ਰੂਹ ਦੀ ਹੇਕ
ਵਫ਼ਦ ਦੇ ਪੰਨਿਆਂ ਨੂੰ ਛੇੜਦਿਆਂ
ਜਿਵੇਂ ਰਬਾਬ ਸਾਰੇ ਛਿੜਦੇ ਨੇ,
ਠੀਕ ਉਸੇ ਤਰ੍ਹਾ ਰਬਾਬ ਜਿਵੇਂ ਰਿੜਦੇ ਨੇ
ਬੇਢੰਗੇ ਜੇਹੇ ਸਾਜ਼ਾਂ ਵਿੱਚ ਵੀ ਬੇਕਰਾਰੀ ਜੇਹੀ ਰਹਿੰਦੀ ਏ,
ਇੰਞ ਹੀ ਜਾਪੇ ਜਿਵੇਂ ਸਾਰੇ ਸਾਜ਼ ਮੇਰੇ ਹਾਣ ਦੇ
ਨਾ ਜਾਣਦੇ ਵੀ ਪਤਾ ਨਹੀਂ ਕਿਉਂ? ਮੇਰੇ ਬਾਰੇ ਕਿੰਨਾ ਕੁੱਝ ਹੀ ਉਹ ਜਾਣਦੇ,
ਪੰਨੇ ਪਲਟੇ ਜਦ ਖੁਆਬਾਂ ਵਾਲ਼ੇ
ਤਾਂ ਜਿਵੇਂ ਨਾਲ਼ ਤੁਰ ਪਏ ਇਹ,
ਪੱਕੇ ਰਾਹਾ ਦੇ ਇਹ ਸਾਥੀ ਬਣ
ਜਿਵੇਂ ਫੁੱਲ ਨੇ ਵਿਛਾਲਦੇ,
ਇਹਨਾਂ ਦਾ ਵਿਛੋੜਾ ਹੁਣ ਭੀੜਾ ਜੇਹਾ ਜਾਪਦਾ
ਜਿਵੇਂ ਸੱਧਰਾਂ ਗੁਆਚੀਆਂ ਤੇ ਕੁੱਝ ਵੀ ਨਾ ਇਹਨਾਂ ਬਾਝੋਂ ਭਾਂਪਦਾ,
ਬੇਕਦਰੇ ਜੇਹੇ ਵੀ ਬਣ ਪਰ ਕਦੇ ਸਾਥ ਨਾ ਇਹ ਟੋਲਦੇ
ਆਂਦਰਾਂ ਹਲੂਣਦੇ ਤੇ ਜਿਵੇਂ ਨਾਲ ਸਾਹਾਂ ਚੱਲਦੇ,
ਨਾ ਵਜੂਦ ਨੂੰ ਇਹ ਛੱਡ ਕਦੇ ਹਿਜ਼ਰ ਫਰੋਲਦੇ
ਸੱਚੀ ਰੂਹਾਂ ਨੇ ਇਹ ਮੇਲ਼ ਕੈਸਾ ਸਾਜ਼ਾਂ ਨਾਲ ਪਾਂ ਲਿਆ,
ਲੱਗਦਾ ਏ ਹੁਣ ਮੈ ਤਾਂ ਸਾਜ਼ਾਂ ਨੂੰ ਹੀ ਅਪਣਾ ਲਿਆ
ਇਹ ਤਾਂ ਹੁਣ ਰਹਿੰਦੇ ਮੇਰੀ ਪਹਿਚਾਣ ਨੂੰ ਉਲੀਕਦੇ
ਹੁਣ ਤਾਂ ਇਹ ਮੇਰੀ ਪਹਿਚਾਣ ਨੇ ਉਲੀਕਦੇ।

ਲਿਖਤ✍️
ਮੋਨਿਕਾ ਲਿਖਾਰੀ।
ਜਲਾਲਾਬਾਦ ਪੱਛਮੀ।

