ਪਰਬਤ ਬਖ਼ਸ਼ੇ
ਝਰਨੇ ਬਖ਼ਸ਼ੇ,
ਬਖ਼ਸ਼ ਦਿੱਤੀ
ਕੁਲ ਕਾਇਨਾਤ ਸਾਰੀ,
ਮੁਫ਼ਤ ਵਿੱਚ ਏਥੇ
ਕੁਝ ਨਾ ਮਿਲਦਾ,
ਪਰ ਤੂੰ ਤਾਂ ਬਖ਼ਸ਼ ਦਿੱਤਾ
ਵਿੱਚ ਦਾਤ ਸਾਰੀ,
ਤੇਰੇ ਜੇਹਾ ਮੈਨੂੰ
ਹੋਰ ਨਾ ਲੱਭਿਆ,
ਜਦ ਚਾਰੇ ਪਾਸੇ
ਮੈ ਝਾਤ ਮਾਰੀ,
ਤੈਨੂੰ ਮੈ ਬਸ ਅੰਦਰੋ ਪਾਇਆ
ਨਾ ਭੱਜ ਭੱਜ ਹੋਰਾ ਦੇ ਦਰ ਹਾਰੀ,
ਤੇਰਾ ਰੂਪ ਦਿਸੇ
ਮੈਨੂੰ ਚਾਰੇ ਪਾਸੇ,
ਤੇ ਜਨਤ ਦਿੱਸੇ ਵਿੱਚ
ਦੁਨੀਆਂ ਸਾਰੀ,
ਤੈਨੂੰ ਪਾਉਣ ਲਈ
ਨਾ ਮੈ ਲਾਵਾ ਵਿੱਚ ਅੰਬਰਾਂ ਦੇ
ਦੂਰ ਉਡਾਰੀ,
ਕਿਉ ਕਰ ਕਰ ਤਪ ਜਾਵਾਂ
ਮੈ ਐਵੇਂ ਸੀਨਾ ਸਾੜੀ,
ਪਰ ਤੂੰ ਤਾਂ ਦਿਸੇ ਵਿੱਚ
ਖ਼ਲਕਤ ਸਾਰੀ,
ਰੱਖੀ ਨਿਗਾਹ ਮੇਹਰ ਦੀ ਸਾਈਆਂ
ਰੱਖੀ ਨਿਗਾਹ ਮੇਹਰ ਦੀ ਸਾਈਆਂ
ਕਿਤੇ ਧਰੀ ਨਾ ਰਹਿ ਜੇ
ਵਿੱਚੇ ਹੀ ਗੱਲ ਸਾਰੀ ਦੀ ਸਾਰੀ।
ਲਿਖਤ✍️
ਮੋਨਿਕਾ ਲਿਖਾਰੀ।
ਜਲਾਲਾਬਾਦ ਪੱਛਮੀ।