ਵਿਚਾਰਾਤਮਕ ਮੱਤਭੇਦ ਸਾਰੇ ਅੰਦੋਲਨਾਂ ਦਾ ਹਿੱਸਾ ਰਹੇ ਨੇ, ਗਰਮ ਤੇ ਨਰਮ ਧੜੇ ਅੱਜ ਤੋਂ ਨਹੀਂ ਸਗੋਂ ਸੈਂਕੜੇ ਸਾਲਾਂ ਤੋਂ ਜਾਰੀ ਨੇ :-ਜੱਸਵੰਤ ਸਿੰਘ ਜੱਸ

ਵਿਚਾਰਾਤਮਕ ਮੱਤਭੇਦ ਸਾਰੇ ਅੰਦੋਲਨਾਂ ਦਾ ਹਿੱਸਾ ਰਹੇ ਨੇ, ਗਰਮ ਤੇ ਨਰਮ ਧੜੇ ਅੱਜ ਤੋਂ ਨਹੀਂ ਸਗੋਂ ਸੈਂਕੜੇ ਸਾਲਾਂ ਤੋਂ ਜਾਰੀ ਨੇ :-ਜੱਸਵੰਤ ਸਿੰਘ ਜੱਸ

 

ਬਟਾਲਾ :-(ਅਮਰੀਕ ਮਠਾਰੂ)ਵਿਚਾਰਾਤਮਕ ਮੱਤਭੇਦ ਸਾਰੇ ਅੰਦੋਲਨਾਂ ਦਾ ਹਿੱਸਾ ਰਹੇ ਨੇ, ਗਰਮ ਤੇ ਨਰਮ ਧੜੇ ਅੱਜ ਤੋਂ ਨਹੀਂ ਸਗੋਂ ਸੈਂਕੜੇ ਸਾਲਾਂ ਤੋਂ ਜਾਰੀ ਨੇ। ਮਤਭੇਦ ਹੋਣ ਦੇ ਬਾਵਜੂਦ ਵੀ ਇਹ ਨਹੀਂ ਕਿ ਕੋਈ ਗੱਲਤ ਹੁੰਦਾ ਹੈ, ਬਸ ਨਜ਼ਰੀਆ ਵੱਖਰਾ ਵੱਖਰਾ ਹੁੰਦਾ ਹੈ। ਆਜ਼ਾਦੀ ਦੀ ਲੜਾਈ ਵੇਲੇ ਵੀ ਦੋ ਧੜੇ ਰਹੇ, ਨਰਮ ਧੜੇ ਦੀ ਅਗਵਾਈ ਮਹਾਤਮਾ ਗਾਂਧੀ ਦੇ ਹੱਥ ਸੀ ਤੇ ਗਰਮ ਧੜੇ ਦੀ ਅਗਵਾਈ ਕ੍ਰਾਂਤੀਕਾਰੀਆਂ ਹੱਥ। ਸੁਭਾਸ਼ ਚੰਦਰ ਬੋਸ ਦੋ ਵਾਰ ਕਾਂਗਰਸ ਦਾ ਪ੍ਰਧਾਨ ਬਣਿਆ ਪਰ ਵਿਚਾਰਾਤਮਕ ਮੱਤਭੇਦਾਂ ਕਾਰਨ ਅਸਤੀਫਾ ਦੇ ਗਿਆ ਤੇ ਆਜ਼ਾਦ ਹਿੰਦ ਫੌਜ ਦਾ ਮੁੱਖੀ ਬਣਿਆ। ਨਿਸ਼ਾਨਾ ਸੱਭ ਦਾ ਇੱਕ ਹੀ ਸੀ, ਆਜ਼ਾਦੀ !! ਪਰ ਅਕਸਰ ਜਦੋਂ ਕੋਈ ਅੰਦੋਲਨ ਜਾਂ ਕ੍ਰਾਂਤੀ ਹੁੰਦੀ ਹੈ ਤਾਂ ਕੁੱਝ ਨਾ ਕੁੱਝ ਸੁਆਰਥੀ ਤੱਤ ਜਰੂਰ ਸ਼ਾਮਿਲ ਹੋ ਜਾਂਦੇ ਨੇ, ਬੰਦਾ ਬਹਾਦਰ ਜਦੋਂ ਨਾਂਦੇੜ ਤੋਂ ਪੰਜਾਬ ਵੱਲ ਵਧਿਆ ਤਾਂ ਸਰਹੰਦ ਫਤਿਹ ਕਰਨ ਵੇਲੇ ਤੱਕ ਬਹੁਤ ਸਾਰੇ ਲੁਟੇਰੇ ਵੀ ਨਾਲ ਰਲ ਗਏ ਸੀ, ਜਦੋਂ ਉਨ੍ਹਾਂ ਸ਼ਹਿਰ ਵਿੱਚ ਉਤਪਾਤ ਮਚਾਇਆ ਤਾਂ ਪਤਾ ਲੱਗਣ ਤੇ ਉਸ ਸਖ਼ਤ ਕਾਰਵਾਈ ਕੀਤੀ।

ਮੌਜੂਦਾ ਦੌਰ ਕੋਈ ਵੱਖਰਾ ਨਹੀਂ, ਹਕੂਮਤ ਨਾਲ ਜਦੋਂ ਲੋਕਤੰਤਰ ਵਿੱਚ ਟੱਕਰ ਹੋਏ ਤਾਂ ਲੜਾਈ ਆਹਮਣੇ ਸਾਹਮਣੇ ਦੀ ਨਹੀਂ ਹੁੰਦੀ, ਇਸ ਲਈ ਬੜੇ ਠੰਡੇ ਸੁਭਾਅ ਨਾਲ ਯੋਗ ਵਿਉਂਤਬੰਦੀ ਦੀ ਹੁੰਦੀ ਹੈ। 26 ਜਨਵਰੀ ਨੂੰ ਦਿੱਲੀ ਵਿੱਚ ਉੱਡੀ ਗਰਦ ਹੁਣ ਜਦੋਂ ਬਹਿਣ ਲੱਗ ਪਈ ਹੈ ਤਾਂ ਸਾਹਮਣੇ ਵਾਲਾ ਦ੍ਰਿਸ਼ ਵੀ ਸਾਫ ਹੋਣ ਲੱਗ ਪਿਆ ਹੈ। ਦੁਸ਼ਮਣ, ਦੁਸ਼ਮਣੀ ਚਾਲਾਂ, ਆਪਣੇ, ਬੇਗਾਨੇ ਤੇ ਹੋਰ ਬਹੁਤ ਕੁੱਝ ਸਾਫ ਹੋਣ ਲੱਗ ਪਿਆ ਹੈ। ਜੋ ਸਾਫ ਨਹੀਂ ਹੋਇਆ, ਉਹ ਵੀ ਜਲਦ ਹੋ ਜਾਏਗਾ, ਲੋੜ ਹੈ ਬੱਸ ਆਪਣੇ ਨਿਸ਼ਾਨੇ ਤੇ ਕੇਂਦਰਿਤ ਹੋਣ ਦੀ ਤੇ ਗਲਤੀਆਂ ਤੋਂ ਸਿੱਖਣ ਦੀ। ਆਪਣੀ ਤਾਕਤ ਨੂੰ ਆਪਸ ਵਿੱਚ ਉਲਝਣ ਤੋਂ ਗੁਰੇਜ ਕਰਨ ਨਾਲੋਂ ਆਪਣੇ ਅਸਲ ਮਕਸਦ ਵੱਲ ਵਧਣਾ ਚਾਹੀਦਾ ਹੈ। ਯਾਦ ਰੱਖਣਾ ਕਿ ਜਿਹੜੇ 10 ਕਦਮ ਅਸੀਂ ਚੱਲੇ ਸੀ, ਉਸ ਤੋਂ ਕੁੱਝ ਪਿੱਛੇ ਪੈ ਚੁੱਕੇ ਹਾਂ । ਜਦੋਂ ਲੜਾਈ ਰਖਿਆਤਮਕ ਹੋਣ ਲੱਗੇ ਤਾਂ ਉਹ ਹਮਲਾਵਰ ਹੋਣ ਨੂੰ ਦੇਰ ਨਹੀਂ ਲਗਾਉਣਗੇ ਤੇ ਨਤੀਜੇ ਤੁਸੀਂ ਸਮਝ ਸੱਕਦੇ ਹੋ !! ਇਹ ਸੱਭ ਵਿਚਾਰ ਜਸਵੰਤ ਸਿੰਘ ਜੱਸ ਨੇ ਆਈਡੀਅਲ ਪਰਾਈਮ ਟਾਇਮਜ ਦੇ ਨਾਲ ਸਾਂਝੇ ਕੀਤੇ।

ਜਸਵੰਤ ਜੱਸ !!

Leave a Reply

Your email address will not be published. Required fields are marked *