ਗੁਰਦਾਸਪੁਰ 6 ਸਿਤੰਬਰ (ਅਮਰੀਕ ਮਠਾਰੁ, ਰੰਜਨਦੀਪ ਸੰਧੂ)- ਪੰਜਾਬ ਵਿਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਕਾਰ ਅਗਵਾ ਦੀ ਵਾਰਦਾਤ ਬਾਅਦ ਜੰਮੂ-ਪਠਾਨਕੋਟ ਹਾਈਵੇਅ ਦੇ ਨਾਲ ਲੱਗੀਆਂ ਸਾਰੀਆਂ ਚੌਕੀਆਂ ਨੂੰ ਚੌਕਸ ਕਰਕੇ ਸੁਰੱਖਿਆ ਵਧਾ ਦਿੱਤੀ ਗਈ । ਇਕ ਪੁਲਿਸ ਅਧਿਕਾਰੀ ਨੇ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਨੇ ਪੰਜਾਬ ਜੰਮੂ-ਕਸ਼ਮੀਰ ਵਿਚ ਅਲਰਟ ਕਰਨ ਲਈ ਕਿਹਾ ਸੀ।ਉਨ੍ਹਾਂ ਕਿਹਾ, ਪੰਜਾਬ ਡੀਜੀਪੀ ਤੋਂ ਸੁਨੇਹਾ ਪ੍ਰਾਪਤ ਹੋਣ ਤੋਂ ਬਾਅਦ ਸਾਰੀਆਂ ਚੌਕੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।” ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਪੰਜਾਬ ਨਾਲ ਲੱਗਦੇ ਇਲਾਕਿਆਂ ਵਿਚ ਗਸ਼ਤ ਵੀ ਤੇਜ਼ ਕਰ ਦਿੱਤੀ ਗਈ । ਅਧਿਕਾਰੀ ਨੇ ਦੱਸਿਆ, ਜੇ ਹਮਲਾਵਰਾਂ ਨੇ ਜੰਮੂ-ਕਸ਼ਮੀਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਚ ਕੇ ਨਹੀਂ ਜਾਣਗੇ।
ਪੰਜਾਬ ਦੇ ਗੁਰਦਾਸਪੁਰ ਵਿੱਚ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਬੰਦੂਕ ਦੇ ਜੌਰ ’ਤੇ ਕਾਰ ਅਗਵਾ ਕਰਨ ਬਾਅਦ ਪੰਜਾਬ ਪੁਲੀਸ ਤੇ ਗੁਆਂਢੀ ਰਾਜਾਂ ਦੀਆਂ ਸੁਰੱਖਿਆ ਏਜੰਸੀਆਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਸ਼ੁਰੂ ਕਰ ਦਿੱਤੇ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਨੇ ਚਿੱਟੀ ਵਰਨਾ ਕਾਰ ਨੂੰ ਰੋਕਿਆ ਤੇ ਹਵਾ ਵਿੱਚ ਗੋਲੀਬਾਰੀ ਕਰਕੇ ਕਾਰ ਖੋਹ ਲਈ। ਅਧਿਕਾਰੀ ਨੇ ਇਸ ਨੂੰ ਦਹਿਸ਼ਤਗਰਦੀ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲੀਸ ਨੇ ਜੰਮੂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਹਮਰੁਤਬਾ ਨੂੰ ਪੱਤਰ ਭੇਜ ਕੇ ਸੁਰੱਖਿਆ ਨੂੰ ਵਧਾਉਣ ਲਈ ਕਿਹਾ ਹੈ।