ਗਗਨਦੀਪ ਧਾਲੀਵਾਲ – ਮਿਤੀ 6ਫਰਵਰੀ 2021 ਨੂੰ ਇਸਤਰੀ ਲਿਖਾਰੀ ਸਭਾ ਵਲੋਂ ਪਹਿਲਾ ਕਵੀ ਦਰਬਾਰ ਗੁਰਜੀਤ ਕੌਰ ਅਜਨਾਲਾ ਜੀ ਦੀ ਅਗਵਾਈ ਵਿਚ ਹੋਇਆ।ਇਸ ਵਿੱਚ ਸਤਿਕਾਰਯੋਗ ਭੈਣਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ।ਅਮਰਜੀਤ ਕੌਰ ਮੋਰਿੰਡਾ ਜੀ ਨੇ ਪਿਆਰੀ ਆਵਾਜ ਵਿੱਚ ਤਰੰਨਮ ਵਿਚ ਨਜਮ ਸੁਣਾਈ।ਜਸਵਿੰਦਰ ਕੌਰ ਜੱਸੀ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸਤਤ ਵਿਚ ਵਿਚਾਰ ਕਵਿਤਾ ਰਾਹੀਂ ਸਾਂਝੇ ਕੀਤੇ ।ਮਨਦੀਪ ਭਦੌੜ ਜੀ ਨੇ ਕਰਮਯੋਗੀ ਕਿਸਾਨੀ ਸੰਘਰਸ਼ ਤੇ ਰਚਨਾ ਸਾਂਝੀ ਕੀਤੀ ।ਕੈਲਾਸ਼ ਠਾਕੁਰ ਜੀ ਨੇ ਵੀ ਕਿਸਾਨ ਸੰਘਰਸ਼ ਤੇ ਰਚਨਾ, ਜਿਤ ਕੇ ਹੀ ਵਾਪਸ ਮੁੜਾਂਗੇ ਸਭ ਨੇ ਆਸ ਲਗਾਈ ਏ।ਹਰਮੀਤ ਕੌਰ ਮੀਤ ਜੀ ਨੇ ,ਇਹ ਜਿੰਦਗੀ ਉਧਾਰੀ ਹੈ ਰਾਹੀਂ ਜਿੰਦਗੀ ਦੀ ਹਕੀਕਤ ਬਿਆਨ ਕੀਤੀ ।ਰਾਜਵਿੰਦਰ ਕੌਰ ਜੀ ਨੇ ਹੁਣ ਗੀਤ ਕਿਸਾਨਾਂ ਦੇ ਵੱਜਣਗੇ, ਨਾਅਰੇ ਉੱਚੀ -ਉੱਚੀ ਲੱਗਣਗੇ, ਰਾਹੀਂ ਅਜੋਕੇ ਦੌਰ ਦੀ ਗਲ ਕੀਤੀ ।ਗੁਰਮੀਤ ਕੌਰ ਗੀਤ ਜੀ ਨੇ ਬਾਜਾਂ ਵਾਲੇ, ਕਿਸਾਨ ਸੰਘਰਸ਼ ਦੀ ਗਲ ਕੀਤੀ। ਅਰਦਾਸ ਰਾਹੀਂ ਕਵੀਸ਼ਰੀ ਦੇ ਰੰਗ ਵਿਚ ਖੂਬਸੂਰਤ ਸਤਰਾਂ ਸਾਂਝੀਆਂ ਕੀਤੀਆਂ ।ਮਨਦੀਪ ਕੌਰ ਰਤਨ ਨੇ ‘ਸਾਂਝਾਂ ਦਾ ਪੁਲ ,ਕਵਿਤਾ ਸਾਂਝੀ ਕੀਤੀ ਅਤੇ ਗੁਰਜੀਤ ਕੌਰ ਅਜਨਾਲਾ ਜੀ ਨੇ ਕਵੀਸ਼ਰੀ ਦੇ ਰੰਗ ਵਿਚ ਖੂਬਸੂਰਤ ਸ਼ਬਦਾਵਲੀ ਨਾਲ ਸ਼ਿੰਗਾਰੀ ਰਚਨਾ ਸਾਂਝੀ ਕੀਤੀ ।ਸਭ ਦਾ ਧੰਨਵਾਦ ਕੀਤਾ ।ਇਕ ਨਵੇਂ ਉਦਮ ਦੀ ਸਭ ਨੇ ਪ੍ਰਸ਼ੰਸਾ ਕੀਤੀ ।ਸਾਹਿਤਕ ਖੇਤਰ ਵਿੱਚ ਨਵੀਂ ਪੁਲਾਂਘ ਪੁੱਟਣ ਲਈ ਸਭ ਨੇ ਹੌਂਸਲਾ ਅਫਜ਼ਾਈ ਕੀਤੀ । ਸੋ ਇਹ ਕਵੀ ਦਰਬਾਰ ਬਹੁਤ ਵਧੀਆ ਅਨੰਦਮਈ ਤੇ ਉਤਸ਼ਾਹ ਜਨਕ ਰਿਹਾ ।

