ਜਗਤ ਪੰਜਾਬੀ ਸਭਾ ਵੱਲੋਂ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਸਮੇਤ 28 ਫ਼ਰਵਰੀ , 2021 ਨੂੰ ਦੁਨੀਆਂ ਦੇ 101 ਸਿਰਮੌਰ ਪੰਜਾਬੀ”ਸੂਚੀ ਵਿੱਚੋਂ ਕਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਏਗਾ ।

ਜਗਤ ਪੰਜਾਬੀ ਸਭਾ ਵੱਲੋਂ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਸਮੇਤ 28 ਫ਼ਰਵਰੀ , 2021 ਨੂੰ ਦੁਨੀਆਂ ਦੇ 101 ਸਿਰਮੌਰ ਪੰਜਾਬੀ”ਸੂਚੀ ਵਿੱਚੋਂ ਕਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਏਗਾ ।

ਸਨਮਾਨ ਸਮਾਰੋਹ ਜਗਤ ਪੰਜਾਬੀ ਸਭਾ ਵੱਲੋਂ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਦੇ ਸਹਿਯੋਗ ਨਾਲ 28 ਫ਼ਰਵਰੀ , 2021 ਦਿਨ ਐਤਵਾਰ ਨੂੰ ਸੁਲਤਾਨਪੁਰ ਵਿੱਚ 11 ਵਜੇ ਸਵੇਰੇ ਸਨਮਾਨ ਸਮਾਰੋਹ ਕਰਾਇਆ ਜਾ ਰਿਹਾ ਹੈ । ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਉਸ ਦਿਨ “ਦੁਨੀਆਂ ਦੇ 101 ਸਿਰਮੌਰ ਪੰਜਾਬੀ”ਸੂਚੀ ਵਿੱਚੋਂ ਕਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਏਗਾ । ਇਹਨਾਂ ਸ਼ਖ਼ਸੀਅਤਾਂ ਵਿਚ ਬਾਬਾ ਬਲਬੀਰ ਸਿੰਘ ਸੀਚੇਵਾਲ , ਵਰਿੰਦਰ ਸਿੰਘ ਵਾਲੀਆ , ਕੁਲਵੰਤ ਸਿੰਘ ਡੀ ਸੀ , ਹਰਜਿੰਦਰ ਸਿੰਘ ਰੰਧਾਵਾ , ਬਲਵਿੰਦਰ ਸਿੰਘ ਚੱਠਾ , ਸ: ਰਜਿੰਦਰ ਸਿੰਘ ਉਲੰਪੀਅਨ , ਪਰਮਜੀਤ ਕੌਰ , ਸਮਰਜੀਤ ਸਿੰਘ , ਮਨੋਹਰ ਲਾਲ ਸ਼ਰਮਾ , ਪ੍ਰਿੰਸੀਪਲ ਮਹਿਲ ਸਿੰਘ , ਡਾਕਟਰ ਅਨਿਲ ਚੋਪੜਾ , ਡਾ : ਆਸਾ ਸਿੰਘ ਘੁੰਮਣ , ਦੀਪਕ ਬਾਲੀ , ਹਰਮੀਤ ਸਿੰਘ ਅਟਵਾਲ , ਅੰਮ੍ਰਿਤਪਾਲ ਸਿੰਘ ਲੁੱਧੜ , ਕੁਲਵਿੰਦਰ ਸਿੰਘ ਕੋਹਲੀ , ਅਮਰਜੀਤ ਸਿੰਘ ਚਾਹਲ ਜੀ ਨੇ ।ਇਸ ਸਮਾਗਮ ਨੂੰ ਮਾਤ ਭਾਸ਼ਾ ਦਿਵਸ ਵੱਜੋਂ ਵੀ ਮਨਾਇਆ ਜਾਏਗਾ । ਡਾਕਟਰ ਸ. ਸ. ਗਿੱਲ ਸਰਪ੍ਰਸਤ ਜਗਤ ਪੰਜਾਬੀ ਸਭਾ ਨੇ ਦੱਸਿਆ ਕਿ 2020 ਵਿੱਚ ਸਭਾ ਵੱਲੋਂ ਕੀਤੀਆਂ ਸਰਗਰਮੀਆਂ ਦੀ ਡਾਕੂਮੇਂਟਰੀ ਵੀ ਦਿਖਾਈ ਜਾਏਗੀ । ਅਰਵਿੰਦਰ ਸਿੰਘ ਢਿੱਲੇ ਸਭਾ ਸੈਕਟਰੀ ਵੱਲੋਂ ਸ਼ਖ਼ਸੀਅਤਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ ।
ਹੋਰ ਜਾਣਕਾਰੀ ਲਈ ਸੁਰਜੀਤ ਸਿੰਘ ਸੀਚੇਵਾਲ ਨਾਲ ਸੰਪਰਕ ਇਸ ਨੰਬਰ ਤੇ ਕਰੋ :- 9463060363
ਇਸ ਸਮਾਗਮ ਨੂੰ ਜਗਤ ਪੰਜਾਬੀ ਸਭਾ ਟੀ ਵੀ ਵੱਲੋਂ ਕਵਰ ਕੀਤਾ ਜਾਏਗਾ । ਉਮੀਦ ਹੈ ਕਿ ਇਹ ਸਨਮਾਨ ਸਮਾਰੋਹ ਵੱਡਾ ਤੇ ਰੋਚਕ ਸਮਾਗਮ ਹੋਏਗਾ । ਬਹੁਤ ਸਾਰੀਆਂ ਵੱਡੀਆਂ ਸ਼ਖ਼ਸੀਅਤਾਂ ਦੇ ਪਹੁੰਚਣ ਦੀ ਉਮੀਦ ਹੈ । ਜਗਤ ਪੰਜਾਬੀ ਸਭਾ ਦੇ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਹੈ ।
ਅਜੈਬ ਸਿੰਘ ਚੱਠਾ
ਚੇਅਰਮੈਨ
+1 (647) 403-1299

Leave a Reply

Your email address will not be published. Required fields are marked *