ਬਟਾਲਾ ਦਾ ਮਾਹੌਲ ਉਸ ਵੇਲੇ ਗਰਮ ਹੋ ਗਿਆ ਜੱਦੋ ਵਾਰਡ ਨੰਬਰ 16 ਵਿੱਚ ਦੋ ਉਮੀਦਵਾਰਾਂ ਦੇ ਆਪਸੀ ਤਕਰਾਰ ਪਿੱਛੋਂ ਚੱਲੀ ਗੋਲੀ ।
ਬਟਾਲਾ :- 29 ਜਨਵਰੀ (ਅਮਰੀਕ ਮਠਾਰੂ)
ਬਟਾਲਾ ਦਾ ਮਾਹੌਲ ਉਸ ਵੇਲੇ ਗਰਮ ਹੋ ਗਿਆ ਜੱਦੋ ਵਾਰਡ ਨੰਬਰ 16 ਵਿੱਚ ਦੋ ਉਮੀਦਵਾਰਾਂ ਦੇ ਆਪਸੀ ਤਕਰਾਰ ਪਿੱਛੋਂ ਚੱਲੀ ਗੋਲੀ । ਕਾਂਗਰਸ ਦੇ ਉਮੀਦਵਾਰ ਬਿਕਰਮਜੀਤ ਸਿੰਘ ਜੱਗਾ ਗਲੀ ਗਲੀ ਆਪਣਾ ਚੋਣ ਪ੍ਰਚਾਰ ਕਰ ਰਹੇ ਸਨ । ਉਸ ਵਕਤ ਬਲਬੀਰ ਸਿੰਘ ਬਿੱਟੂ ਜ਼ਿਲਾ ਪ੍ਰਧਾਨ ਅਕਾਲੀ ਦਲ ਬਾਦਲ ਗੁਰਦਾਸਪੁਰ ਦੇ ਘਰ ਕੋਈ ਘਰੇਲੂ ਪ੍ਰੋਗਰਾਮ ਚੱਲ ਰਿਹਾ ਸੀ। ਉਸ ਵਕਤ ਜੱਦੋ ਦੋਨਾਂ ਦਾ ਸਾਹਮਣਾ ਹੋਇਆ ਤਾਂ ਇਕ ਦੂਸਰੇ ਵੱਲ ਵੇਖਕੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਤੋਂ ਬਾਅਦ ਦੋਨਾ ਵਿਚਾਲੇ ਤਕਰਾਰ ਵੱਧਣ ਤੋਂ ਬਾਅਦ ਹਵਾਈ ਫਾਇਰ ਕੀਤੇ । ਜਿਸ ਤੋਂ ਬਾਅਦ ਪੁਲਸ ਨੇ ਆ ਕੇ ਮੌਕੇ ਨੂੰ ਸੰਭਾਲਿਆ। ਤਫਤੀਸ਼ੀ ਅਫਸਰ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਪਾਏ ਜਾਂਦੇ ਹਨ ਉਹਨਾ ਤੇ ਕਾਰਵਾਈ ਕੀਤੀ ਜਾਵੇਗੀ।


