ਜਗਤ ਪੰਜਾਬੀ ਸਭਾ ਵੱਲੋਂ ਖਾਲਸਾ ਕਾਲਜ ਪਟਿਆਲਾ ਦੇ ਸਹਿਯੋਗ ਨਾਲ 20 ਫ਼ਰਵਰੀ , ਸ਼ਨੀਵਾਰ ਨੂੰ  ਸਨਮਾਨ ਸਮਾਰੋਹ ਕਰਾਇਆ ਜਾ ਰਿਹਾ ਹੈ ।

ਜਗਤ ਪੰਜਾਬੀ ਸਭਾ ਵੱਲੋਂ ਖਾਲਸਾ ਕਾਲਜ ਪਟਿਆਲਾ ਦੇ ਸਹਿਯੋਗ ਨਾਲ 20 ਫ਼ਰਵਰੀ , ਸ਼ਨੀਵਾਰ ਨੂੰ  ਸਨਮਾਨ ਸਮਾਰੋਹ ਕਰਾਇਆ ਜਾ ਰਿਹਾ ਹੈ ।

ਸਨਮਾਨ ਸਮਾਰੋਹ ਜਗਤ ਪੰਜਾਬੀ ਸਭਾ ਵੱਲੋਂ ਖਾਲਸਾ ਕਾਲਜ ਪਟਿਆਲਾ ਦੇ ਸਹਿਯੋਗ ਨਾਲ 20 ਫ਼ਰਵਰੀ , ਸ਼ਨੀਵਾਰ ਨੂੰ ਖਾਲਸਾ ਕਾਲਜ ਪਟਿਆਲਾ ਵਿੱਚ 11 ਵਜੇ ਸਵੇਰੇ ਸਨਮਾਨ ਸਮਾਰੋਹ ਕਰਾਇਆ ਜਾ ਰਿਹਾ ਹੈ । ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਉਸ ਦਿਨ “ਦੁਨੀਆਂ ਦੇ 101 ਸਿਰਮੌਰ ਪੰਜਾਬੀ”ਸੂਚੀ ਵਿੱਚੋਂ 25 ਪੰਜਾਬੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਏਗਾ । ਇਹਨਾਂ ਸ਼ਖ਼ਸੀਅਤਾਂ ਵਿੱਚ ਡਾਕਟਰ ਤੇਜਿੰਦਰ ਕੌਰ ਧਾਲੀਵਾਲ , ਡਾਕਟਰ ਧਰਮਿੰਦਰ ਸਿੰਘ ਉੱਭਾ , ਡਾਕਟਰ ਲੱਖਾ ਲਹਿਰੀ , ਡਾਕਟਰ ਸਤਨਾਮ ਸਿੰਘ ਸੰਧੂ , ਪੁਲਿਸ ਅਫ਼ਸਰ ਸ੍ਰੀ ਵਿਕਾਸ ਸੱਭਰਵਾਲ , ਸ : ਗੁਰਿੰਦਰ ਸਿੰਘ ਬੱਲ , ਸ : ਪਰਮਜੀਤ ਸਿੰਘ ਵਿਰਕ , ਡਾਕਟਰ ਸਰਬਜੀਤ ਕੌਰ ਸੋਹਲ ,ਹਰਜਿੰਦਰ ਕੌਰ , ਡਾ: ਰਜਿੰਦਰਪਾਲ ਸਿੰਘ ਬਰਾੜ , ਬੱਬੂ ਤੀਰ , ਭਾਈ ਜਗਜੀਤ ਸਿੰਘ ਦਰਦੀ , ਜਸਟਿਸ ਜਸਬੀਰ ਸਿੰਘ ਆਦਿ ਸ਼ਾਮਿਲ ਹਨ । ਇਸ ਸਮਾਗਮ ਨੂੰ ਮਾਤ ਭਾਸ਼ਾ ਦਿਵਸ ਵੱਜੋਂ ਵੀ ਮਨਾਇਆ ਜਾਏਗਾ । ਡਾਕਟਰ ਸ. ਸ. ਗਿੱਲ ਸਰਪ੍ਰਸਤ ਜਗਤ ਪੰਜਾਬੀ ਸਭਾ ਨੇ ਦੱਸਿਆ ਕਿ 2020 ਵਿੱਚ ਸਭਾ ਵੱਲੋਂ ਕੀਤੀਆਂ ਸਰਗਰਮੀਆਂ ਦੀ ਡਾਕੂਮੇਂਟਰੀ ਵੀ ਦਿਖਾਈ ਜਾਏਗੀ ।

ਅਰਵਿੰਦਰ ਢਿੱਲੋਂ ਸੈਕਟਰੀ ਸਭਾ ਵੱਲੋਂ ਸ਼ਖ਼ਸੀਅਤਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ । ਉਮੀਦ ਹੈ ਕਿ ਇਹ ਸਨਮਾਨ ਸਮਾਰੋਹ ਵੱਡਾ ਤੇ ਰੋਚਕ ਸਮਾਗਮ ਹੋਏਗਾ । ਬਹੁਤ ਸਾਰੀਆਂ ਵੱਡੀਆਂ ਸ਼ਖ਼ਸੀਅਤਾਂ ਦੇ ਪਹੁੰਚਣ ਦੀ ਉਮੀਦ ਹੈ । ਜਗਤ ਪੰਜਾਬੀ ਸਭਾ ਦੇ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਹੈ ।

ਅਜੈਬ ਸਿੰਘ ਚੱਠਾ
ਚੇਅਰਮੈਨ

Leave a Reply

Your email address will not be published. Required fields are marked *