀ ਪੁਲਿਸ ਸਿਰਫ ਦੇਸ਼ ਦੀ ਆਵਾਜ਼ ਨੂੰ ਦਬਾਓਣਾ ਚਾਹੁੰਦੀ ਹੈ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੀ ਨਹੀਂ ਸਗੋਂ ਦੇਸ਼ ਦੀ ਨੌਜਵਾਨ ਪੀੜੀ ਤੇ ਔਰਤ ਜਾਤ ਦਾ ਅਪਮਾਨ ਹੈ। ਦੇਸ਼ ਦੇ ਹਰ ਨਾਗਰਿਕ ਨੂੰ ਉਸ ਦੇਸ਼ ਦੀ ਧੀ ਦੇ ਹੱਕ ਵਿੱਚ ਡਟਣਾ ਚਾਹੀਦਾ ਹੈ !!ਜਦੋਂ ਦਿਸ਼ਾ ਰਾਵੀ ਬਾਰੇ ਸਰਦਾਰ ਜਸਵੰਤ ਸਿੰਘ ਜਸ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ਵਿਚਾਰ ਸਾਂਝੇ ਕੀਤੇ
ਜਸਵੰਤ ਜੱਸ !!
Adv.