
ਵਿਕਾਸ ਕਾਰਜਾਂ ਨਾਲ ਜਿੱਤਿਆ ਇਲਾਕਾ ਨਿਵਾਸੀਆਂ ਦਾ ਦਿਲ
ਬਟਾਲਾ , ੮ ਫਰਵਰੀ (ਬਲਦੇਵ ਸਿੰਘ ਖਾਲਸਾ)
ਵਾਰਡ ਨੰ 16 ਦੇ ਹਰ ਮੁਹੱਲੇ ਹਰ ਗਲੀ ਦੇ ਹਰ ਵਰਗ ਦੇ ਲੋਕਾਂ ਦੇ ਦਿਲਾਂ ਵਿਚੋਂ ਇਹ ਅਵਾਜ਼ ਨਾਹਰੇ ਦੀ ਸ਼ਕਲ ਵਿੱਚ ਗੂੰਜ ਰਹੀ ਹੈ । ਲੋਕਾਂ ਤੋਂ ਪੁੱਛੇ ਜਾਣ ਤੇ ਇਹ ਪਤਾ ਲੱਗਾ ਹੈ ਕਿ ਵਾਰਡ ਨੂੰ 16 ਦੇ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁਕੇ ਹਨ ਐਡਵੋਕੇਟ ਬਿਕਰਮਜੀਤ ਸਿੰਘ ਜੱਗਾ ।
ਇਲਾਕਾ ਨਿਵਾਸੀਆਂ ਨੇ ਕਿਹਾ ਐਡਵੋਕੇਟ ਜੱਗਾ ਹਰ ਵਰਗ ਦੇ ਲੋਕਾ ਦਾ ਪੂਰਾ ਮਾਣ ਸਤਿਕਾਰ ਕਰਦੇ ਹਨ । ਜਿਹੜਾ ਵੀ ਓਹਨਾ ਕੋਲ ਕੰਮ ਲੈ ਕੇ ਆਉਂਦਾ ਹੈ ਤਾਂ ਬਿਨਾਂ ਭੇਦਭਾਵ ਕੀਤੀਆਂ ਉਹ ਕੰਮ ਕਰਦੇ ਹਨ ਤੇ ਖਿੜੇ ਮੱਥੇ ਹਰੇਕ ਨੂੰ ਮਿਲਦੇ ਹਨ । ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਐਡਵੋਕੇਟ ਬਿਕਰਮਜੀਤ ਸਿੰਘ ਜੱਗਾ ਨੇ ਆਪਣੇ ਪਿਛਲੇ ੫ ਸਾਲਾਂ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਦੀ ਇਕ ਝਲਕ :-
👉 ਲੰਬੀ ਗਲੀ ਵਿੱਚ ਸੀਵਰੇਜ ਪਵਾਉਣ ਤੋਂ ਬਾਅਦ ਨਵੀਂ ਗਲੀ ਦਾ ਨਿਰਮਾਣ ਕਰਕੇ ਇਲਾਕਾ ਨਿਵਾਸੀਆਂ ਨੂੰ ਦਿੱਤੀ ਵੱਡੀ ਰਾਹਤ ।
👉 ਹੇਮਕੁੰਟ ਸਕੂਲ ਵਾਲੀ ਗਲੀ ਵਿੱਚ ਸੀਵਰੇਜ ਅਤੇ ਗਲੀ ਦਾ ਕੀਤਾ ਨਿਰਮਾਣ।
👉 ਮਸਤਗੜ੍ਹ ਗੁਰਦੁਆਰੇ ਵਾਲੀ ਗਲੀ , ਸ਼ਨੀਦੇਵ ਮੰਦਿਰ , ਹੰਸਾ ਵਾਲੀ ਗਲੀ , ਸਾਧਾਂ ਵਾਲੀ ਗਲੀ , ਸਾਰੇ ਮਹਾਵੀਰ ਨਗਰ ਦੀਆਂ ਗਲੀਆਂ ਦਾ ਕੀਤਾ ਨਿਰਮਾਣ ।
👉 ਮਸੀਤ ਵਾਲੇ ਗੁਰਦੁਆਰੇ ਦੀ ਸੀਵਰੇਜ ਪਵਾਉਣ ਤੋਂ ਬਾਅਦ ਨਵੀਂ ਗਲੀ ਦਾ ਨਿਰਮਾਣ ਕਰਵਾਇਆ ।
👉 ਬਾਬਾ ਸ੍ਰੀ ਚੰਦ ਗੁਰਦੁਆਰਾ ( ਚੰਦਰ ਨਗਰ ) ਵਾਲੀ ਗਲੀ ਵਿੱਚ ਸੀਵਰੇਜ ਅਤੇ ਉਸਾਰੀ ਕਰਵਾਈ ।
👉 ਕਰੀਬ 300 ਤੋਂ ਵੱਧ ਨਵੀਆਂ ਪੈਨਸ਼ਨਾਂ ਲਗਵਾਈਆਂ। ਚੰਦਰ ਨਗਰ ਵਿੱਚ ਸਵੀਟ ਲਾਈਟ ਪੋਲ ਲਗਾਏ ਗਏ । ਗਲੀ ਨੰਬਰ ।
👉 ( ਗੋਲਡਨ ਛੱਡਰੀ ਵਾਲੀ ) ਗਲੀ ਦਾ ਨਿਰਮਾਣ ਕਰਵਾਇਆ ।
👉 ਸੈਣੀ ਮੁਹੱਲੇ ( ਚੰਦਰ ਨਗਰ ) ਵਿੱਚ ਸੀਵਰੇਜ ਪਵਾਏ ਅਤੇ ਗਲੀ ਦਾ ਨਿਰਮਾਣ ।
👉 35 ਤੋਂ ਵੱਧ ਕੱਚੇ ਕੋਠਿਆਂ ਵਾਸਤੇ ਲਗਭਗ ਇਕ ਲੱਖ ਲੱਖ ਦਵਾਉਣ ਵਿਚ ਇਲਾਕਾ ਨਿਵਾਸੀਆਂ ਦੀ ਕੀਤੀ ਮਦਦ ।
👉 ਕਰੋਨਾ ਮਹਾਂਮਾਰੀ ਵਿਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜ਼ਰੂਰਤ ਮੰਦ ਪਰਿਵਾਰਾਂ ਨੂੰ ਰਾਸ਼ਨ , ਦੁੱਧ ਵਗੈਰਾ ਦੀ ਸੇਵਾ ਕੀਤੀ ।
👉 ਸਾਰੇ ਵਾਰਡ ਵਿੱਚ ਕਰੀਬ 200 ਸਟੀਟ ਲਾਈਟਾਂ ਲਗਵਾਈਆਂ ।
👉 ਵਾਰਡ ਦੇ 90 % ਤੋਂ ਵੱਧ ਏਰੀਆ ਦਾ ਵਿਕਾਸ ਬਿਨਾਂ ਕਿਸੇ ਲਾਲਚ ਦੇ ਕੀਤਾ ।
ਵਾਰਡ ਦੇ ਲੋਕ ਇਹ ਵੀ ਕਹਿ ਰਹੇ ਹਨ ਕਿ ਜਿਸਨੂੰ ਪੈਸ਼ਨ ਦੀ ਲੋੜ ਹੈ , ਸਮਾਰਟ ਕਾਰਡ , ਰਾਸ਼ਨ ਕਾਰਡ ਬਣਾਉਣ ਦਾ ਹੱਕਦਾਰ ਹੈ ਜਾਂ ਪੱਕੇ ਮਕਾਨ ਬਣਾਉਣ ਦੀ ਸਰਕਾਰੀ ਮਦਦ ਦਾ ਹੱਕਦਾਰ ਹੈ ਜਾਂ ਸ਼ਗਨ ਸਕੀਮ ਦਾ ਹੱਕਦਾਰ ਹੈ ਉਸ ਹਰੇਕ ਇਨਸਾਨ ਨੂੰ ਉਹ ਉਸਦਾ ਬਣਦਾ ਹੱਕ ਦਵਾਉਂਦੇ ਹਨ ਤੇ ਹੁਣ ਤੱਕ ਸੈਕੜੇ ਲੋਕਾਂ ਨੂੰ ਇਹ ਸਹੁਲਤਾਂ ਦਵਾ ਚੁਕੇ ਹਨ । ਇਲਾਕਾ ਨਿਵਾਸੀਆਂ ਨੇ ਕਿਹਾ ਕਿ ਐਡਵੋਕੇਟ ਜੱਗਾ , ਬਟਾਲਾ ਦੇ ਇਕ ਵਧੀਆ ਉਭਰਦੇ ਹੋਏ ਲੀਡਰ ਤੇ ਸਮਾਜ ਸੇਵਕ ਹਨ ਤੇ ਆਪਣੇ ਵਾਰਡ ਨੰ 16 ਦੇ ਵਸਨੀਕਾਂ ਦੀ ਪਹਿਲੀ ਪਸੰਦ ਬਣ ਚੁਕੇ ਹਨ ਤੇ ਲੋਕ ਇਹ ਚਾਹੁੰਦੇ ਹਨ ਕਿ ਇਕ ਵਾਰ ਫਿਰ ਐਡਵੋਕੇਟ ਜੱਗਾ ਕੌਂਸਲਰ ਦੇ ਰੂਪ ਵਿਚ ਸਾਨੂੰ ਮਿਲਣ।