ਕੇਂਦਰੀ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਟਵਿੱਟਰ ਨੇ 97 ਫੀਸਦ ਤੋਂ ਵੱਧ ਅਕਾਊਂਟ ਬਲੌਕ ਕਰ ਦਿੱਤੇ
ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਭੜਕਾਊ ਅਤੇ ਗੁੰਮਰਾਹਕੁਨ ਸਮੱਗਰੀ ਪੋਸਟ ਕਰਨ ਬਾਰੇ ਕੇਂਦਰੀ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਟਵਿੱਟਰ ਨੇ 97 ਫੀਸਦ ਤੋਂ ਵੱਧ ਅਕਾਊਂਟ ਬਲੌਕ ਕਰ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਇਹ ਕਦਮ ਬੁੱਧਵਾਰ ਨੂੰ ਟਵਿੱਟਰ ਦੇ ਨੁਮਾਇੰਦਿਆਂ ਅਤੇ ਸੂਚਨਾ ਅਤੇ ਤਕਨਾਲੋਜੀ ਦੇ ਸਕੱਤਰ ਦਰਮਿਆਨ ਹੋਈ ਬੈਠਕ ਤੋਂ ਬਾਅਦ ਚੁੱਕਿਆ ਗਿਆ।