ਮੋਨਿਕਾ ਲਿਖਾਰੀ 8 ਫਰਵਰੀ 2021:-ਨੌਦੀਪ ਕੌਰ ਨੂੰ ਰਿਹਾ ਕਰਨ ਦੀ ਮੰਗ ਨੂੰ ਲੈਕੇ ਨਿਹਾਲ ਸਿੰਘ ਵਾਲਾ ਪੰਜਾਬੀ ਲੇਖਕ ਸਭਾ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਰਾਜਵਿੰਦਰ ਰੌਂਤਾ ਦੀ ਪ੍ਰਧਾਨਗੀ ਹੇਠ ਪੱਤੋ ਹੀਰਾ ਸਿੰਘ ਵਿਖੇ ਹੋਈ। ਜਿਸ ਵਿੱਚ ਲੇਖਕ ਸਭਾ ਤੇ ਚੁੱਪ ਦੀ ਆਵਾਜ਼ ਗਰੁੱਪ ਦੇ ਪਰਸ਼ੋਤਮ ਪੱਤੋ,ਰਾਜਵਿੰਦਰ ਰੌਂਤਾ, ਮੰਗਲ ਮੀਤ ਪੱਤੋ,ਅਮਰਜੀਤ ਫੌਜ਼ੀ ਦੀਨਾਂ,ਅਮਨਦੀਪ ਹਾਕਮ ਸਿੰਘ ਵਾਲਾ, ਹਰਪ੍ਰੀਤ ਪੱਤੋ,ਮੋਨਿਕਾ ਲਿਖਾਰੀ ਜਲਾਲਾਬਾਦ, ਜੱਸ ਸਮਾਲਸਰ ,ਬਲਜੀਤ ਗਰੇਵਾਲ,ਅਮਰੀਕ ਸੈਦੋ,ਗਗਨਦੀਪ ਧਾਲੀਵਾਲ ਬਰਨਾਲਾ, ਤਰਵਿੰਦਰ ਝੰਡੋਕ,ਗੁਰਦਾਸ ਰੀਣ,ਦੀਪ ਰਾਊਕੇ,ਅੰਮ੍ਰਿਤ ਕੰਡਾ,ਸੁਖੀ ਸ਼ਾਂਤ,ਸੁਖਦੇਵ ਭੋਲਾ,ਸੁਖੀ ਸ਼ਾਂਤ,ਸ਼ਮਸ਼ੇਰ ਮੱਲ੍ਹੀ, ਸਵਰਾਜ ਕੌਰ ਆਦਿ ਲੇਖਕਾਂ ਨੇ ਮਜ਼ਦੂਰ ਆਗੂ ਨੋਦੀਪ ਕੌਰ ਤੇ ਪੁਲਿਸ ਵੱਲੋਂ ਅਣਮਨੁੱਖੀ ਤਸ਼ੱਦਦ ਕਰਨ ਦੀ ਨਖੇਧੀ ਕਰਦਿਆਂ ਕਿਹਾ ਕਿ ਸਮਾਜ ਸੇਵੀ ਤੇ ਕਿਸਾਨ ਸਮਰਥਕਾਂ ਨਾਲ ਜ਼ਿਆਦਤੀਆਂ ਨਾਲ ਜਨਤਕ ਰੋਸ ਹੋਰ ਤਿੱਖਾ ਹੋਵੇਗਾ।ਤੇ ਨਾਲ ਹੀ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਵੀ ਕੀਤੀ।

