ਗਗਨਦੀਪ ਧਾਲੀਵਾਲ -ਅੱਜਕੱਲ੍ਹ ਆਰ.ਆਰ ਰੇਡੀਓ 91.2 ਸਵਰਗੰਗਾ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ । ਇਸ ਰੇਡੀਓ ਦੀ ਐਂਕਰ ਅਤੇ ਡਾਇਰੈਕਟਰ ਕਰਮਜੀਤ ਦਿਉਣ ਐਲਨਾਬਾਦ ਨੇ ਦੱਸਿਆ ਕਿ ਰੇਡੀਓ ਦੇ ਪ੍ਰੋਗਰਾਮ ਰੇਡੀਓ ਐਪ , ਫੇਸਬੁੱਕ ਪੇਜ਼ ਅਤੇ ਰੇਡੀਓ (91.2 ) ਸਫਲਤਾ ਪੂਰਵਕ ਚੱਲ ਰਹੇ ਹਨ । ਸੋਮਵਾਰ ਤੋਂ ਸ਼ਨੀਵਾਰ ਸਵੇਰੇ ਦਸ ਵਜੇ “ਗੱਲਾਂ ਤੇ ਗੀਤ ” ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ।
ਜਿਸਦੇ ਅਲੱਗ- ਅਲੱਗ ਰੂਪ ਹਨ । ਸੋਮਵਾਰ ਨੂੰ ਕਿਸੇ ਵਿਸ਼ੇ ਤੇ ਗੱਲਬਾਤ ਕੀਤੀ ਜਾਂਦੀ ਹੈ ਜਿਵੇਂ ਟ੍ਰੈਫਿਕ ਨਿਯਮ, ਰੁੱਖ ਲਗਾਉ, ਧਰਤੀ ਬਚਾਉ, ਪ੍ਰਦੂਸ਼ਣ ਆਦਿ ਅਤੇ ਨਾਲ ਸੱਭਿਆਚਾਰਕ ਗੀਤ ਵੀ ਸੁਣਾਏ ਜਾਂਦੇ ਹਨ । ਮੰਗਲਵਾਰ ਨੂੰ ਅਦਬੀ ਰੰਗ ਪ੍ਰੋਗਰਾਮ ਲੇਖਕਾਂ ਦੀਆਂ ਰਚਨਾਵਾਂ ਤੇ ਅਧਾਰਿਤ ਹੈ ।
ਜਿਸ ਵਿੱਚ ਲੇਖਕ ਫੋਨ ਕਰਕੇ ਆਪਣੀਆਂ ਮੌਲਿਕ ਅਤੇ ਮਿਆਰੀ ਰਚਨਾਵਾਂ ਸੁਣਾ ਸਕਦੇ ਹਨ । ਬੁੱਧਵਾਰ ਨੂੰ ਪ੍ਰੇਰਨਾਦਾਇਕ ਕਹਾਣੀ ਸੁਣਾਈ ਜਾਂਦੀ ਹੈ । ਵੀਰਵਾਰ ਨੂੰ ਹਿੰਦੀ ਫਰਮਾਇਸ਼ੀ ਗੀਤ ਸੁਣਾਏ ਜਾਂਦੇ ਹਨ । ਸ਼ੁੱਕਰਵਾਰ ਨੂੰ ਨਾਰੀ ਸੰਸਾਰ ਪ੍ਰੋਗਰਾਮ ਵਿੱਚ ਕਵਿੱਤਰੀਆਂ ਆਪਣੀਆਂ ਮੌਲਿਕ ਅਤੇ ਮਿਆਰੀ ਰਚਨਾਵਾਂ ਫੋਨ ਰਾਹੀਂ ਸਾਂਝੀਆਂ ਕਰ ਸਕਦੀਆਂ
ਹਨ ਅਤੇ ਸ਼ਨੀਵਾਰ ਨੂੰ ਫਰਮਾਇਸ਼ੀ ਪੰਜਾਬੀ ਗੀਤ ਸੁਣਾਏ ਜਾਂਦੇ ਹਨ ਜੀ। ਇਸ ਰੇਡੀਓ ਤੇ ਪ੍ਰਸਾਰਿਤ ਪ੍ਰੋਗਰਾਮਾਂ ਵਿੱਚ ਸਰੋਤਿਆਂ ਨੂੰ ਵੀ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ ਅਤੇ ਵਿਜੇਤਾ ਘੋਸ਼ਿਤ ਕਰਕੇ ਸਨਮਾਨ ਵਜੋਂ ਸਰਟੀਫਿਕੇਟ ਦਿੱਤੇ ਹਨ । 18 ਜਨਵਰੀ 2021 ਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਭੂਮੀ ਪ੍ਰਦੂਸ਼ਣ ਵਿਸ਼ੇ ਤੇ ਆਪਣੇ ਵਿਚਾਰ ਦੇਕੇ ਵਿਜੇਤਾ ਬਣੇ ਗਗਨਦੀਪ ਧਾਲੀਵਾਲ ਬਰਨਾਲਾ, ਰਵਨਜੋਤ ਕੌਰ ਸਿੱਧੂ ਰਾਵੀ।

