ਉਂਨਟਾਰੀਓ ਫ਼ਰੈਂਡਜ਼ ਕਲੱਬ ਵੱਲੋਂ ਐਤਵਾਰ 7 ਫ਼ਰਵਰੀ 2021 ਨੂੰ ਸਵੇਰੇ 9.30 ਕੈਨੇਡਾ ਸਮਾਂ ਤੇ 8 ਵਜੇ ਸ਼ਾਮ ਸ਼ਨੀਵਾਰ ਭਾਰਤ , ਨੂੰ ਮਿਨੀ ਕਹਾਣੀ ਜ਼ੂਮ ਮੀਟਿੰਗ ਦਾ ਆਯੋਜਨ ਓ ਐਫ ਸੀ ਤੇ ਵਰਲਡ ਪੰਜਾਬੀ ਕਾਨਫ਼ਰੰਸ ਦੇ ਪ੍ਰਧਾਨ ਸ : ਰਵਿੰਦਰ ਸਿੰਘ ਕੰਗ ਤੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਵੱਲੋ ਕੀਤਾ ਗਿਆ । ਓ ਐਫ਼ ਸੀ ਪ੍ਰਧਾਨ ਸ : ਰਵਿੰਦਰ ਸਿੰਘ ਕੰਗ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆ ਕਿਹਾ ਤੇ ਮੀਟਿੰਗ ਹੋਸਟ ਡਾਕਟਰ ਅਮਨਪ੍ਰੀਤ ਕੌਰ ਕੰਗ ਨੂੰਮੀਟਿੰਗ ਹੋਸਟ ਕਰਨ ਲਈ ਕਿਹਾ । ਡਾਕਟਰ ਅਮਨਪ੍ਰੀਤ ਕੌਰ ਕੰਗ ਨੇ ਬੇਹਤਰੀਨ ਤਰੀਕੇ ਨਾਲ ਹੋਸਟ ਦੀ ਜ਼ੁੰਮੇਵਾਰੀ ਨਿਭਾਈ । ਡਾਕਟਰ ਅਮਨਪ੍ਰੀਤ ਕੌਰ ਕੰਗ ਨੇ ਪ੍ਰਧਾਨ ਰਵਿੰਦਰ ਸਿੰਘ ਕੰਗ , ਚੇਅਰਮੈਨ ਅਜੈਬ ਸਿੰਘ ਚੱਠਾ ਤੇ ਵੂਮੈਨ ਵਿੰਗ ਦੀ ਪ੍ਰਧਾਨ ਰਮਿੰਦਰ ਵਾਲੀਆ ਦੀ ਉਪਸੱਥਿਤੀ ਬਾਰੇ ਮੈਂਬਰਜ਼ ਨੂੰ ਦੱਸਿਆ ਤੇ ਇਹਨਾਂ ਨੂੰ ਨਿੱਘਾ ਜੀ ਆਇਆ ਵੀ ਕਿਹਾ । ਮੀਟਿੰਗ ਵਿੱਚ 10 ਕਹਾਣੀਕਾਰਾਂ ਨੂੰ 5 ਮਿੰਟ ਵਿੱਚ ਆਪਣੀ ਕਹਾਣੀ ਸੁਣਾਉਣ ਦਾ ਮੋਕਾ ਦਿੱਤਾ ਜਾਂਦਾ ਹੈ ।ਹਰ ਇਕ ਕਹਾਣੀਕਾਰ ਨੇ ਆਪਣੇ ਆਪਣੇ ਅੰਦਾਜ਼ ਵਿੱਚ 5 ਮਿੰਟ ਵਿੱਚ ਆਪਣੀ ਮਿਨੀ ਕਹਾਣੀ ਨੂੰ ਪੇਸ਼ ਕੀਤਾ ।
ਜਸਪ੍ਰੀਤ ਕੌਰ :-
ਸਰਬਜੀਤ ਕੌਰ :- ਹਮਦਰਦੀ ਮੁਨਾਸਬ ਨਹੀਂ
ਕੈਲਾਸ਼ ਠਾਕੁਰ :- ਦੂਜਾ ਪੁੱਤ
ਮਨਜੀਤ ਕੌਰ ਜੀਤ :- ਵਾਪਸੀ
ਡਾ: ਸਤਿੰਦਰਜੀਤ ਕੌਰ ਬੁੱਟਰ :- ਵੰਡ
ਮਨਮੀਤ ਸਿੰਘ :- ਮਿਹਣਾ ਨਹੀਂ ਉਲਾਂਭਾ
ਸਰਦੂਲ ਸਿੰਘ ਭੱਲਾ :- ਜੂਠਾ ਸਾਬਨ
ਰਵਿੰਦਰ ਕੌਰ ਭਾਟੀਆ :- ਕ੍ਰਿਸ਼ਮਾ
ਕੁਲਵਿੰਦਰ ਵਿਰਕ :- ਖਰੀਆਂ ਖਰੀਆਂ
ਸਨੇਹਦੀਪਕ ਰਿਸ਼ੀ :- ਦੀਵੇ ਥੱਲੇ ਹਨੇਰਾ , ਇਹਨਾਂ ਸੱਭ ਕਹਾਣੀਕਾਰਾਂ ਨੇ 5 ਮਿੰਟ ਵਿੱਚ ਮਿਨੀ ਕਹਾਣੀ ਆਪਣੇ ਆਪਣੇ ਅੰਦਾਜ਼ ਵਿੱਚ ਸੁਣਾ ਕੇ ਸੱਭ ਨੂੰ ਪ੍ਰਭਾਵਿਤ ਕੀਤਾ । ਮਿਨੀ ਕਹਾਣੀ ਦੇ ਬਾਦ ਡਾਕਟਰ ਨਾਇਬ ਸਿੰਘ ਮੰਡੇਰ ਨੇ ਸਾਰੇ ਕਹਾਣੀਕਾਰਾਂ ਦੀ ਕਹਾਣੀ ਦਾ ਵਿਸ਼ਲੇਸ਼ਣ ਕੀਤਾ ਤੇ ਹਰੇਕ ਦੀ ਕਹਾਣੀ ਬਾਰੇ ਦਸਿਆ ਉਹਨਾਂ ਕਿਹਾ ਕਿ ਹਰ ਕਹਾਣੀਕਾਰ ਦੀ ਕਹਾਣੀ ਵਿੱਚ ਸੰਵਾਦ ਤੇ ਵਾਰਤਾਲਾਪ ਬਹੁਤ ਵਧੀਆ ਸੀ ।ਮਿਨੀ ਕਹਾਣੀ ਦੀ ਵਿਧਾ ਬਾਰੇ ਵੀ ਦੱਸਿਆ । ਮਿਨੀ ਕਹਾਣੀ ਦੇ ਬਾਦ ਮਾਹੋਲ ਨੂੰ ਸੁਖਾਵਾਂ ਬਣਾਉਣ ਲਈ ਇਕ ਸੰਗੀਤਕ ਪ੍ਰੋਗਰਾਮ ਰੱਖਿਆ ਜਾਂਦਾ ਹੈ । ਪ੍ਰਧਾਨ ਰਵਿੰਦਰ ਸਿੰਘ ਕੰਗ ਜੀ ਦਾ ਮਾਨਣਾ ਹੈ ਕਿ ਸੰਗੀਤ ਰੂਹ ਦੀ ਖ਼ੁਰਾਕ ਹੈ ਤੇ ਸੰਗੀਤ ਸੁਣ ਕੇ ਰੂਹ ਵੀ ਪ੍ਰਸੰਨਚਿਤ ਹੋ ਜਾਂਦੀ ਹੈ । ਸੰਗੀਤ ਸਾਡੀ ਜ਼ਿੰਦਗੀ ਦਾ ਖ਼ਾਸ ਹਿੱਸਾ ਹੁੰਦਾ ਹੈ । ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਨੇ ਕਿਹਾ ਕਿ ਸੰਗੀਤ ਵਿੱਚ ਸਵਰਗ ਹੁੰਦਾ ਹੈ ।ਸੁਖਵਿੰਦਰ ਸਿੰਘ ਅਨਹਦ :- ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ..ਨਾ ਪਿਉ ਰਹਿਣਾ ਨਾ ਮਾਂ ਬੰਦਿਆ
ਕੁਲਵੰਤ ਕੌਰ ਚੰਨ :- ਇਹ ਵੀ ਤੇਰਾ ਸ਼ਹਿਰ ਏ ਉਹ ਵੀ ਤੇਰੀ ਸ਼ਹਿਰ ਹੈ
ਉਮਾ ਭਰਦਵਾਜ :- ਵੇ ਮੈਂ ਜਾਣਦੀ ਹਾਂ ..ਲੰਘ ਆ ਦਾ ਪੱਤਣ ਚਣਾ
ਗੁਰਜੀਤ ਅਜਨਾਲਾ :- ਬਾਜਾਂ ਵਾਲੇ ਕਿੰਨੇ ਦਿਨਾਂ ਤੋਂ ਨੇ ਹਾਰਦੇ ..ਗੁਰੂ ਖ਼ੁਸ਼ ਹੋ ਕਲਾਵੇ ਵਿੱਚ ਭਰਦੇ ਕਿਰਤੀ ਕਿਸਾਨਾਂ ਨੂੰ
ਵਰਿੰਦਰ ਰੰਧਾਵਾ :- ਮੈਂ ਕੱਤਾਂ ਪ੍ਰੀਤਾਂ ਨਾਲ ਸ਼ਾਵਾ ਚਰਖਾ ਚੰਨਣ ਦਾ
ਰਣਜੀਤ ਕੌਰ ਅਰੋੜਾ :- ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ
ਬੂਟਾ ਗੁਲਾਮੀ ਵਾਲਾ :- ਬ੍ਰਿਧ ਆਸ਼ਰਮ
ਗੁਰਪ੍ਰੀਤ ਸਹੋਤਾ :- ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ
ਰਵਿੰਦਰ ਕੌਰ ਭਾਟੀਆ :-
ਅਮਨਪ੍ਰੀਤ ਕੌਰ ਕੰਗ :- ਲੰਮਾ ਤੇਰਾ ਪੈਂਡਾ ਤੇ ਬਿਖਰੇ ਨੇ ਰਾਹ ..ਘੁੱਗੀਏ ਨੀ ਘੁੱਗੀਏ ਤੂੰ ਉੱਡ ਪੁੱਡ ਜਾ
ਡਾ: ਸਰਦੂਲ ਸਿੰਘ ਭੱਲਾ :- ਆਸਾਂ ਕਦੀ ਬੰਦੇ ਦੀਆਂ ਹੁੰਦੀਆਂ ਨਾ ਪੂਰੀਆਂ
ਮਕਸੂਦ ਚੌਧਰੀ :- ਆਉਣ ਵਾਲਾ ਕਦੀ ਨਹੀਂ ਮੁੜਦਾ ਛੱਤ ਤੋਂ ਕਾਂਗ ਉਡਾਵਣ ਨਾਲ ।
ਇਹਨਾਂ ਸੱਭਨਾਂ ਨੇ ਬਹੁਤ ਵਧੀਆ ਗੀਤ ਪੇਸ਼ ਕਰਕੇ ਮਾਹੋਲ ਨੂੰ ਰੰਗੀਨ ਤੇ ਸੁਖਾਵਾਂ ਬਣਾ ਦਿੱਤਾ । ਮੈਂਬਰਜ਼ ਦਾ ਇਹ ਮਾਨਣਾ ਹੈ ਕਿ ਇਸ ਤਰਾਂ ਲੱਗਦਾ ਹੈ ਕਿ ਜਿਵੇਂ ਅਸੀਂ ਪਰਿਵਾਰ ਵਿੱਚ ਬੈਠੇ ਹੋਈਏ । ਸਾਨੂੰ ਕਦੀ ਵੀ ਓਪਰਾਪਣ ਮਹਿਸੂਸ ਨਹੀਂ ਹੋਇਆ । ਮੀਟਿੰਗ ਵਿੱਚ ਮੈਂਬਰਜ਼ ਦੀ ਹਾਜ਼ਰੀ ਬਹੁਤਾਤ ਗਿਣਤੀ ਵਿੱਚ ਸੀ ।ਮੀਟਿੰਗ ਵਿੱਚ ਸਮੇਂ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ । ਚੇਅਰਮੈਨ ਸ: ਅਜੈਬ ਸਿੰਘ ਚੱਠਾ ਤੇ ਰਮਿੰਦਰ ਵਾਲੀਆ ਨੇ ਹਾਜ਼ਰੀਨ ਮੈਂਬਰਜ਼ ਦਾ ਤੇ ਹੋਸਟ ਅਮਨਪ੍ਰੀਤ ਕੰਗ ਦਾ ਦਿਲੋਂ ਸ਼ੁਕਰਾਨੇ ਕੀਤੇ । ਮਿਨੀ ਕਹਾਣੀ ਦੀ ਇਹ ਜ਼ੂਮ ਮੀਟਿੰਗ ਬਹੁਤ ਸਫਲ ਰਹੀ । ਸਫਲ ਜ਼ੂਮ ਮੀਟਿੰਗ ਲਈ ਪ੍ਰਬੰਧਕ ਤੇ ਮੈਂਬਰਜ਼ ਵਧਾਈ ਦੇ ਪਾਤਰ ਨੇ ।
( ਰਮਿੰਦਰ ਵਾਲੀਆ )
( ਪ੍ਰਧਾਨ ਵੂਮੈਨ ਵਿੰਗ
ਓ ਐਫ਼ ਸੀ )


