ਮੈਨੂੰ ਤੇਰਾ ਇੰਤਜ਼ਾਰ ਰਹੇਗਾ ਹਮੇਸ਼ਾਂ ਤੇਰਾ ਇੰਤਜ਼ਾਰ

( ਤੇਰਾ ਇੰਤਜ਼ਾਰ )

ਤੂੰ ਮੇਰੀ ਜ਼ਿੰਦਗੀ ਵਿੱਚ
ਹਵਾ ਦੇ ਝੋਕੇ ਵਾਂਗ ਆਇਆ
ਤੇ ਉਸੇ ਤਰਾਂ ਚਲਾ ਗਿਆ
ਥੋੜੇ ਜਿਹੇ ਸਮੇਂ ਵਿੱਚ ਜੋ
ਪੱਲ ਅਸੀਂ ਇੱਕਠਿਆਂ ਬਿਤਾਏ
ਮੇਰੇ ਜ਼ਿਹਨ ਵਿੱਚ ਅਜੇ ਵੀ
ਤਰੋ-ਤਾਜ਼ਾ ਨੇ
ਤੇਰੀਆਂ ਮਿੱਠੀਆਂ ਪਿਆਰੀਆਂ
ਗੱਲਾਂ ਦੇ ਨਸ਼ੇ ਵਿੱਚ
ਮੈਂ ਅਜੇ ਤੱਕ ਮਦਹੋਸ਼ ਹਾਂ
ਤੇਰੇ ਪਿਆਰ ਦਾ ਸਰੂਰ
ਮੇਰੇ ਰੋਮ ਰੋਮ ਵਿੱਚ
ਸਮੋਇਆ ਪਿਆ ਹੈ
ਉੱਠਦੀ ਬੈਠਦੀ
ਸੌਂਦੀ ਜਾਗਦੀ ਹਰ ਪੱਲ
ਹਰ ਸਾਹ ਤੇਰੀ ਯਾਦ
ਪਈ ਸਤਾਉਂਦੀ ਰਹਿੰਦੀ ਹੈ
ਸੁਪਨਿਆਂ ਵਿੱਚ ਵੀ
ਜੱਦ ਤੈਨੂੰ ਤੱਕਦੀ ਹਾਂ
ਤ੍ਰਬਕ ਕੇ ਉੱਠ ਜਾਂਦੀ ਹਾਂ
ਸ਼ਾਇਦ ਕਦੀ ਤਾਂ ਤੈਨੂੰ
ਮੇਰੀ ਯਾਦ ਆਏਗੀ
ਤੂੰ ਮੈਨੂੰ ਭੱਜਾ ਮਿਲਣ ਆਏਗਾ
ਹਾਏ ਵੇ ਅੜਿਆ
ਤੂੰ ਤੇ ਦਿੱਲੋਂ ਹੀ ਮੈਨੂੰ
ਵਿਸਾਰ ਦਿੱਤਾ ਹੈ
ਤੂੰ ਮੈਨੂੰ ਛੱਡਣ ਲੱਗੇ
ਇਕ ਵਾਰ ਵੀ ਨਾ ਸੋਚਿਆ
ਕੀ ਬਣੂ ਤੇਰੀ ਇਸ ਕਮਲੀ ਦਾ
ਜੋ ਗੱਲੀਂ ਕੱਥੀਂ ਹਮੇਸ਼ਾਂ
ਤੇਰੀ ਸਲਾਹ ਲੈਂਦੀ ਸੀ
ਤੈਨੂੰ ਆਪਣਾ ਰਾਹ ਦਸੇਰਾ
ਮੰਨਦੀ ਰਹੀ ਹੈ
ਦੱਸ ਖਾਂ ਵੇ ਅੜਿਆ
ਤੂੰ ਮੇਰੀ ਦੋਸਤੀ ਦੀ
ਮੇਰੀ ਮੁੱਹਬਤ ਦੀ
ਮੇਰੀ ਵਫ਼ਾ ਦੀ
ਇਹ ਕੈਸੀ ਸਜ਼ਾ ਦਿੱਤੀ
ਇਕ ਪੱਲ ਵਿੱਚ ਹੀ
ਸੱਭ ਰਿਸ਼ਤੇ ਨਾਤੇ ਤੋੜ
ਦਿੱਲੋਂ ਹੀ ਵਿਸਾਰ ਦਿੱਤਾ ਹੈ
ਮੈਂ ਤੇ ਹੱਸਣਾ ਹੀ ਭੁੱਲ ਗਈ ਹਾਂ
ਸ਼ੁਦਾਈਆਂ ਵਾਂਗ ਅੱਬੜਵਾਹੇ ਉੱਠ
ਇੱਧਰ ਉੱਧਰ ਭੱਜਦੀ ਹਾਂ
ਕਦੀ ਫ਼ੋਨ ਚੁੱਕ ਤੇਰੇ
ਮੈਸੇਜ ਦੇਖਦੀ ਹਾਂ
ਸ਼ਾਇਦ ਭੁੱਲ-ਭੁਲੇਖੇ ਤੇਰਾ
ਕੋਈ ਫ਼ੋਨ ਜਾਂ ਮੈਸੇਜ ਆ ਜਾਏ
ਕੌਣ ਸਮਝਾਏ ਇਸ
ਝੱਲੇ ਦਿਲ ਨੂੰ
ਛੱਡ ਕੇ ਜਾਣ ਵਾਲੇ
ਕਦੀ ਵਾਪਿਸ ਨਹੀਂ ਆਉਂਦੇ
ਤੂੰ ਛੱਡ ਦੇ ਉਹਨਾਂ ਦਾ
ਇੰਤਜ਼ਾਰ ਕਰਨਾ
ਪਰ ਨਹੀਂ ਦਿਲ ਹੈ ਕਿ
ਮੰਨਦਾ ਹੀ ਨਹੀਂ ਹੈ
ਭਲਾ ਇੰਤਜ਼ਾਰ ਵੀ
ਕਦੀ ਖਤਮ ਹੋਇਆ ਹੈ
ਆਸ ਤੇ ਜਹਾਨ ਹੈ
ਇਹ ਮਨ ਹਮੇਸ਼ਾਂ
ਤੇਰਾ ਇੰਤਜ਼ਾਰ ਕਰਦਾ ਰਹੇਗਾ
ਜੱਦ ਤੱਕ ਤੂੰ ਵਾਪਿਸ ਆ
ਗੱਲ ਨਾਲ ਨਹੀਂ ਲਾ ਲੈਂਦਾ
ਮੈਨੂੰ ਤੇਰਾ ਇੰਤਜ਼ਾਰ ਰਹੇਗਾ
ਹਮੇਸ਼ਾਂ
ਤੇਰਾ ਇੰਤਜ਼ਾਰ

( ਰਮਿੰਦਰ ਰਮੀ )

One thought on “ਮੈਨੂੰ ਤੇਰਾ ਇੰਤਜ਼ਾਰ ਰਹੇਗਾ ਹਮੇਸ਼ਾਂ ਤੇਰਾ ਇੰਤਜ਼ਾਰ

Leave a Reply

Your email address will not be published. Required fields are marked *